Breaking News

Punjab ਕਲਯੁਗੀ ਮਾਂ ਨੇ ਤਿੰਨ ਬੱਚੇ ਨਹਿਰ ’ਚ ਸੁੱਟੇ

Punjab ਕਲਯੁਗੀ ਮਾਂ ਨੇ ਤਿੰਨ ਬੱਚੇ ਨਹਿਰ ’ਚ ਸੁੱਟੇ
ਦੋ ਬੱਚਿਆਂ ਦੀ ਮਿਲੀਆਂ ਲਾਸ਼ਾਂ, ਇਕ ਦੀ ਭਾਲ ਜਾਰੀ

 

 

 

 

ਮੋਹਾਲੀ : ਇਕ ਕਲਯੁਗੀ ਮਾਂ ਨੇ ਦਿਲ ਨੂੰ ਦਹਿਲਾ ਦੇਣ ਵਾਲਾ ਕਰਨਾਮਾ ਕਰ ਦਿੱਤਾ ਅਤੇ ਉਸ ਨੇ ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਰੋਪੜ ਨਹਿਰ ਵਿਚ ਸੁੱਟ ਦਿੱਤਾ।

 

 

 

 

ਦੋ ਬੱਚਿਆਂ ਦੀ ਲਾਸ਼ਾਂ ਮਿਲ ਚੁੱਕੀਆਂ ਹਨ ਜਦਿਕ ਇਕ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਬੱਚਿਆਂ ਦੀ ਮਾਂ ਸ਼ਕੁੰਤਲਾ ਉਰਫ਼ ਸੁਮਨ ਦੇ ਸੱਸ-ਸਹੁਰੇ ਨੇ ਦੋਸ਼ ਲਗਾਇਆ ਕਿ ਉਹ ਪਹਿਲਾਂ ਤੋਂ ਹੀ ਬੱਚਿਆਂ ਨੂੰ ਮਾਰਨਾ ਚਾਹੁੰਦੀ ਸੀ ।

 

 

 

 

 

 

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 10 ਮਹੀਨੇ ਪਹਿਲਾਂ ਸ਼ਕੁੰਤਲਾ ਦੇ ਪਤੀ ਕਮਲ ਨੇ ਵੀ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਪਰਿਵਾਰ ਮੁਸ਼ਕਿਲ ਦੌਰ ਵਿਚੋਂ ਲੰਘ ਰਿਹਾ ਸੀ।

 

 

 

 

ਸੱਸ-ਸਹੁਰੇ ਨੇ ਦੋਸ਼ ਲਗਾਇਆ ਕਿ ਸ਼ਕੁੰਤਲਾ ਦਾ ਵਿਵਹਾਰ ਕਾਫ਼ੀ ਸਮੇਂ ਤੋਂ ਸ਼ੱਕੀ ਸੀ ਅਤੇ ਉਹ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰਦੀ ਰਹਿੰਦੀ ਸੀ।

 

 

 

 

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਨਾਲ ਜੁੜੇ ਸਾਰੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।

Check Also

Ludhiana ‘ਚ AAP ਆਗੂ ਨੇ ਚਲਾਈਆਂ ਸ਼ਰੇਆਮ ਗੋਲੀਆਂ, ਲੋਕਾਂ ‘ਚ ਸਹਿਮ ਦਾ ਮਾਹੌਲ; ਜਾਣੋ ਪੂਰਾ ਮਾਮਲਾ

Ludhiana ‘ਚ AAP ਆਗੂ ਨੇ ਚਲਾਈਆਂ ਸ਼ਰੇਆਮ ਗੋਲੀਆਂ, ਲੋਕਾਂ ‘ਚ ਸਹਿਮ ਦਾ ਮਾਹੌਲ; ਜਾਣੋ ਪੂਰਾ …