Breaking News

Gurdaspur SDM Anupreet Kaur Randhawa ਗਬਨ ਦੇ ਮਾਮਲੇ ਵਿਚ ਗ੍ਰਿਫਤਾਰ

Gurdaspur SDM Anupreet Kaur Randhawa was arrested by Patti Police early this morning from her official residence in connection with an alleged ₹1.63 crore embezzlement case linked to land acquisition for the Jammu-Kashmir–Rajasthan highway project.

 

 

 

ਪੱਟੀ ਪੁਲਿਸ ਦੀ ਵੱਡੀ ਕਾਰਵਾਈ : ਗੁਰਦਾਸਪੁਰ ਦੀ SDM ਅਨੂਪ੍ਰੀਤ ਕੌਰ ਰੰਧਾਵਾ ਹਿਰਾਸਤ ‘ਚ; ਜਾਣੋ ਕੀ ਹੈ ਪੂਰਾ ਮਾਮਲਾ

 

ਪੁਲਿਸ ਸੂਤਰਾਂ ਅਨੁਸਾਰ ਅਨੂਪ੍ਰੀਤ ਕੌਰ ਰੰਧਾਵਾ ਖ਼ਿਲਾਫ਼ ਪਹਿਲਾਂ ਤੋਂ ਪੱਟੀ ਵਿੱਚ ਇੱਕ ਮਾਮਲਾ ਦਰਜ ਸੀ ਅਤੇ ਉਸੇ ਸਬੰਧੀ ਇਹ ਕਾਰਵਾਈ ਕੀਤੀ ਗਈ ਹੈ। ਮਾਮਲੇ ਨੂੰ ਜੰਮੂ-ਕਸ਼ਮੀਰ ਤੋਂ ਰਾਜਸਥਾਨ ਤੱਕ ਬਣ ਰਹੇ ਹਾਈਵੇਅ ਲਈ ਅਕਵਾਇਰ ਕੀਤੀ ਗਈ ਜ਼ਮੀਨ ਵਿੱਚ ਹੋਏ ਕਥਿਤ ਗਬਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

 

 

 

 

ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਹੋਰ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਹਾਲੇ ਤੱਕ ਇਸ ਮਾਮਲੇ ਸਬੰਧੀ ਕੋਈ ਅਧਿਕਾਰਿਕ ਵਿਸਥਾਰ ਜਾਰੀ ਨਹੀਂ ਕੀਤਾ ਗਿਆ।

 

 

 

 

 

ਪੱਟੀ ਤੋਂ ਸ਼ਿਕਾਇਤ ਪਹੁੰਚੀ ਡੀਸੀ ਦਫ਼ਤਰ

ਮਾਮਲੇ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਪੱਟੀ ਦੇ ਤਤਕਾਲੀ ਉਪ-ਮੰਡਲ ਮੈਜਿਸਟਰੇਟ (SDM) ਨਵਰਾਜ ਸਿੰਘ ਬਰਾੜ ਨੇ ਤਤਕਾਲੀ ਡਿਪਟੀ ਕਮਿਸ਼ਨਰ (DC) ਪ੍ਰਦੀਪ ਸਭਰਵਾਲ ਨੂੰ ਇੱਕ ਸ਼ਿਕਾਇਤ ਭੇਜੀ।

 

 

 

 

ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਦੇ ਨਾਮ ‘ਤੇ ਰਕਮ ਜਾਰੀ ਕੀਤੀ ਗਈ ਸੀ, ਉਨ੍ਹਾਂ ਦੀ ਜ਼ਮੀਨ ਰਾਸ਼ਟਰੀ ਸ਼ਾਹਰਾਹ ਪ੍ਰੋਜੈਕਟ ਲਈ ਐਕੁਆਇਰ ਹੀ ਨਹੀਂ ਕੀਤੀ ਗਈ ਸੀ। ਜਾਂਚ ਤੋਂ ਬਾਅਦ 5 ਸਤੰਬਰ 2019 ਨੂੰ ਥਾਣਾ ਸਿਟੀ ਪੱਟੀ ਵਿੱਚ ਧੋਖਾਧੜੀ, ਅਪਰਾਧਿਕ ਵਿਸ਼ਵਾਸਘਾਤ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ।

 

 

ਜਾਂਚ ਦੌਰਾਨ ਜਿਨ੍ਹਾਂ ਲੋਕਾਂ ਦੇ ਨਾਮ ਸਾਹਮਣੇ ਆਏ, ਉਨ੍ਹਾਂ ਵਿੱਚ ਮਾਨਾਂਵਾਲਾ ਦੇ ਰਹਿਣ ਵਾਲੇ ਜਸਬੀਰ ਕੌਰ, ਫ਼ਤਿਹਪੁਰ ਅਲਗੋ ਮਹਿਮੂਦਪੁਰਾ ਦੀ ਰਾਜਵਿੰਦਰ ਕੌਰ, ਕੋਟ ਦਸੌਂਧੀ ਮੱਲ ਦੇ ਸਰਤਾਜ ਸਿੰਘ, ਅੰਮ੍ਰਿਤਸਰ ਦੇ ਬਿਕਰਮਜੀਤ ਸਿੰਘ ਤੇ ਗੁਰਜੀਤ ਕੌਰ ਸ਼ਾਮਲ ਹਨ। ਮਾਲ ਵਿਭਾਗ ਦੇ ਰਿਕਾਰਡ ਵਿੱਚ ਇਨ੍ਹਾਂ ਲੋਕਾਂ ਦੀ ਜ਼ਮੀਨ ਦਾ ਕੋਈ ਜ਼ਿਕਰ ਨਹੀਂ ਮਿਲਿਆ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਵੀ ਇਨ੍ਹਾਂ ਦੇ ਨਾਮ ਸ਼ਾਮਲ ਨਹੀਂ ਸਨ।

 

 

 

 

ਜਾਂਚ ‘ਚ SDM ਦਾ ਨਾਮ ਆਇਆ ਸਾਹਮਣੇ

ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਬੰਧਤ ਭੁਗਤਾਨ ਤਤਕਾਲੀ ਉਪ-ਮੰਡਲ ਮੈਜਿਸਟਰੇਟ ਅਨੂਪ੍ਰੀਤ ਕੌਰ ਰੰਧਾਵਾ ਦੇ ਦਸਤਖਤਾਂ ਤੋਂ ਬਾਅਦ ਜਾਰੀ ਕੀਤੇ ਗਏ ਸਨ।

 

 

 

 

 

ਇਸ ਨੂੰ ਸਰਕਾਰੀ ਫੰਡਾਂ ਦੇ ਗਬਨ ਦਾ ਗੰਭੀਰ ਮਾਮਲਾ ਮੰਨਿਆ ਗਿਆ। ਬਾਅਦ ਵਿੱਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਨੇ ਵੀ ਆਪਣੀ ਰਿਪੋਰਟ ਰਾਜ ਸਰਕਾਰ ਨੂੰ ਭੇਜੀ ਸੀ। ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਤਤਕਾਲੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਅਨੂਪ੍ਰੀਤ ਕੌਰ ਰੰਧਾਵਾ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਸਨ।

 

 

 

 

ਹੁਣ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਵੀ ਜੁਟੀਆਂ ਹੋਈਆਂ ਹਨ ਕਿ ਇਸ ਪੂਰੇ ਮਾਮਲੇ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਸਨ ਅਤੇ ਰਕਮ ਕਿਸ ਤਰ੍ਹਾਂ ਜਾਰੀ ਕੀਤੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Check Also

Breaking News-ਅਦਾਕਾਰ ਯੋਗਰਾਜ ਸਿੰਘ ਖ਼ਿਲਾਫ਼ ਪਰਚਾ ਦਰਜ, ਦੇਖੋ ਕਿਸ ਵੀਡੀਉ ਦਾ ਬਣਿਆ ਮਸਲਾ

Breaking News-ਅਦਾਕਾਰ ਯੋਗਰਾਜ ਸਿੰਘ ਖ਼ਿਲਾਫ਼ ਪਰਚਾ ਦਰਜ ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ …