Breaking News

Breaking News – ਟੀਮ ਇੰਡੀਆ ਨੂੰ ਵੱਡਾ ਝਟਕਾ ! ਵਿਰਾਟ ਕੋਹਲੀ ਅਫ਼ਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ‘ਚੋਂ ਹੋਏ ਬਾਹਰ

Breaking News – ਟੀਮ ਇੰਡੀਆ ਨੂੰ ਵੱਡਾ ਝਟਕਾ ! ਵਿਰਾਟ ਕੋਹਲੀ ਅਫ਼ਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ‘ਚੋਂ ਹੋਏ ਬਾਹਰ

ਭਾਰਤੀ ਕ੍ਰਿਕਟ ਫੈਨਜ਼ ਅਤੇ ਟੀਮ ਇੰਡੀਆ ਨੂੰ ਨਿਰਾਸ਼ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦਿੱਗਜ਼ ਭਾਰਤੀ ਖਿਡਾਰੀ ਵਿਰਾਟ ਕੋਹਲੀ ਅਫ਼ਗਾਨਿਸਤਾਨ ਖਿਲਾਫ਼ ਵਨਡੇ ਸੀਰੀਜ਼ ਵਿੱਚ ਨਜ਼ਰ ਨਹੀਂ ਆਉਣਗੇ। ਦਰਅਸਲ ਹੈਮਸਟ੍ਰਿੰਗ ਸੱਟ ਦੇ ਚੱਲਦਿਆਂ ਉਹ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਵਿਰਾਟ ਕੋਹਲੀ ਦੀ ਇਹ ਸੱਟ ਟੀਮ ਇੰਡੀਆ ਲਈ ਵੱਡਾ ਝਟਕਾ ਹੈ, ਕਿਉਂਕਿ ਇਹ ਸੀਰੀਜ਼ ਸਾਲ 2027 ਵਿੱਚ ਹੋਣ ਵਾਲੀ ਵਨਡੇ ਵਰਡ ਕੱਪ ਦੀ ਤਿਆਰੀਆਂ ਦੇ ਆਗਾਜ਼ ਨੂੰ ਲੈ ਕੇ ਬੇਹੱਦ ਅਹਿਮ ਮੰਨੀ ਜਾ ਰਹੀ ਸੀ।

 

 

 

 

 

 

 

ਵਿਰਾਟ ਕੋਹਲੀ ਨੂੰ ਪਹਿਲਾਂ ਹੀ ਅਫ਼ਗਾਨਿਸਤਾਨ ਖਿਲਾਫ਼ ਵਨਡੇ ਸੀਰੀਜ਼ ਦੀ ਟੀਮ ਵਿੱਚ ਚੁਣਿਆ ਗਿਆ ਸੀ ਪਰ ਮੀਡੀਆ ਰਿਪੋਰਟ ਮੁਤਾਬਕ ਹੈਮਸਟ੍ਰਿੰਗ ਸੱਟ ਦੇ ਕਾਰਨ ਹੁਣ ਉਹ ਇਸ ਸੀਰੀਜ਼ ਵਿੱਚ ਨਹੀਂ ਖੇਡ ਸਕਣਗੇ। ਅਜਿਹੇ ਵਿੱਚ ਹੁਣ ਬੀਸੀਸੀਆਈ ਨੂੰ ਉਨ੍ਹਾਂ ਦੇ ਰਿਪਲੇਸਮੈਂਟ ਦਾ ਐਲਾਨ ਕਰਨਾ ਪਵੇਗਾ। ਹਾਲਾਂਕਿ ਅਜੇ ਤੱਕ ਬੀਸੀਸੀਆਈ ਨੇ ਵਿਰਾਟ ਕੋਹਲੀ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਅਫ਼ਗਾਨਿਸਤਾਨ ਅਤੇ ਭਾਰਤ ਦੀ ਟੀਮਾਂ ਵਿਚਾਲੇ 3 ਵਨਡੇ ਮੈਚ ਖੇਡੇ ਜਾਣੇ ਹਨ, 13 ਜੂਨ ਤੋਂ ਪਹਿਲਾਂ ਵਨਡੇ ਮੁਕਾਬਲਾ ਖੇਡਿਆ ਜਾਵੇਗਾ। ਵਨਡੇ ਮੁਕਾਬਲਾ ਧਰਮਸ਼ਾਲਾ, ਲਖਨਊ ਤੇ ਚੇੱਨਈ ਵਿੱਚ ਹੋਣਗੇ। ਸ਼ੁਭਮਨ ਗਿੱਲ ਟੀਮ ਇੰਡੀਆ ਦੀ ਕਪਤਾਨੀ ਕਰਨਗੇ। ਵਿਕਟਕੀਪਰ ਬੈਟਰ ਈਸ਼ਾਨ ਕਿਸ਼ਨ ਨੂੰ 3 ਸਾਲ ਬਾਅਦ ਵਨਡੇ ਟੀਮ ਵਿਚ ਮੌਕਾ ਮਿਲਿਆ ਹੈ।

 

 

 

 

ਉਨ੍ਹਾਂ ਨੇ ਆਖਰੀ ਵਨਡੇ 11 ਅਕਤੂਬਰ 2023 ਨੂੰ ਅਫ਼ਗਾਨਿਸਤਾਨ ਖਿਲਾਫ ਦਿੱਲੀ ਵਿਚ ਖੇਡਿਆ ਸੀ। ਈਸ਼ਾਨ ਨੇ 27 ਵਨਡੇ ਵਿੱਚ 42.40 ਦੀ ਔਸਤ ਨਾਲ 933 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ ਇੱਕ ਦੋਹਰਾ ਸੈਂਕੜਾ ਹੈ। ਈਸ਼ਾਨ ਇਸ ਸਾਲ ਖੇਡੇ ਗਏ ਟੀ-20 ਵਰਲਡ ਕੱਪ ਵਿਚ ਭਾਰਤ ਦੇ ਦੂਜੇ ਟੌਪ ਸਕੋਰਰ ਸਨ।

 

Check Also

Shocking News – ਘਰ ਬਾਹਰ ਖੇਡਦੇ ਮੁੰਡੇ ਨੂੰ ਕਰ ਲਿਆ ਅਗਵਾ, ਮਾਂ ਦੇ ਪ੍ਰੇਮੀ ਨੇ ਕਰ”ਤਾ ਖੌਫਨਾਕ ਕਾਰਾ

Shocking News – ਘਰ ਬਾਹਰ ਖੇਡਦੇ ਮੁੰਡੇ ਨੂੰ ਕਰ ਲਿਆ ਅਗਵਾ, ਮਾਂ ਦੇ ਪ੍ਰੇਮੀ ਨੇ …