Laljit Bhullar arrested.
This happened just after 4 Punjab Congress MPs Charanjit S Channi, Dr Gandhi, Sukhjinder S Randhawa and Gurjit S Aujla wrote wrote to HM Amit Shah for ordering CBI probe, issuing LOC against him.
Earlier Aujla raised the issue in Lok Sabha S & HM asked a plaint, assuring action.
Bhullar on his FB wrote, he was himself surrendering at Mandi Gobindgarh.- IP Singh
Former Punjab Minister Laljit Singh Bhullar Arrested in Suicide Abetment Case
DM Gagandeep Randhawa Case – ਲਾਲਜੀਤ ਭੁੱਲਰ ਦੀ ਹੋਈ ਗ੍ਰਿਫਤਾਰੀ
ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖੁਦਕੁਸ਼ੀ ਕੇਸ ਵਿੱਚ ਨਾਮਜ਼ਦ ਕੀਤੇ ਗਏ ਪੱਟੀ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਪੁਲੀਸ ਨੇ ਅੱਜ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦਈਏ ਕਿ ਲਾਲਜੀਤ ਭੁੱਲਰ ਅਤੇ ਦੋ ਹੋਰਾਂ ਖ਼ਿਲਾਫ਼ ਕੇਸ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਦੀ ਪੁਲੀਸ ਵੱਲੋਂ ਮ੍ਰਿਤਕ ਗਗਨਦੀਪ ਦੀ ਪਤਨੀ ਉਪਿੰਦਰ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਪੁਲਿਸ ਨੇ ਲਾਲਜੀਤ ਭੁੱਲਰ ਅਤੇ ਉਸ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਪੀਏ ਦਿਲਬਾਗ ਸਿੰਘ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਹੈ।
ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਲਾਲਜੀਤ ਸਿੰਘ ਭੁੱਲਰ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਉਂਦਿਆਂ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਲਜੀਤ ਭੁੱਲਰ ਤੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਲੈ ਲਿਆ ਸੀ ਅਤੇ ਮਾਮਲੇ ਦੀ ਜਾਂਚ ਪੰਜਾਬ ਦੇ ਮੁੱਖ ਸਕੱਤਰ ਨੂੰ ਸੌਂਪ ਦਿੱਤੀ ਸੀ।
CBI ਜਾਂਚ ਦੀ ਦੀ ਗੱਲ ਚਲਦਿਆਂ ਹੀ ਲਾਲਜੀਤ ਭੁੱਲਰ ਲੱਭਿਆ !!- Manik Goyal
ਲਾਲਜੀਤ ਭੁੱਲਰ ਉੱਤੇ ਸੰਗੀਨ ਪਰਚਾ ਹੈ !! ਕਮਾਲ ਦੀ ਗੱਲ ਇਹ ਸੀ ਕਿ ਸਰਕਾਰ ਨੇ ਗ੍ਰਿਫਤਾਰ ਨਹੀਂ ਕੀਤਾ 55-60 ਘੰਟੇ ਗੁਜਰਨ ਤੋਂ ਬਾਅਦ ਵੀ …. ਪਰ ਜਦੋਂ ਹੀ ਪੰਜਾਬ ਦੇ ਸੰਸਦ ਮੈਂਬਰਾਂ ਨੇ ਇਹ ਮਸਲਾ ਸੰਸਦ ਵਿੱਚ ਚੁੱਕਿਆ ਅਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਲਿਖ ਕੇ ਦੇ ਦਿਉ CBI ਦੀ ਜਾਂਚ ਬੈਠ ਜਾਵੇਗੀ। ਸੰਸਦ ਮੈਂਬਰਾਂ ਨੇ ਲਿਖ ਕੇ ਦੇ ਦਿੱਤਾ!!
ਇਹ ਸਭ ਹੁੰਦਿਆਂ ਹੀ ਸਰਕਾਰ ਦੀ ਚਮਚੀ ਮਾਰਨ ਵਾਲੇ ਚੈਨਲਾਂ ਤੇਂ ਖਬਰ ਬਰੇਕ ਹੁੰਦੀ ਹੈ ਕਿ “ਲਾਲਜੀਤ ਭੁੱਲਰ ਲੱਭ ਗਿਆ ਅਤੇ ਗ੍ਰਿਫਤਾਰ ਕਰ ਲਿਆ”। ਸਰਕਾਰ ਨੂੰ ਪਤਾ ਹੈ ਕਿ ਜੇ CBI ਜਾਂਚ ਚੱਲੀ ਤਾਂ ਸਾਰੇ ਅਫਸਰ ਤੇ ਉੱਤੇ ਤੱਕ ਸਭ ਫੜ੍ਹੇ ਜਾਣਗੇ। ਕਿਉਂਕਿ ਇਹ ਠੱਗੀ ਤਾਂ ਦਿੱਲੀ ਚੰਡੀਗੜ੍ਹ ਤੋਂ ਲੈ ਕੇ ਸਾਰੇ ਆਪ ਵਾਲੇ ਕਰ ਰਹੇਲਹਨ , ਕੱਲਾ ਲਾਲਜੀਤ ਭੁੱਲਰ ਨਹੀਂ !! DM ਗਗਨਦੀਪ ਨੇ ਨੀ ਇਸ ਕਾਰੇ ਬਾਰੇ ਸਾਰੇ ਵੱਡੇ ਅਫਸਰਾਂ ਨੂੰ ਦੱਸਿਆ ਸੀ ਪਰ ਕੋਈ ਐਕਸ਼ਨ ਨੀ ਸੀ ਹੋਇਆ, ਸੁਭਾਵਿਕ ਹੈ ਕਿ CMO ਤੱਕ ਵੀ ਪਤਾ ਹੋਣਾ !!
ਹੁਣ ਜਾਂਚ ਸ਼ੁਰੂ ਕਰਕੇ ਪੰਜਾਬ ਵਿੱਚ ਕੋਸ਼ਿਸ਼ ਕੀਤੀ ਜਾਵੇਗੀ ਕਿ CBI ਕੋਲ ਜਾਂਚ ਨਾਂ ਜਾਵੇ ਅਤੇ ਵੋਟਾਂ ਤੱਕ ਐਥੇ ਹੀ ਟਾਇਮ ਟਪਾਇਆ ਜਾਵੇ! ਇਹ ਕਿਵੇਂ ਮੁਮਕਿਨ ਹੈ ਕਿ ਸਰਕਾਰ ਦੀ ਮਰਜੀ ਤੋਂ ਬਿਣਾ ਬੰਦਾ ਮੰਡੀ ਗੋਬਿੰਦਗੜ੍ਹ ਬੈਠਾ ਰਿਹਾ ਹੋਵੇ ਤਿੰਨ ਦਿਨ ਦਾ ਤੇ ਅੱਜ ਅਚਾਨਕ ਲੱਭ ਜਾਵੇ ? ਸਭ ਰਲੇ ਹੋਏ ਹਨ
Manik Goyal
DM Gagandeep Randhawa Case – ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ, ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਕਾਰਵਾਈ

ਚੰਡੀਗੜ੍ਹ, 23 ਮਾਰਚ 2026:
ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਐਤਵਾਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਕੀਤੀ ਗਈ ਹੈ।
ਇਹ ਮਾਮਲਾ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕੀਤੀ ਸੀ। ਇਸ ਤੋਂ ਪਹਿਲਾਂ ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਪੀਏ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਅਤੇ ਧਮਕਾਉਣ ਦੇ ਦੋਸ਼ਾਂ ਹੇਠ ਐਫ਼ਆਈਆਰ ਦਰਜ ਕੀਤੀ ਗਈ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਗ੍ਰਿਫਤਾਰੀ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ।
ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
Chandigarh, March 23, 2026:
Former Punjab minister Laljit Singh Bhullar was arrested by Punjab Police from Mandi Gobindgarh on Sunday in connection with a suicide abetment case linked to a Punjab Warehousing Corporation official.
The case pertains to the death of Gagandeep Singh Randhawa, an official of the corporation, who allegedly died by suicide. Prior to the arrest, an FIR had been registered against Bhullar, his father, and his personal assistant on charges of abetment to suicide and criminal intimidation.
Family members of the deceased had earlier refused to proceed with the postmortem and last rites, demanding immediate action and giving authorities a 24-hour ultimatum for Bhullar’s arrest.
Officials have stated that further investigation is underway, and more details are expected as the case develops.