Breaking News

Canada – -ਸਰੀ ‘ਚ ਗੋਲੀਬਾਰੀ ਦੌਰਾਨ ਨਾਮਵਰ ਵਿਅਕਤੀ ਜ਼ਖਮੀ; ਇੱਕ ਗ੍ਰਿਫਤਾਰ

Canada – -ਸਰੀ ‘ਚ ਗੋਲੀਬਾਰੀ ਦੌਰਾਨ ਨਾਮਵਰ ਵਿਅਕਤੀ ਜ਼ਖਮੀ; ਇੱਕ ਗ੍ਰਿਫਤਾਰ

-ਸਰੀ ‘ਚ ਗੋਲੀਬਾਰੀ ਦੌਰਾਨ ਨਾਮਵਰ ਵਿਅਕਤੀ ਜ਼ਖਮੀ; ਇੱਕ ਗ੍ਰਿਫਤਾਰ
-ਵੈਨਕੂਵਰ ਲਾਗੇ ਸਮੁੰਦਰ ‘ਚ ਕਿਸ਼ਤੀ ਡੁੱਬ ਜਾਣ ਕਾਰਨ ਛੇ ਲਾਪਤਾ
-ਬਜ਼ੁਰਗਾਂ ਨੂੰ ਠੱਗਣ ਵਾਲਾ ਕੈਨੇਡੀਅਨ ਪੰਜਾਬੀ ਗ੍ਰਿਫਤਾਰ
-ਡਿਗਦਿਆਂ-ਢਹਿੰਦਿਆਂ ਚੱਲ ਰਹੀ ਹੈ ਅਮਰੀਕਾ-ਇਰਾਨ ਗੱਲਬਾਤ
-ਰਾਮ ਮੰਦਰ ‘ਚੋਂ ਚੜ੍ਹਾਵਾ ਚੋਰੀ ਕਰਦੇ ਅਹੁਦੇਦਾਰ ਜੇਲ੍ਹ ਭੇਜੇ
-ਬਿਨਾ ਪੜ੍ਹੇ ਹੀ ਕਨੂੰਨ ਬਣਾ ਗਏ ‘ਆਪ’ ਦੇ ਵਿਧਾਇਕ

 

 

 

 

 

 

 

 

 

 

 

ਵੀਕਐਂਡ ‘ਤੇ ਸਰੀ ਦੀ 145 ਸਟਰੀਟ ਅਤੇ 76 ਐਵੇਨਿਊ ਲਾਗੇ ਚੱਲੀ ਗੋਲੀ ਵਿੱਚ ਜ਼ਖਮੀ ਹੋਣ ਵਾਲਾ ਵਿਅਕਤੀ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਨਾਲ ਜੁੜਿਆ ਇੱਕ ਸਰਗਰਮ ਵਲੰਟੀਅਰ ਹਰਜਿੰਦਰ ਸਿੰਘ ਢੰਡਵਾੜ ਹੈ।

 

ਵਾਰਦਾਤ ਵਾਲੀ ਰਾਤ ਵੀ ਉਹ ਗੁਰਦੁਆਰਾ ਸਾਹਿਬ ਤੋਂ ਦੇਰ ਰਾਤ ਘਰ ਪੁੱਜਾ ਸੀ ਕਿ ਉਸਦੇ ਘਰ ਦੇ ਬਾਹਰ ਉਸਦੀ ਗੱਡੀ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀਆਂ ਉਸਦੇ ਲੱਗੀਆਂ ਤਾਂ ਜ਼ਰੂਰ ਪਰ ਗੱਡੀ ਦੀ ਬਣਤਰ ਉੱਚੀ ਹੋਣ ਕਾਰਨ ਥਾਂ ਕੁ ਥਾਂ ਲੱਗਣੋਂ ਬਚਾਅ ਹੋ ਗਿਆ।

 

 

ਹਮਲਾਵਰਾਂ ਦੀ ਗਿਣਤੀ ਤਿੰਨ ਦੇ ਕਰੀਬ ਦੱਸੀ ਜਾ ਰਹੀ ਹੈ। ਉਹ ਦੋ ਗੱਡੀਆਂ ‘ਚ ਆਏ ਦੱਸੇ ਗਏ ਹਨ। ਢੰਡਵਾੜ ਵੱਲੋਂ ਮੌਕੇ ‘ਤੇ ਸਾਵਧਾਨੀ ਵਰਤ ਜਾਣ ਅਤੇ ਹੌਰਨ ਮਾਰਨ ਕਾਰਨ ਹਮਲਾਵਰ ਮੌਕੇ ਤੋਂ ਦੌੜ ਗਏ ਤੇ ਫਿਰ ਉਨ੍ਹਾਂ ‘ਚੋਂ ਇੱਕ ਜਣਾ ਇਲਾਕੇ ‘ਚ ਗਸ਼ਤ ਕਰ ਰਹੀ ਪੁਲਿਸ ਨੇ ਕੁਝ ਦੇਰ ਬਾਅਦ ਗ੍ਰਿਫਤਾਰ ਕਰ ਲਿਆ।

 

ਗ੍ਰਿਫਤਾਰ ਹੋਏ ਵਿਅਕਤੀ ਤੋਂ ਹਮਲੇ ਦੇ ਮਕਸਦ ਬਾਰੇ ਵੱਧ ਪਤਾ ਲੱਗ ਸਕਦਾ ਹੈ। ਹਾਲੇ ਪੁਲਿਸ ਨੇ ਉਸ ‘ਤੇ ਚਾਰਜ ਨਹੀਂ ਲਾਏ।
-ਗੁਰਪ੍ਰੀਤ ਸਿੰਘ ਸਹੋਤਾ |

Check Also

Canada ‘ਚ ਗੈਰ-ਕਾਨੂੰਨੀ ਵਸਨੀਕਾਂ ਤੇ ਅਪਰਾਧੀਆਂ ਖ਼ਿਲਾਫ਼ ਸਖ਼ਤੀ: ਡਿਪੋਰਟੇਸ਼ਨ ਪ੍ਰਕਿਰਿਆ ’ਚ ਤੇਜ਼ੀ, ਰੋਜ਼ਾਨਾ ਭੇਜੇ ਜਾ ਰਹੇ ਕਈ ਲੋਕ

Canada ‘ਚ ਗੈਰ-ਕਾਨੂੰਨੀ ਵਸਨੀਕਾਂ ਤੇ ਅਪਰਾਧੀਆਂ ਖ਼ਿਲਾਫ਼ ਸਖ਼ਤੀ: ਡਿਪੋਰਟੇਸ਼ਨ ਪ੍ਰਕਿਰਿਆ ’ਚ ਤੇਜ਼ੀ, ਰੋਜ਼ਾਨਾ ਭੇਜੇ ਜਾ …