Breaking News

Bollywood News – ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ ਜਨਮ

Bollywood News – ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ ਜਨਮ

ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਇਸ ਸਟਾਰ ਜੋੜੇ ਦੇ ਘਰ ਦੋ ਜੁੜਵਾ ਪੁੱਤਰਾਂ ਨੇ ਜਨਮ ਲਿਆ ਹੈ। ਮਾਪੇ ਬਣਨ ਤੋਂ ਬਾਅਦ ਜੋੜੇ ਦੀ ਜ਼ਿੰਦਗੀ ਵਿੱਚ ਇੱਕ ਨਵੇਂ ਅਤੇ ਖੂਬਸੂਰਤ ਅਧਿਆਏ ਦੀ ਸ਼ੁਰੂਆਤ ਹੋਈ ਹੈ।

ਮੰਗਲਵਾਰ ਨੂੰ ਜੋੜੇ ਨੇ ਸੋਸ਼ਲ ਮੀਡੀਆ ਰਾਹੀਂ ਇਸ ਖੁਸ਼ਖਬਰੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਵਿਵੇਕ ਦਹੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਬੱਚਿਆਂ ਦੀ ਇੱਕ ਬੇਹੱਦ ਪਿਆਰੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, “ਅਸੀਂ ਖੁਸ਼ੀ ਮੰਗੀ ਸੀ… ਰੱਬ ਨੇ ਕਿਹਾ, ‘ਦੁੱਗਣੀ ਲੈ ਲਓ।’ ਜੁੜਵਾ ਪੁੱਤਰਾਂ ਦੀ ਦਾਤ ਮਿਲੀ ਹੈ।”

ਕੈਪਸ਼ਨ ਵਿੱਚ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਵਿਵੇਕ ਨੇ ਲਿਖਿਆ, “ਆਖਰਕਾਰ ਇੰਤਜ਼ਾਰ ਖਤਮ ਹੋਇਆ… ‘The Boys’ ਆ ਗਏ ਹਨ ਅਤੇ ਜ਼ਿੰਦਗੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖੂਬਸੂਰਤ ਲੱਗਣ ਲੱਗ ਪਈ ਹੈ।” ਇਸ ਦੇ ਨਾਲ ਹੀ ਉਨ੍ਹਾਂ ਨੇ ਮਸ਼ਹੂਰ ਫਿਲਮ ਦਾ ਆਈਕਾਨਿਕ ਡਾਇਲਾਗ ਲਿਖਦਿਆਂ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, “ਮੇਰੇ ਕਰਨ ਅਰਜੁਨ ਆ ਗਏ!” ਵਿਵੇਕ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਇਸ ਨਵੇਂ ਸਫਰ ਲਈ ਦੁਆਵਾਂ ਅਤੇ ਆਸ਼ੀਰਵਾਦ ਦੇਣ।

ਦੱਸਣਯੋਗ ਹੈ ਕਿ ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਾਹੀਆ ਦੀ ਪਹਿਲੀ ਮੁਲਾਕਾਤ ਸੁਪਰਹਿੱਟ ਟੀਵੀ ਸੀਰੀਅਲ ‘ਯੇ ਹੈ ਮੁਹੱਬਤੋਂ’ ਦੇ ਸੈੱਟ ‘ਤੇ ਹੋਈ ਸੀ। ਇਸ ਤੋਂ ਬਾਅਦ ਸਾਲ 2016 ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ।

Check Also

Balkaur Singh – “”ਮੈਂ ਸਰਦਾਰ ਕਾਕੂ ਸਿੰਘ ਦਾ ਪੁੱਤ ਹਾਂ ਅਤੇ ਦਬਣ ਵਾਲਿਆਂ ਵਿੱਚੋਂ ਨਹੀਂ ਹਾਂ..”; ਕਬਜ਼ੇ ਦੇ ਇਲਜ਼ਾਮਾਂ ‘ਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

Balkaur Singh – “ਮੈਂ ਦੱਬਣ ਵਾਲਿਆਂ ‘ਚੋਂ ਨਹੀਂ…”; ਕਬਜ਼ੇ ਦੇ ਇਲਜ਼ਾਮਾਂ ‘ਤੇ ਬੋਲੇ ਸਿੱਧੂ ਮੂਸੇਵਾਲਾ …