Breaking News

Punjab News: ਧੀ ਨੇ ਲਾਇਸੈਂਸੀ ਰਿਵਾਲਵਰ ਨਾਲ ਪਿਤਾ ਨੂੰ ਮਾਰੀ ਗੋਲੀ

Punjab News: ਧੀ ਨੇ ਲਾਇਸੈਂਸੀ ਰਿਵਾਲਵਰ ਨਾਲ ਪਿਤਾ ਨੂੰ ਮਾਰੀ ਗੋਲੀ

ਪੁਲੀਸ ਵੱਲੋਂ ਮੁਲਜ਼ਮ ਧੀ ਨੂੰ ਕੀਤਾ ਗਿਆ ਗ੍ਰਿਫ਼ਤਾਰ

ਸਬ ਡਿਵੀਜ਼ਨ ਬਾਬਾ ਬਕਾਲਾ ਦੇ ਪੁਲੀਸ ਥਾਣਾ ਖਲਚੀਆ ਵਿਚ ਧੀ ਵੱਲੋਂ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ੍ਹ ਕੇ ਜ਼ਖ਼ਮੀ ਕਰਨ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ। ਪੁਲੀਸ ਥਾਣਾ ਖਲਚੀਆ ਨੇ ਮੁਲਜ਼ਮ ਨੂੰ ਵਰਤੇ ਹਥਿਆਰ ਸਮੇਤ ਕਾਬੂ ਕਰ ਲਿਆ ਗਿਆ ਹੈ।

ਡੀ ਐੱਸ ਪੀ ਬਾਬਾ ਬਕਾਲਾ ਸੁਖਪਾਲ ਸਿੰਘ ਅਤੇ ਇੰਸਪੈਕਟਰ ਮੁਖਤਾਰ ਸਿੰਘ ਪੁਲੀਸ ਥਾਣਾ ਖਲਚੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਨੇਹਦੀਪ ਕੌਰ ਪੁੱਤਰੀ ਪਰਮਿੰਦਰ ਸਿੰਘ ਵਾਸੀ ਖਲਚੀਆ ਨੇ ਪਿਛਲੇ ਸਾਲ 10+2 ਕੀਤੀ ਸੀ ਅਤੇ ਅਸਟਰੇਲੀਆ ਜਾਣਾ ਚਾਹੁੰਦੀ ਸੀ।

ਉਹ ਖੁੱਲ੍ਹੇ ਵਿਚਾਰਾਂ ਵਾਲੀ ਸੀ। ਉਸ ਦਾ ਪਿਤਾ ਅਤੇ ਘਰ ਦੇ ਮੈਂਬਰ ਉਸ ਨੂੰ ਰੋਕਦੇ ਸਨ ਅਤੇ ਕਈ ਵਾਰ ਕੁੱਟ-ਮਾਰ ਵੀ ਕੀਤੀ। ਉਸ ਨੂੰ ਘਰ ਵਿਚ ਬੰਦਿਸ਼ਾਂ ਤਹਿਤ ਰੱਖਿਆ ਗਿਆ ਸੀ। ਇਸ ਗੱਲ ਤੋ ਗ਼ੁੱਸੇ ਵਿਚ ਆ ਕੇ ਸਨੇਹਦੀਪ ਨੇ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਲੈ ਕਿ ਉਸ ਦੀ ਪਿੱਠ ਪਿੱਛੇ ਗੋਲੀ ਚਲਾ ਦਿੱਤੀ ਜੋ ਉਸ ਦੇ ਖੱਬੇ ਪਾਸੇ ਲੱਗੀ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਦਾਖਲ ਕਰਵਾਇਆ ਗਿਆ।

ਪੁਲੀਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਲਾਇਸੈਂਸੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।

Check Also

Diljit Dosanjh ਕਰਨ ਜਾ ਰਹੇ ਨੇ ਵਿਆਹ !

Diljit Dosanjh ਕਰਨ ਜਾ ਰਹੇ ਨੇ ਵਿਆਹ ! ਮੈਂ ਆਪਣੇ ਵਿਆਹ ਦੀ ਰਿੰਗ ਬਣਵਾਉਣ ਲਈ …