Veteran Singer Asha Bhosle Dies At 92 In MumbaiAsha Bhosle, the legendary voice behind hits like Piya Tu and Rangeela Re, died at 92
ਭਾਰਤੀ ਸੰਗੀਤ ਦੀ ਦੁਨੀਆ ਦਾ ਇੱਕ ਚਮਕਦਾ ਸਿਤਾਰਾ ਅੱਜ ਹਮੇਸ਼ਾ ਲਈ ਖ਼ਾਮੋਸ਼ ਹੋ ਗਿਆ ਹੈ। ਮਹਾਨ ਪਲੇਅਬੈਕ ਗਾਇਕਾ ਆਸ਼ਾ ਭੋਸਲੇ ਦਾ 92 ਸਾਲ ਦੀ ਉਮਰ ਵਿੱਚ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਪਰਿਵਾਰਕ ਸੂਤਰਾਂ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਆਸ਼ਾ ਜੀ ਨੂੰ ਪਿਛਲੇ ਦਿਨੀਂ ਛਾਤੀ ਵਿੱਚ ਇਨਫੈਕਸ਼ਨ, ਥਕਾਵਟ ਅਤੇ ਦਿਲ ਦੀਆਂ ਤਕਲੀਫ਼ਾਂ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਜਾਣ ਨਾਲ ਭਾਰਤੀ ਸਿਨੇਮਾ ਅਤੇ ਗਾਇਕੀ ਦੇ ਇੱਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਦਹਾਕਿਆਂ ਲੰਬੇ ਕਰੀਅਰ ਵਿੱਚ ਹਜ਼ਾਰਾਂ ਗੀਤ ਗਾਏ ਅਤੇ ਕਈ ਪੀੜ੍ਹੀਆਂ ਦੇ ਦਿਲਾਂ ‘ਤੇ ਰਾਜ ਕੀਤਾ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਆਸ਼ਾ ਭੌਂਸਲ ਆਪਣੇ ਪਿੱਛੇ ਪੁੱਤਰ ਆਨੰਦ ਅਤੇ ਪੋਤੇ-ਪੋਤੀਆਂ ਛੱਡ ਗਏ ਹਨ। ਆਸ਼ਾ ਨੇ ਸਰੋਤਿਆਂ ਨੂੰ “ਆਜਾ, ਆਜਾ” ਵਰਗੇ ਗੀਤਾਂ ‘ਤੇ ਨਚਾਇਆ ਅਤੇ “ਚੈਨ ਸੇ ਹਮ ਕੋ ਕਭੀ” ਰਾਹੀਂ ਗੁਆਚੇ ਪਿਆਰ ਦਾ ਦਰਦ ਮਹਿਸੂਸ ਕਰਵਾਇਆ। ਉਨ੍ਹਾਂ ਦੀ ਭੈਣ ਲਤਾ ਮੰਗੇਸ਼ਕਰ ਨੇ ਸੱਤ ਦਹਾਕਿਆਂ ਤੱਕ ਹਿੰਦੀ ਪਲੇਬੈਕ ਗਾਇਕੀ ਦੀ ਦੁਨੀਆ ‘ਤੇ ਰਾਜ ਕੀਤਾ। ਬਾਲੀਵੁੱਡ ਵਿੱਚ ਮੁੱਖ ਅਭਿਨੇਤਰੀਆਂ ਲਈ ਰਿਕਾਰਡ ਕੀਤੇ ਗਏ ਲਗਪਗ ਹਰ ਫਿਲਮੀ ਗੀਤ ਵਿੱਚ ਉਨ੍ਹਾਂ ਨੇ ਆਪਣੀ ਆਵਾਜ਼ ਦਿੱਤੀ।
ਆਸ਼ਾ ਭੌਂਸਲੇ ਨੇ ਅੱਠ ਦਹਾਕਿਆਂ ਤੋਂ ਵੱਧ ਲੰਮੇ ਸਫ਼ਰ ਦੌਰਾਨ ਲਗਪਗ 12,000 ਗੀਤ ਰਿਕਾਰਡ ਕੀਤੇ। ਉਨ੍ਹਾਂ ਨੇ ਮਹਿਜ਼ 10 ਸਾਲ ਦੀ ਉਮਰ ਵਿੱਚ ਮਰਾਠੀ ਫਿਲਮ ‘ਮਾਝਾ ਬਾਲ’ ਤੋਂ ਗਾਇਕੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 2010 ਦੇ ਅਖੀਰ ਤੱਕ ਅਤੇ ਉਸ ਤੋਂ ਬਾਅਦ ਵੀ ਗਾਉਣਾ ਜਾਰੀ ਰੱਖਿਆ, ਜਿਸ ਨਾਲ ਉਹ ਆਲਮੀ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਗਾਉਣ ਵਾਲੀ ਗਾਇਕਾ ਬਣ ਗਏ।
ਆਸ਼ਾ ਨੂੰ ਅੱਜ ਵੀ “ਉਮਰਾਓ ਜਾਨ” ਦੀਆਂ ਗ਼ਜ਼ਲਾਂ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਸ ਫਿਲਮ ਲਈ ਨੈਸ਼ਨਲ ਫਿਲਮ ਐਵਾਰਡ ਜਿੱਤਿਆ ਸੀ।
ਉਨ੍ਹਾਂ ਨੇ ਸੰਗੀਤ ਦੀ ਦੁਨੀਆ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ। ਪਹਿਲਾਂ ਉਨ੍ਹਾਂ ਨੇ ਓ ਪੀ ਨਈਅਰ ਨਾਲ ਮਿਲ ਕੇ ਜੋਸ਼ੀਲੇ ਗੀਤ ਗਾਏ ਅਤੇ ਬਾਅਦ ਵਿੱਚ ਆਰ ਡੀ ਬਰਮਨ ਨਾਲ ਮਿਲ ਕੇ ਹਰ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਭਰੇ ਯਾਦਗਾਰੀ ਗੀਤ ਦਿੱਤੇ।
ਆਸ਼ਾ ਦੇ ਸਭ ਤੋਂ ਮਸ਼ਹੂਰ ਗੀਤਾਂ ਵਿੱਚ “ਅਭੀ ਨਾ ਜਾਓ ਛੋੜ ਕਰ”, “ਇਨ ਆਂਖੋਂ ਕੀ ਮਸਤੀ”, “ਦਿਲ ਚੀਜ਼ ਕਿਆ ਹੈ”, “ਪੀਆ ਤੂ ਅਬ ਤੋ ਆਜਾ”, “ਦੁਨੀਆ ਮੇਂ ਲੋਗੋਂ ਕੋ” ਅਤੇ “ਜ਼ਰਾ ਸਾ ਝੂਮ ਲੂੰ ਮੈਂ” ਸ਼ਾਮਲ ਹਨ।
ਸਾਲ 2023 ਵਿੱਚ, ਉਨ੍ਹਾਂ ਨੇ ਆਪਣੇ 90ਵੇਂ ਜਨਮਦਿਨ ਮੌਕੇ ਦੁਬਈ ਵਿੱਚ ਰੱਖੇ ਗਏ ਇੱਕ ਖ਼ਾਸ ਪ੍ਰੋਗਰਾਮ ‘ਆਸ਼ਾ@90: ਲਾਈਵ ਇਨ ਕੰਸਰਟ’ ਵਿੱਚ ਸ਼ਾਨਦਾਰ ਪੇਸ਼ਕਾਰੀ ਦਿੱਤੀ ਸੀ।
ਮਹਾਰਾਸ਼ਟਰ ਦੇ ਸਾਂਗਲੀ ਵਿੱਚ ਜਨਮੀ ਆਸ਼ਾ ਭੌਂਸਲੇ ਨੂੰ ਉਨ੍ਹਾਂ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਨੇ ਆਪਣੀ ਭੈਣ ਵਾਂਗ ਹੀ ਸੰਗੀਤ ਦੀ ਸਿੱਖਿਆ ਦਿੱਤੀ ਸੀ। ਚਾਰ ਭੈਣਾਂ ਵਿੱਚੋਂ ਲਤਾ, ਊਸ਼ਾ ਅਤੇ ਆਸ਼ਾ ਪਲੇਬੈਕ ਗਾਇਕਾ ਸਨ ਜਦਕਿ ਮੀਨਾ ਸੰਗੀਤਕਾਰ ਹੈ। ਇਸੇ ਤਰ੍ਹਾਂ ਉਨ੍ਹਾਂ ਦਾ ਭਰਾ ਹਿਰਦੇਨਾਥ ਮੰਗੇਸ਼ਕਰ ਵੀ ਸੰਗੀਤ ਨਾਲ ਜੁੜੇ ਹੋਏ ਹਨ।

ਬਹੁਤ ਸਾਰੇ ਸਨਮਾਨ ਹਾਸਲ ਕਰਨ ਵਾਲੀ ਆਸ਼ਾ ਭੌਂਸਲੇ ਇੱਕ ਸਫਲ ਕਾਰੋਬਾਰੀ ਵੀ ਸਨ ਅਤੇ ਦੁਬਈ ਤੇ ਯੂਕੇ ਵਿੱਚ ‘ਆਸ਼ਾ’ ਨਾਮ ਦੇ ਮਸ਼ਹੂਰ ਰੈਸਟੋਰੈਂਟ ਚਲਾਉਂਦੇ ਸਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਦਾਦਾ ਸਾਹਿਬ ਫਾਲਕੇ, ਪਦਮ ਵਿਭੂਸ਼ਣ ਅਤੇ ਨੈਸ਼ਨਲ ਐਵਾਰਡ ਸਮੇਤ ਕਈ ਵੱਡੇ ਸਨਮਾਨ ਜਿੱਤੇ।