Breaking News

MLA ਪਠਾਣਮਾਜਰਾ ਬਾਰੇ ਆਈ ਵੱਡੀ ਖ਼ਬਰ, ਇਸ ਮਾਮਲੇ ‘ਚ ਦਰਜ ਹੋਈ FIR ਰੱਦ…

MLA ਪਠਾਣਮਾਜਰਾ ਬਾਰੇ ਆਈ ਵੱਡੀ ਖ਼ਬਰ, ਇਸ ਮਾਮਲੇ ‘ਚ ਦਰਜ ਹੋਈ FIR ਰੱਦ…

MLA ਪਠਾਣਮਾਜਰਾ ਨੂੰ HC ਤੋਂ ਵੱਡੀ ਰਾਹਤ ਮਿਲੀ ਹੈ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ ਦਰਜ FIR ਅਤੇ ਹੇਠਲੀ ਅਦਾਲਤ ਵੱਲੋਂ ਜਾਰੀ ਸੰਮਨ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਪਠਾਣਮਾਜਰਾ ’ਤੇ ਚੋਣਾਂ ਦੌਰਾਨ ਦਿੱਤੇ ਗਏ ਹਲਫ਼ਨਾਮੇ ਵਿੱਚ ਗਲਤ ਜਾਣਕਾਰੀ ਦੇਣ ਦੇ ਦੋਸ਼ ਲੱਗੇ ਸਨ।

ਜਸਟਿਸ ਤ੍ਰਿਭੁਵਨ ਦਹੀਆ ਨੇ ਪਟੀਸ਼ਨ ਨੂੰ ਮਨਜ਼ੂਰੀ ਦਿੰਦਿਆਂ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ FIR ਦਰਜ ਕਰਨਾ ਅਤੇ ਬਾਅਦ ਵਿੱਚ ਮੈਜਿਸਟ੍ਰੇਟ ਵੱਲੋਂ ਸੰਮਨ ਜਾਰੀ ਕਰਨਾ ਕਾਨੂੰਨੀ ਤੌਰ ’ਤੇ ਅਧਿਕਾਰ ਖੇਤਰ ਤੋਂ ਬਾਹਰ ਸੀ।

ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਪਠਾਣਮਾਜਰਾ ਵਿਰੁੱਧ ਲਾਏ ਗਏ ਸਾਰੇ ਦੋਸ਼ ‘ਨਾਨ-ਕੋਗਨੀਜ਼ੇਬਲ’ (ਗੈਰ-ਦਸਤਅੰਦਾਜ਼ੀ) ਸਨ, ਜਿਨ੍ਹਾਂ ਵਿੱਚ ਪੁਲਿਸ ਮੈਜਿਸਟ੍ਰੇਟ ਦੀ ਇਜਾਜ਼ਤ ਤੋਂ ਬਿਨਾਂ ਨਾ ਤਾਂ FIR ਦਰਜ ਕਰ ਸਕਦੀ ਹੈ ਅਤੇ ਨਾ ਹੀ ਜਾਂਚ ਕਰ ਸਕਦੀ ਹੈ। ਹਾਈ ਕੋਰਟ ਨੇ ਪਾਇਆ ਕਿ ਰਿਟਰਨਿੰਗ ਅਫ਼ਸਰ ਵੱਲੋਂ ਪੁਲਿਸ ਨੂੰ ਲਿਖੀ ਗਈ ਚਿੱਠੀ ਦੇ ਆਧਾਰ ’ਤੇ ਸਿੱਧੀ FIR ਦਰਜ ਕਰਨਾ CrPC ਦੀ ਧਾਰਾ 155 ਦੀ ਉਲੰਘਣਾ ਸੀ। ਇਸ ਦੇ ਨਾਲ ਹੀ ਅਦਾਲਤ ਨੇ ਪਟਿਆਲਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਜਾਰੀ ਸੰਮਨਾਂ ਨੂੰ ਵੀ ਗਲਤ ਦੱਸਿਆ ਕਿਉਂਕਿ ਸ਼ਿਕਾਇਤ ਮੈਜਿਸਟ੍ਰੇਟ ਨੂੰ ਨਹੀਂ ਬਲਕਿ ਡੀ.ਐੱਸ.ਪੀ. ਨੂੰ ਸੰਬੋਧਿਤ ਸੀ।

Check Also

Stray Dogs Kill Sarpanch: ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ ਸਾਬਕਾ ਸਰਪੰਚ

Stray Dogs Kill Sarpanch: ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ ਸਾਬਕਾ ਸਰਪੰਚ ਜਗਰਾਉਂ ਨੇੜਲੇ ਪਿੰਡ …