Breaking News

Bomb Blast Row: ਕਲਾਨੌਰ ਦੇ ਨਿੱਜੀ ਹਸਪਤਾਲ ‘ਤੇ ਗ੍ਰਨੇਡ ਸੁੱਟਣ ਵਾਲਾ ਕਾਬੂ

Bomb Blast Row: ਕਲਾਨੌਰ ਦੇ ਨਿੱਜੀ ਹਸਪਤਾਲ ‘ਤੇ ਗ੍ਰਨੇਡ ਸੁੱਟਣ ਵਾਲਾ ਕਾਬੂ

ਕਲਾਨੌਰ ਦੇ ਇੱਕ ਨਿੱਜੀ ਹਸਪਤਾਲ ਤੇ ਗਰਨੇਡ ਸੁੱਟਣ ਵਾਲੇ ਨੂੰ ਪੁਲੀਸ ਨੇ ਛੇ ਘੰਟੇ ਅੰਦਰ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਮੁਲਜ਼ਮ ਧਰਮਿੰਦਰ ਸਿੰਘ ਉਰਫ ਭਿੰਡੀ ਵਾਸੀ ਪਿੰਡ ਅਗਵਾਨ (ਗੁਰਦਾਸਪੁਰ) ਨੂੰ ਪੁਲੀਸ ਨੇ ਤਰਨ ਤਾਰਨ ਤੋਂ ਗ੍ਰਿਫ਼ਤਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ(ਅੱਜ) ਦਿਨ ਦਿਹਾੜੇ ਇੱਥੋਂ ਦੇ ਨਜ਼ਦੀਕੀ ਕਸਬਾ ਕਲਾਨੌਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਬੰਬ ਧਮਾਕਾ ਹੋਇਆ ਸੀ। ਜਿਸ ਨਾਲ ਮੁਲਤਾਨੀ ਹਸਪਤਾਲ ਦੇ ਸ਼ੀਸ਼ੇ ਟੁਟ ਗਏ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਸਪਤਾਲ ਦੇ ਐਮਰਜੈਂਸੀ ਸੈਕਸ਼ਨ ਵਿੱਚ ਇੱਕ ਗ੍ਰਨੇਡ ਸੁੱਟਿਆ ਗਿਆ ਸੀ, ਪਰ ਇਸ ਦੌਰਾਨ ਉੱਥੇ ਕੋਈ ਮਰੀਜ਼ ਅਤੇ ਹੋਰ ਹਸਪਤਾਲ ਅਮਲਾ ਮੌਜੂਦ ਨਹੀਂ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਸੀ। ਘਟਨਾ ਮੌਕੇ ਇੱਕ ਨਿੱਜੀ ਚੈੱਨਲ ਨਾਲ ਗੱਲਬਾਤ ਕਰਦਿਆਂ ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਪਿਛਲੇ ਵਰ੍ਹੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਫਿਰੌਤੀ ਦੀਆਂ ਧਮਕੀਆਂ ਵੀ ਮਿਲੀਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਮੁਹੱਈ ਆ ਕਰਵਾਈ ਗਈ ਸੀ, ਪਰ ਬਾਅਦ ਵਿੱਚ ਹਟਾ ਲਈ ਗਈ ਸੀ। ਹਾਲਾਂਕਿ ਘਟਨਾ ਦੇ ਛੇ ਘੰਟਿਆ ਦਰਮਿਆਨ ਹੀ ਪੁਲੀਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਲੋੜੀਂਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

Check Also

Chandigarh Sector 11 shooting: ਸੈਕਟਰ 11 ਮੈਡੀਕਲ ਸਟੋਰ ਗੋਲੀਕਾਂਡ ਦੇ ਦੋ ਮੁਲਜ਼ਮ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ

Chandigarh Sector 11 shooting: ਸੈਕਟਰ 11 ਮੈਡੀਕਲ ਸਟੋਰ ਗੋਲੀਕਾਂਡ ਦੇ ਦੋ ਮੁਲਜ਼ਮ ਆਰੀਅਨ ਅਤੇ ਸੰਨੀ …