Breaking News
Home / ਵਿਦੇਸ਼ / ਕੈਨੇਡਾ : ਸਰੀ ‘ਚ ਅੰਤਰਰਾਸ਼ਟਰੀ ਵਿਦਿਆਰਥੀ ਨੇ ਕੀਤੀ ਖੁ ਦ ਕੁ ਸ਼ੀ

ਕੈਨੇਡਾ : ਸਰੀ ‘ਚ ਅੰਤਰਰਾਸ਼ਟਰੀ ਵਿਦਿਆਰਥੀ ਨੇ ਕੀਤੀ ਖੁ ਦ ਕੁ ਸ਼ੀ

ਕੈਨੇਡਾ ਦੇ ਸ਼ਹਿਰ ਸਰੀ ‘ਚ ਰਹਿੰਦੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵੱਲੋਂ ਬੀਤੇ ਦਿਨੀਂ ਆਪਣੇ ਤੰ ਗ ਹਾਲਾਤਾਂ ਤੋਂ ਦੁਖੀ ਹੋ ਕੇ ਖੁ ਦ ਕੁ ਸ਼ੀ ਕਰਨ ਦੀ ਖਬਰ ਹੈ। ਮਿ੍ਰਤਕ ਨੌਜਵਾਨ ਦੀ ਦੇਹ ਮੁਲਕ ਵਾਪਸ ਭੇਜਣ ਲਈ ਉਸਦੇ ਸਾਥੀਆਂ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਹੈ।

ਨਜ਼ਦੀਕੀ ਸ਼ਹਿਰ ਨਿਊ ਵੈਸਟਮਿਨਸਟਰ ਦੇ ਡਗਲਸ ਕਾਲਜ ਦਾ 21 ਸਾਲਾ ਵਿਦਿਆਰਥੀ ਅਮਰਿੰਦਰ ਸਿੰਘ ਕੁਝ ਸਾਲ ਪਹਿਲਾਂ ਜਲੰਧਰ ਤੋਂ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਪੁੱਜਾ ਸੀ। ਪੜ੍ਹਾਈ ਦੇ ਖਰਚੇ ਦਾ ਬੋਝ, ਕੁਝ ਥਾਈਂ ਕੰਮ ਕਰਕੇ ਪੈਸੇ ਨਾ ਮਿਲਣ ਦਾ ਦੁੱਖ ਅਤੇ ਹੋਰ ਸਮੱਸਿਆਵਾਂ ਅਮਰਿੰਦਰ ਸਿੰਘ ਨੂੰ ਮਾਨਸਿਕ ਤਣਾਅ ਵਿੱਚ ਲੈ ਗਈਆਂ, ਜਿਸ ਦੇ ਸਿੱਟੇ ਵਜੋਂ ਉਸਨੇ ਖੁਦ ਕੁ ਸ਼ੀ ਕਰਕੇ ਆਪਣੀ ਜ਼ਿੰਦਗੀ ਦਾ ਅੰ ਤ ਕਰ ਲਿਆ।

ਅਮਰਿੰਦਰ ਦੇ ਇੱਕ ਦੋਸਤ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਹੱਦ ਸਾਊ ਸੁਭਾਅ ਵਾਲਾ ਇਹ ਨੌਜਵਾਨ, ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਾਪਿਆਂ ਦੀ ਇੱਛਾ ਸੀ ਕਿ ਉਹ ਆਪਣੇ ਇਕਲੌਤੇ ਪੁੱਤਰ ਦਾ ਹੱਥੀਂ ਸਸਕਾਰ ਕਰ ਸਕਣ, ਜਿਸ ਕਾਰਨ ਇਨ੍ਹਾਂ ਨੌਜਵਾਨਾਂ ਨੇ ਭਾਈਚਾਰੇ ਦੇ ਸਹਿਯੋਗ ਨਾਲ ਇੰਨੀ ਕੁ ਰਕਮ ਇਕੱਠੀ ਕਰ ਲਈ ਹੈ ਕਿ ਉਹ ਲਾ ਸ਼ ਪੰਜਾਬ ਭੇਜ ਸਕਣ।

ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡਾ ‘ਚ ਨਵੇਂ ਆਏ ਵਿਦਿਆਰਥੀਆਂ ਲਈ ਪੜ੍ਹਨ ਦੇ ਨਾਲ-ਨਾਲ ਖੁਦ ਕੰਮ ਕਰਕੇ ਫੀਸਾਂ ਦਾ ਇੰਤਜ਼ਾਮ ਕਰਨਾ ਅਤੇ ਫਿਰ ਪੱਕੇ ਹੋਣ ਦੇ ਮਹਿੰਗੇ ਸਿਸਟਮ ਰਾਹੀਂ ਗੁਜ਼ਰਨਾ ਨੌਜਵਾਨਾਂ ਨੂੰ ਧੁਰ ਅੰਦਰ ਤੱਕ ਤੋੜ ਦਿੰਦਾ ਹੈ। ਇੱਥੇ ਆਉਣ ਤੋਂ ਪਹਿਲਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਸ ਖ ਤਾ ਈ ਭਰੀ ਜ਼ਿੰਦਗੀ ਦਾ ਅਹਿਸਾਸ ਨਹੀਂ ਹੁੰਦਾ ਤੇ ਫਿਰ ਕਈ ਵਾਰ ਬੇ ਵ ਸੀ ਏਨੀ ਵਧ ਜਾਂਦੀ ਹੈ ਕਿ ਨੌਜਵਾਨ ਗਲਤ ਕਦਮ ਚੁੱਕਣ ਲਈ ਮਜਬੂਰ ਹੋ ਜਾਂਦੇ ਹਨ।

ਉਨ੍ਹਾਂ ਦੀ ਮੰਗ ਹੈ ਕਿ ਕਿਸੇ ਤਰੀਕੇ ਇਸ ਪਰੇਸ਼ਾਨੀ ਦਾ ਹੱਲ ਨਿਕਲਣਾ ਚਾਹੀਦਾ ਹੈ।

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: