Breaking News

Diljit Dosanjh ਦੇ ਮੈਨੇਜਰ ਦੇ ਘਰ ਫਾਇਰਿੰਗ: ਸਿਆਸਤ ਠੁਕਰਾਉਣ ਦੀ ਸਜ਼ਾ !

Diljit Dosanjh ਦੇ ਮੈਨੇਜਰ ਦੇ ਘਰ ਫਾਇਰਿੰਗ: ਸਿਆਸਤ ਠੁਕਰਾਉਣ ਦੀ ਸਜ਼ਾ !
AAP ਨੇ ਭਾਜਪਾ ’ਤੇ ਲਾਏ ਇਲਜ਼ਾਮ; ਰਾਜਨੀਤੀ ‘ਚ ਨਾ ਆਉਣ ਦੀ ਮਿਲੀ ਸਜ਼ਾ

 

 

 

 

 

 

 

 

ਹਰਿਆਣਾ ਸਰਕਾਰ ਵੱਲੋਂ ਦਿਲਜੀਤ ਦੋਸਾਂਝ ਦੇ ਮੈਨੇਜਰ ਗੁਰਪ੍ਰਤਾਪ ਸਿੰਘ ਕਾਂਗ ਦੇ ਗੋਂਡਰ ਪਿੰਡ (ਕਰਨਾਲ) ਸਥਿਤ ਘਰ ਦੇ ਬਾਹਰ ਫਾਇਰਿੰਗ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਗਿਆ ਹੈ, ਪਰ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਘਟਨਾ ਦੇ ਪਿੱਛੇ “ਸਿਆਸੀ ਮਨੋਰਥ” ਹੋਣ ਦਾ ਦੋਸ਼ ਲਗਾਇਆ ਹੈ।

 

 


 

 

 

ਪੰਜਾਬ ਵਿੱਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਵਾਪਰੀ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਹ ਸਭ ਦੋਸਾਂਝ ‘ਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਉਣ ਲਈ ਕੀਤਾ ਗਿਆ ਹੈ।

 

 


 

 

 

 

 

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਹੀ ਦਿਲਜੀਤ ਦੋਸਾਂਝ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਭਾਜਪਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਉਨ੍ਹਾਂ ਦੇ ਮੈਨੇਜਰ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੈਂਗ ਬਿਨਾਂ ਕਿਸੇ ਡਰ ਦੇ ਕੰਮ ਕਰ ਰਿਹਾ ਹੈ ਕਿਉਂਕਿ ਭਾਜਪਾ ਨੇ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਵਿੱਚ ਪੁੱਛਗਿੱਛ ਤੋਂ ਬਚਾ ਕੇ ਰੱਖਿਆ ਹੋਇਆ ਹੈ।

 

 

 

 


 

 

 

ਆਪ’ ਦੇ ਕਈ ਹੋਰ ਮੰਤਰੀਆਂ ਨੇ ਵੀ ਕਿਹਾ ਕਿ ਦਿਲਜੀਤ ਦੋਸਾਂਝ ਨੇ ਭਾਜਪਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ, ਇਸ ਲਈ ਇਹ ਫਾਇਰਿੰਗ ਦੀ ਘਟਨਾ ਹੋਈ ਹੈ।

 

ਕਰਕੇ ਬਹੁਤ ਖੁਸ਼ ਹਨ।

 

 

 

 

 

Check Also

Diljit Dosanjh ਕਰਨ ਜਾ ਰਹੇ ਨੇ ਵਿਆਹ !

Diljit Dosanjh ਕਰਨ ਜਾ ਰਹੇ ਨੇ ਵਿਆਹ ! ਮੈਂ ਆਪਣੇ ਵਿਆਹ ਦੀ ਰਿੰਗ ਬਣਵਾਉਣ ਲਈ …