Chandigarh ਚੰਡੀਗੜ੍ਹ ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ , ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ ! ਜਾਣੋ ਕੀ ਕਿਹਾ
ਚੰਡੀਗੜ੍ਹ ਦੀ ਇੱਕ ਮਹਿਲਾ ਡਾਕਟਰ ਨੇ
ਪਹਿਲੇ ਦਿਨ ਹੀ ਛੱਡੀ ਨੌਕਰੀ ,
ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ
ਦਾ ਕਾਲਾ ਚਿੱਠਾ
ਆਹ ਕੁੜੀ ਪ੍ਰਭਲੀਨ ਕੌਰ ਦੇ ਸੱਚ ਨੇ ਪੂਰੇ ਮੈਡੀਕਲ ਜਗਤ ‘ਚ ਤਹਿਲਕਾ ਮਚਾ ਦਿੱਤਾ ਹੈ। ਪੇਸ਼ੇ ਤੋਂ ਡਾਕਟਰ, ਪ੍ਰਭਲੀਨ ਨੇ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੀ ਜੌਬ ਪਹਿਲੇ ਦਿਨ ਹੀ ਛੱਡ ਦਿੱਤੀ। ਕਾਰਨ ਇਹ ਦੱਸਿਆ ਹੈ ਕਿ ਉਕਤ ਹਸਪਤਾਲ ਦੀ ਮਾਲਕਨ ਬੀਬੀ ਤੈਅ ਕਰ ਰਹੀ ਹੈ ਕਿ ਕਿਸ ਮਰੀਜ਼ ਨੂੰ ਕਿੰਨੇ ਦਿਨ ਆਈ.ਸੀ.ਯੂ. ਵਿੱਚ ਰੱਖਣਾ ਹੈ ਤੇ ਕੀਹਨੂੰ ਕਿੰਨੇ ਦਿਨ ਦਾਖਲ ਰੱਖਣਾ ਹੈ। ਇਸ ਤੋਂ ਇਲਾਵਾ ਵੱਡਾ ਖੁਲਾਸਾ ਕਰਦਿਆਂ ਪ੍ਰਭਲੀਨ ਦਾ ਦਾਅਵਾ ਹੈ ਕਿ ਨਿੱਜੀ ਹਸਪਤਾਲ ਕੰਪਨੀਆਂ ਵਾਂਗ ਟਾਰਗੇਟ ਦੇ ਰਹੇ ਹਨ। ਇਹ ਵੀਡੀਓ ਤੀਹ ਮਾਰਚ ਨੂੰ ਡਾਕਟਰ ਸਾਹਿਬਾਂ ਨੇ ਪਾਇਆ ਸੀ ਪਰ ਇਹਦੀ ਤਰਥੱਲੀ ਹੁਣ ਪਈ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਨਿੱਜੀ ਹਸਪਤਾਲਾਂ ਪ੍ਰਤੀ ਪਹਿਲਾਂ ਹੀ ਕਈ ਸੁਆਲ ਤੇ ਵਿਵਾਦ ਚੱਲ ਰਹੇ ਹਨ।
ਡਾਕਟਰ ਪ੍ਰਭਲੀਨ ਕੌਰ ਦੇ ਇਸ ਦਲੇਰਾਨਾ ਖੁਲਾਸੇ ਨੇ ਮੈਡੀਕਲ ਜਗਤ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ ਹਨ, ਜਿਨ੍ਹਾਂ ਨੇ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਣੀ ਨੌਕਰੀ ਪਹਿਲੇ ਹੀ ਦਿਨ ਸਿਰਫ਼ ਇਸ ਲਈ ਛੱਡ ਦਿੱਤੀ ਕਿਉਂਕਿ ਉੱਥੇ ਮਰੀਜ਼ਾਂ ਦੀ ਸਿਹਤ ਨਾਲੋਂ ਵਪਾਰ ਨੂੰ ਅਹਿਮੀਅਤ ਦਿੱਤੀ ਜਾ ਰਹੀ ਸੀ। ਪ੍ਰਭਲੀਨ ਦਾ ਦਾਅਵਾ ਹੈ ਕਿ ਹਸਪਤਾਲ ਦੀ ਮਾਲਕਣ ਖ਼ੁਦ ਇਹ ਤੈਅ ਕਰਦੀ ਸੀ ਕਿ ਕਿਸ ਮਰੀਜ਼ ਨੂੰ ਕਿੰਨੇ ਦਿਨ ਜਬਰਨ ICU ਵਿੱਚ ਰੱਖਣਾ ਹੈ ਅਤੇ ਕਿਸ ਨੂੰ ਕਿੰਨੇ ਦਿਨ ਦਾਖਲ ਕਰਨਾ ਹੈ, ਇੱਥੋਂ ਤੱਕ ਕਿ ਡਾਕਟਰਾਂ ਨੂੰ ਕੰਪਨੀਆਂ ਵਾਂਗ ਮਰੀਜ਼ਾਂ ਤੋਂ ਪੈਸੇ ਕਮਾਉਣ ਦੇ ‘ਟਾਰਗੇਟ’ ਦਿੱਤੇ ਜਾਂਦੇ ਹਨ। ਭਾਵੇਂ ਇਹ ਵੀਡੀਓ 30 ਮਾਰਚ ਨੂੰ ਸਾਂਝੀ ਕੀਤੀ ਗਈ ਸੀ, ਪਰ ਨਿੱਜੀ ਹਸਪਤਾਲਾਂ ਦੀ ਲੁੱਟ-ਖਸੁੱਟ ਬਾਰੇ ਚੱਲ ਰਹੇ ਵਿਵਾਦਾਂ ਦਰਮਿਆਨ ਹੁਣ ਇਸ ਨੇ ਪੂਰੇ ਦੇਸ਼ ਵਿੱਚ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ।

Chandigarh Female Doctor Quits Job : ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੀ ਮਹਿਲਾ ਡਾਕਟਰ ਡਾ. ਪ੍ਰਭਲੀਨ ਕੌਰ ਨੇ ਆਪਣੀ ਨੌਕਰੀ ਦੇ ਪਹਿਲੇ ਦਿਨ ਹੀ ਅਸਤੀਫਾ ਦੇ ਦਿੱਤਾ। ਉਸਨੇ ਕਿਹਾ ਕਿ ਹਸਪਤਾਲ ਦੀ ਮਾਲਕਿਨ ਹੀ ਤੈਅ ਕਰਦੀ ਸੀ ਕਿ ਮਰੀਜ਼ ਨੂੰ ਕਿੰਨੇ ਦਿਨ ਦਾਖਲ ਰੱਖਣਾ ਹੈ ਅਤੇ ਕਿੰਨੇ ਦਿਨ ICU ਵਿੱਚ ਰੱਖਣਾ ਹੈ। ਉਸਨੇ ਕਿਹਾ, “ਨਾਮ ਮੇਰਾ ,ਗਲਤ ਕੰਮ ਉਨ੍ਹਾਂ ਦਾ ਅਤੇ ਇਸ ਲਈ ਮੈਂ ਅਸਤੀਫਾ ਦੇ ਦਿੱਤਾ ਹੈ।
ਮਹਿਲਾ ਡਾਕਟਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਇਹ ਸਾਰੀਆਂ ਗੱਲਾਂ ਕਹਿ ਰਹੀ ਹੈ। ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ਾਂਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਉਹੀ ਵੀਡੀਓ ਸਾਂਝਾ ਕੀਤਾ। ਉਸਨੇ ਪੋਸਟ ਵਿੱਚ ਲਿਖਿਆ ਕਿ ਇਸ ਬਹਾਦਰ ਡਾਕਟਰ ਨੇ ਚੰਡੀਗੜ੍ਹ ਦੇ ਨਿੱਜੀ ਹਸਪਤਾਲ ਮਾਫੀਆ ਦਾ ਕਾਲਾ ਚਿੱਠਾ ਖੋਲ੍ਹ ਕੇ ਰੱਖ ਦਿੱਤਾ ਹੈ।
ਕਮਿਸ਼ਨ ਇਸ ਬਹਾਦਰ ਧੀ ਦੀ ਹਿੰਮਤ ਦੀ ਸ਼ਲਾਘਾ ਕਰਦਾ ਹੈ ਅਤੇ ਉਸ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਉਸਨੇ ਅੱਗੇ ਕਿਹਾ ਕਿ ਅਸੀਂ ਮਨੁੱਖੀ ਅਧਿਕਾਰਾਂ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹਾਂ। ਸਾਡੇ ਦੇਸ਼ ਵਿੱਚ ਵੱਡੇ -ਵੱਡੇ ਲੋਕ ਸੋਚਦੇ ਹਨ ਕਿ ਆਪਣੀ ਆਵਾਜ਼ ਕਿਵੇਂ ਉਠਾਈ ਜਾਵੇ ਪਰ ਇਸ ਕੁੜੀ ਨੇ ਆਵਾਜ਼ ਉਠਾਈ ਹੈ। ਉਸਨੇ ਜਨਤਾ ਨੂੰ ਹਸਪਤਾਲਾਂ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ।
ਕੀ ਸੀ ਪੂਰਾ ਮਾਮਲਾ
ਮਹਿਲਾ ਡਾਕਟਰ ਨੇ 30 ਮਾਰਚ ਨੂੰ ਵੀਡੀਓ ਸਾਂਝਾ ਕੀਤਾ। ਡਾਕਟਰ ਨੇ ਕਿਹਾ, “ਮੈਂ ਇੱਕ ਬਹੁਤ ਫੇਮਸ ਅਤੇ ਵੱਕਾਰੀ ਹਸਪਤਾਲ ਵਿੱਚ ਨੌਕਰੀ ਲਈ ਜੋਇਨ ਕੀਤਾ ਸੀ। ਮੈਂ ਸੋਚਿਆ ਸੀ ਕਿ ਮੈਂ ਸਵੇਰੇ ਉੱਥੇ ਕੰਮ ਕਰਾਂਗੀ ਅਤੇ ਸ਼ਾਮ ਨੂੰ ਆਪਣੇ ਹਸਪਤਾਲ ਵਿੱਚ ਓਪੀਡੀ ਕਰਾਂਗੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਚੰਗੀ ਤਨਖਾਹ ਦੇ ਰਹੇ ਸਨ। ਜਦੋਂ ਮੈਂ ਆਪਣੇ ਪਹਿਲੇ ਦਿਨ ਹਸਪਤਾਲ ਗਈ ਤਾਂ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਸਿਰਫ਼ ਨਾਮ ਦਾ ਹੀ ਡਾਕਟਰ ਚਾਹੀਦਾ ਸੀ।
ਮਹਿਲਾ ਡਾਕਟਰ ਨੇ ਕਿਹਾ, “ਹਸਪਤਾਲ ਦੀ ਮਾਲਕਿਨ ਡਾਕਟਰ ਸੀ , ਜੋ ਫਿਜੀਸ਼ੀਅਨ ਨਹੀਂ ਬਲਕਿ ਗਾਇਨੀਕੋਲੋਜਿਸਟ ਸੀ, ਉਹ ਸਾਰੇ ਮਰੀਜ਼ਾਂ ਨੂੰ ਮੈਨੇਜ ਕਰਦੀ ਸੀ। ਯਾਨੀ ਉਹ ਤੈਅ ਕਰਦੀ ਸੀ ਕਿ ਹਰ ਮਰੀਜ਼ ਨੂੰ ਦਾਖਲ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਉਹ ਇਹ ਵੀ ਤੈਅ ਕਰਦੀ ਸੀ ,ਜੋ ਵੀ ਮਰੀਜ਼ ਦਾਖਲ ਹੋਵੇ ,ਉਸਨੂੰ ਜਿਨ੍ਹਾਂ ਚਿਰ ਸੰਭਵ ਹੋ ਸਕੇ ਆਈਸੀਯੂ ਵਿੱਚ ਰੱਖਿਆ ਜਾਵੇ।”