Breaking News

Haryana News : ਅਮਰੀਕਾ ਤੋਂ ਮੰਦਭਾਗੀ ਖ਼ਬਰ, ਕੁਰੂਕਸ਼ੇਤਰ ਦੇ ਨੌਜਵਾਨ ਦਾ ਟਰੱਕ ਰੇਲ ਗੱਡੀ ‘ਚ ਵੱਜਿਆ, 6 ਮਹੀਨੇ ਪਹਿਲਾਂ ਪਿਤਾ ਬਣਿਆ ਸੀ ਸੰਦੀਪ

Haryana News : ਅਮਰੀਕਾ ਤੋਂ ਮੰਦਭਾਗੀ ਖ਼ਬਰ, ਕੁਰੂਕਸ਼ੇਤਰ ਦੇ ਨੌਜਵਾਨ ਦਾ ਟਰੱਕ ਰੇਲ ਗੱਡੀ ‘ਚ ਵੱਜਿਆ, 6 ਮਹੀਨੇ ਪਹਿਲਾਂ ਪਿਤਾ ਬਣਿਆ ਸੀ ਸੰਦੀਪ

Haryana Youth Died in US Accident : ਜਾਣਕਾਰੀ ਅਨੁਸਾਰ, ਇਸਮਾਈਲਾਬਾਦ ਦੇ ਪਿੰਡ ਕੁੰਮਹਾਰ ਮਾਜਰਾ ਦਾ ਰਹਿਣ ਵਾਲਾ ਸੰਦੀਪ ਸਿੰਘ (32) ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ ਅਤੇ ਟਰੱਕ ਡਰਾਈਵਰ ਸੀ। ਇੱਥੇ ਪਿੰਡ ਵਿੱਚ ਉਸ ਦਾ ਵੱਡਾ ਭਰਾ ਡਿੰਪਲ ਆਪਣੀ ਬਜ਼ੁਰਗ ਮਾਂ ਨਾਲ ਰਹਿੰਦਾ ਹੈ।

 

 

 

 

 

 

 

Haryana Youth Died in US Accident : ਅਮਰੀਕਾ ਤੋਂ ਹਰਿਆਣਾ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੁਰੂਕਸ਼ੇਤਰ ਜ਼ਿਲ੍ਹੇ ਤੋਂ ਅਮਰੀਕਾ ਗਏ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਨੌਜਵਾਨ ਕਰੀਬ 7 ਸਾਲ ਪਹਿਲਾਂ ਪਰਿਵਾਰ ਨਾਲ ਅਮਰੀਕਾ ਗਿਆ ਸੀ, ਜਿਸ ਦਾ ਇੱਕ 6 ਮਹੀਨਿਆਂ ਦਾ ਪੁੱਤਰ ਵੀ ਹੈ, ਜੋ ਆਪਣੀ ਮਾਂ ਨਾਲ ਅਮਰੀਕਾ ਰਹਿ ਰਿਹਾ ਹੈ।

 

 

 

 

 

 

ਜਾਣਕਾਰੀ ਅਨੁਸਾਰ, ਇਸਮਾਈਲਾਬਾਦ ਦੇ ਪਿੰਡ ਕੁੰਮਹਾਰ ਮਾਜਰਾ ਦਾ ਰਹਿਣ ਵਾਲਾ ਸੰਦੀਪ ਸਿੰਘ (32) ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ ਅਤੇ ਟਰੱਕ ਡਰਾਈਵਰ ਸੀ। ਇੱਥੇ ਪਿੰਡ ਵਿੱਚ ਉਸ ਦਾ ਵੱਡਾ ਭਰਾ ਡਿੰਪਲ ਆਪਣੀ ਬਜ਼ੁਰਗ ਮਾਂ ਨਾਲ ਰਹਿੰਦਾ ਹੈ।

ਟਰੱਕ ਲੈ ਕੇ ਟੈਕਸਾਸ ਗਿਆ ਸੀ ਸੰਦੀਪ ਸਿੰਘ

 

 

 

 

 

 

 

 

 

 

 

 

ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ, ਸੰਦੀਪ ਸਿੰਘ, ਟਰੱਕ ਲੈ ਕੇ ਟੈਕਸਾਸ ਗਿਆ ਸੀ, ਜਿਥੇ ਉਸ ਦਾ ਟਰੱਕ ਖੜ੍ਹੀ ਟਰੇਨ ਨਾਲ ਟਕਰਾ ਗਿਆ। ਘਟਨਾ ਸਮੇਂ ਟਰੱਕ ਵਿਚ ਸੰਦੀਪ ਇਕੱਲਾ ਸੀ, ਜਿਸ ਕਾਰਨ ਕਾਫੀ ਸਮੇਂ ਤੱਕ ਉਸ ਨੂੰ ਜ਼ਖ਼ਮੀ ਹੋਣ ਪਿੱਛੋਂ ਵੀ ਸਹਾਇਤਾ ਨਹੀਂ ਮਿਲ ਸਕੀ। ਬਾਅਦ ‘ਚ ਕਿਸੇ ਨੇ ਪਤਾ ਲੱਗਣ ‘ਤੇ ਪੁਲਿਸ ਨੂੰ ਘਟਨਾ ਬਾਰੇ ਦੱਸਿਆ, ਪਰ ਉਦੋਂ ਤੱਕ ਸੰਦੀਪ ਦੀ ਮੌਤ ਹੋ ਚੁੱਕੀ ਸੀ।

 

 

 

 

 

 

 

 

 

 

ਅਮਰੀਕੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਟਰੱਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਕਿ ਹਾਦਸਾ ਕਿਵੇਂ ਵਾਪਰਿਆ।

6 ਮਹੀਨੇ ਪਹਿਲਾਂ ਹੀ ਹੋਇਆ ਸੀ ਬੱਚਾ

ਜਾਣਕਾਰੀ ਅਨੁਸਾਰ, ਸੰਦੀਪ ਸਿੰਘ ਸਾਲ 2019 ‘ਚ ਅਮਰੀਕਾ ਗਿਆ ਸੀ, ਉਥੇ ਉਹ ਆਪਣੀ ਪਤਨੀ ਪਵਨਦੀਪ ਕੌਰ ਨਾਲ ਰਹਿ ਰਿਹਾ ਸੀ। ਉਸ ਨੇ ਦੋ ਸਾਲ ਪਹਿਲਾਂ ਹੀ ਆਪਣੀ ਪਤਨੀ ਨੂੰ ਅਮਰੀਕਾ ਬੁਲਾਇਆ ਸੀ ਅਤੇ ਹੁਣ ਪਿੱਛੇ ਜਿਹੇ 6 ਮਹੀਨੇ ਪਹਿਲਾਂ ਹੀ ਉਹ ਪੁੱਤਰ ਅਰਜੁਨ ਸਿੰਘ ਦਾ ਪਿਤਾ ਬਣਿਆ ਸੀ।

Check Also

Singer Mankirt Aulakh ਨੂੰ ਜਾਨੋਂ ਮਾ/*ਰ/ਨ ਦੀ ਧ/ਮ/*ਕੀ, Audio Viral

Singer Mankirt Aulakh ਨੂੰ ਜਾਨੋਂ ਮਾ/*ਰ/ਨ ਦੀ ਧ/ਮ/*ਕੀ, Audio Viral, ਕਿਹਾ,”ਜਿੰਨੇ ਮਰਜ਼ੀ ਗੰਨਮੈਨ ਰੱਖ ਲੈ …