Breaking News
Home / ਦੇਸ਼ / ਇੱਕ ਦਿਨ ਵਿਚ ਹੀ ਕੋਵਿਡ ਨਾਲ 4 ਬਾਲੀਵੁਡ ਹਸਤੀਆਂ ਦੀ ਜਾਨ ਗਈ

ਇੱਕ ਦਿਨ ਵਿਚ ਹੀ ਕੋਵਿਡ ਨਾਲ 4 ਬਾਲੀਵੁਡ ਹਸਤੀਆਂ ਦੀ ਜਾਨ ਗਈ

ਮੁੰਬਈ, 6 ਮਈ (ਏਜੰਸੀਆਂ)—ਕੋਰੋਨਾ ਵਾਇਰਸ ਕਾਰਨ ਦੇਸ਼ ‘ਚ ਵੱਡੀ ਗਿਣਤੀ ‘ਚ ਮੌਤਾਂ ਦਾ ਸਿਲਸਿਲਾ ਜਾਰੀ ਹੈ | ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਮਹਾਂਮਾਰੀ ਨਾਲ 5 ਫ਼ਿਲਮ ਸਿਤਾਰਿਆਂ ਦੀ ਮੌਤ ਹੋ ਗਈ ਹੈ | ਇਸ ‘ਚ ਦੱਖਣੀ ਫ਼ਿਲਮਾਂ ਦੇ ਅਦਾਕਾਰ ਪਾਂਡੂ, ਅਦਾਕਾਰਾ ਸ੍ਰੀਪ੍ਰਦਾ, ਅਭਿਲਾਸ਼ਾ ਪਾਟਿਲ ਤੇ ਫ਼ਿਲਮ ਐਡੀਟਰ ਅਜੈ ਸ਼ਰਮਾ ਸ਼ਾਮਿਲ ਹਨ |

ਦੱਖਣੀ ਫ਼ਿਲਮਾਂ ਦੇ ਅਦਾਕਾਰ ਪਾਂਡੂ ਦਾ 74 ਸਾਲ ਦੀ ਉਮਰ ‘ਚ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ਹੈ | ਅਦਾਕਾਰ ਮਾਨੋਬਾਲਾ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ | ਦੱਖਣੀ ਫ਼ਿਲਮ ਜਗਤ ‘ਚ ਅਦਾਕਾਰ ਦੇ ਦਿਹਾਂਤ ਨਾਲ ਸ਼ੋਕ ਦੀ ਲਹਿਰ ਹੈ | ਸਿਨੇ ਐਂਡ ਟੀ.ਵੀ. ਆਰਟਿਸਟ ਐਸੋਸੀਏਸ਼ਨ (ਸੀ. ਆਈ. ਐਨ. ਟੀ. ਏ. ਏ.) ਦੇ ਜਨਰਲ ਸਕੱਤਰ ਅਮਿਤ ਬਹਿਲ ਨੇ ਸ੍ਰੀਪ੍ਰਦਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ |

ਬਹਿਲ ਨੇ ਦੱਸਿਆ ਕਿ ਸ੍ਰੀਪ੍ਰਦਾ ਦੀ ਮੌਤ ਕੋਰੋਨਾ ਕਾਰਨ ਹੋਈ ਹੈ | ਸ੍ਰੀਪ੍ਰਦਾ ਨੇ ਵਿਨੋਦ ਖੰਨਾ, ਗੁਲਸ਼ਨ ਗਰੋਵਰ, ਗੋਵਿੰਦਾ ਸਮੇਤ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਸੀ | ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਛਿਛੋਰੇ’ ਦੀ ਸਹਿ-ਕਲਾਕਾਰ ਰਹੀ ਅਭਿਲਾਸ਼ਾ ਪਾਟਿਲ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ |

ਅਭਿਲਾਸ਼ਾ ਵਾਰਾਣਸੀ ‘ਚ ਆਪਣੀ ਆਗਾਮੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤੇ ਜਦੋਂ ਉਹ ਵਾਪਸ ਮੁੰਬਈ ਆਪਣੇ ਘਰ ਪਰਤੀ ਤਾਂ ਕੋਵਿਡ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ |

ਇਸੇ ਤਰ੍ਹਾਂ ਫ਼ਿਲਮ ਐਡੀਟਰ ਅਜੈ ਸ਼ਰਮਾ ਦਾ ਵੀ ਬੀਤੇ ਦਿਨ ਕੋਰੋਨਾ ਨਾਲ ਲੜਾਈ ਲੜਦਿਆਂ ਦਿਹਾਂਤ ਹੋ ਗਿਆ | ਅਜੈ ਦਾ ਨਵੀਂ ਦਿੱਲੀ ਦੇ ਸਰਕਾਰੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ | ਅਜੈ ਨੇ ‘ਲੁੱਡੋ’, ‘ਜੱਗਾ ਜਾਸੂਸ’, ‘ਬਰਫ਼ੀ’, ‘ਕਾਈ ਪੋ ਛੇ’, ‘ਯੇ ਜਵਾਨੀ ਹੈ ਦੀਵਾਨੀ’ ਵਰਗੀਆਂ ਕਈ ਹੋਰ ਫ਼ਿਲਮਾਂ ਨੂੰ ਐਡਿਟ ਕੀਤਾ ਸੀ |

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: