Breaking News
Home / ਵਿਦੇਸ਼ / ਹੁਣ ਢੱਡਰੀਆਂਵਾਲੇ ਨੇ ਟਰੱਕਾਂ ਵਾਲਿਆਂ ਨੂੰ ਬੋਲਿਆ ਗਲਤ ਮਲਤ

ਹੁਣ ਢੱਡਰੀਆਂਵਾਲੇ ਨੇ ਟਰੱਕਾਂ ਵਾਲਿਆਂ ਨੂੰ ਬੋਲਿਆ ਗਲਤ ਮਲਤ

ਸਿੱਖ ਪ੍ਰੰਪਰਾਵਾਂ ਅਤੇ ਸਿੱਖੀ ਸਿਧਾਂਤਾਂ ਤੇ ਉਂਗਲਾਂ ਚੁੱਕਣ ਤੋਂ ਬਾਅਦ ਹੁਣ ਢੱਡਰੀਆਂਵਾਲੇ ਨੇ ਟਰੱਕਾਂ ਵਾਲਿਆਂ ਨੂੰ ਬੋਲਿਆ ਗਲਤ ਮਲਤ, ਤਹਿਲਕਾ ਵਾਲਿਆਂ ਨੇ ਵੀ ਕਰਾਈ ਅੱਤ…ਵੀਡੀਉ ਦੇਖੋ ਕੇ ਤੁਸੀਂ ਹੱਸੀ ਜਾਣਾ

ਕੀ ਢੱਡਰੀਵਾਲਾ ਅਮਰੀਕਣ ਟੈਕਸ ਦੀ ਚੋਰੀ ਕਰ ਰਿਹਾ ਹੈ?
ਅਮਰੀਕਣ ਟੈਕਸ ਵਿਭਾਗ (IRS) ਦਾ ਵਿਸ਼ਾ: Topic No. 417 Earnings for Clergy ਦੇ ਅਨੂਸਾਰ:

“…whether you’re a minister performing ministerial services as an employee or a self-employed person, all of your earnings, including wages, offerings, and fees you receive for performing marriages, baptisms, funerals, etc., are subject to income tax. “

ਤਰਜਮਾ: ” ਤੁਸੀਂ ਚਾਹੇ ਪ੍ਰਚਾਰ ਦੀਆਂ ਸੇਵਾਵਾਂ ਦੇ ਰਹੇ ਹੋ —- ਜਾਂ ਤੁਸੀਂ ਕਿਸੇ ਅਧੀਨ ਕੰਮ ਕਰਦੇ ਹੋ —— ਜਾਂ ਤੁਸੀਂ ਆਪਣੇ ਆਪ ਲਈ ਕੰਮ ਕਰਦੇ ਹੋ, ਤੁਹਾਡੀ ਸਾਰੀ ਕਮਾਈ, ਜਿਸ ਵਿਚ ਤਨਖ਼ਾਹ, ਭੇਟਾ, ਜਾਂ ਫੀਸ ਜੋ ਤੁਸੀਂ ਕਿਸੇ ਵੀ ਪ੍ਰਕਾਰ ਦੇ ਧਾਰਮਿਕ ਕਾਰਜ ਲਈ ਲੈਂਦੇ ਹੋ, ਇਹਨਾ ਸਭਨਾਂ ਤੇ ਟੈਕਸ ਲਾਗੂ ਹੈ”

ਦੇਖੋ: https://www.irs.gov/taxtopics/tc417

ਜੇ ਢੱਡਰੀਵਾਲੇ ਕੋਲ ਅਮਰੀਕਾ ਵਿਚ ਕੰਮ ਕਰਨ ਦੇ ਅਧਿਕਾਰ ਨਹੀਂ ਹੈ ਤੇ ਫਿਰ ਉਹ ਵਿਦੇਸ਼ੀ ਖਿਡਾਰੀ ਜਾਂ ਕਲਾਕਾਰ ਦੀ ਧਾਰਾ ਹੇਠ ਆਉਂਦਾ ਹੈ:

“Generally, Section 1441(a) of the Internal Revenue Code of 1986 requires all persons having the control, receipt, custody, disposal, or payment of certain items of income from sources within the United States of any nonresident alien individual, to deduct and withhold from such income a tax equal to 30 percent thereof.

ਭਾਵ: IRS ਦੀ ਧਾਰਾ 1441A ਦੇ ਅਨੂਸਾਰ ਕੋਈ ਵੀ ਵਿਦੇਸ਼ੀ ਖਿਡਾਰੀ ਜਾਂ ਕਲਾਕਾਰ ਨੂੰ ਉਸਦੀ ਕਮਾਈ ਦਾ ਤੀਹ ਫ਼ੀਸਦੀ ਹਿਸਾ ਅਮਰੀਕਾ ਵਿਚ ਉਸ ਦੇ ਏਜੇਂਟ ਕੋਲ ਰੱਖਣਾ ਪੈਂਦਾ। ਇਹ ਹਿਸਾ ਸਿਰਫ ਸਰਕਾਰ ਦੀ ਇਜਾਜ਼ਤ ਨਾਲ ਘੱਟ ਕੀਤਾ ਜਾ ਸਕਦਾ।

ਦੇਖੋ: https://www.irs.gov/pub/irs-pdf/f13930.pdf

ਸਵਾਲ:
1. ਕੀ ਢੱਡਰੀਵਾਲੇ ਨੇ ਆਪਣੇ ਅਮਰੀਕਾ ਦੇ ਪਹਿਲੇ ਦੌਰੇ ਤੋਂ ਲੈ ਕੇ ਅੱਜ ਤੱਕ ਆਪਣੀ ਕਮਾਈ ਬਾਰੇ ਅਮਰੀਕਣ ਟੈਕਸ ਵਿਭਾਗ ਨੂੰ ਸੂਚਿਤ ਕੀਤਾ?
2. ਜੇ ਢੱਡਰੀਵਾਲਾ ਇਹ ਦਾਹਵਾ ਕਰੇ ਕੇ ਇਹ ਪੈਸਾ ਮੇਰੇ ਟ੍ਰਸਟ ਨੂੰ ਦਿਤਾ ਗਿਆ ਹੈ…ਤਾਂ ਇਹ ਸਾਰਾ ਪੈਸਾ ਅਮਰੀਕਾ ਤੋਂ ਭਾਰਤ ਕਿਸ ਤਰੀਕੇ ਪਹੁੰਚਿਆ?

ਸਿੱਖ ਪੰਥ ਨੂੰ ਬੇਨਤੀ ਹੈ ਕਿ ਇਸਦੀ ਇਸ ਗ਼ੈਰ ਕਾਨੂੰਨੀ ਕਮਾਈ, ਟੈਕਸ ਚੋਰੀ, ਇਮੀਗ੍ਰੇਸ਼ਨ ਅਤੇ money laundering ਦੇ ਕਾਨੂੰਨਾਂ ਦੀ ਉਲੰਘਣਾ ਦੀ ਤਫ਼ਤੀਸ਼ ਕਰਵਾਈ ਜਾਵੇ —

ਵਿਸ਼ੇਸ਼ ਚਿਤਾਵਨੀ : ਇਸ ਤਫ਼ਤੀਸ਼ ਵਿਚ ਝੂਠੇ ਬਿਆਨ ਦਰਜ਼ ਕਰਵਾਉਣ ਵਾਲ਼ਿਆਂ ਤੇ ਅਮਰੀਕੀ ਕਾਨੂੰਨ ਦੀ ਧਾਰਾ 18 U.S. Code § 1001 ਅਨੁਸਾਰ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ — ਇਸ ਕਰਕੇ ਢੱਡਰੀ ਹਮਾਇਤੀ ਇਸ ਨੂੰ ਬਚਾਉਂਦੇ ਬਚਾਉਂਦੇ ਆਪ ਨਾ ਕਾਨੂੰਨੀ ਲਪੇਟੇ ਚ ਆ ਜਾਣ –

ਸਰਦਾਰ ਜਪ ਸਿੰਘ

ਮੈਨੂੰ ਬਾਹਰ ਨਿਕਲਣ ਵਾਸਤੇ 700 ਬੰਦੇਆਂ ਦੀ ਸਿਕਿੳਰਟੀ ਚਾਹੀਦੀ ਹੈ ਕਿਉਕਿ ਉਹ ਬੰਦੇ ਵੀ ਉਥੇ ਹਨ ਜਿਹੜੇ ਮੈਨੂੰ ਮਿਰਚਾਂ ਵਾਲੀ ਬੋਰੀ ‘ਚ ਪਾਕੇ ਕੁ ਟ ਣ ਦੀ ਗੱਲ ਕਰਦੇ ਹਨ – ਢਡਰੀਆਂਵਾਲਾ

ਜਿਹਨੂੰ ਐਂਕਰ ਤੇ ਪ੍ਰੋਡੂਸਰ ਦਾ ਫਰਕ ਨੀ ਪਤਾ,ਉਹ ਗੁਰਬਾਣੀ ਦੇ ਅਰਥ ਸਹੀ ਕਰੂ..ਢੱਡਰੀਵਾਲੇ ਤੇ ਬਾਸੀ ਦੀ ਸ਼ਬਦੀ ਜੰਗ – ਇਨ੍ਹਾਂ ਦੋਵਾਂ ਦੀਆਂ ਵੀਡਿਉ ਦੇਖ ਦੇਖ ਤੁਸੀਂ ਹੱਸੀ ਜਾਣਾ..ਬਾਸੀ ਕਹਿੰਦਾ- ਪੁੱਠਾ ਪੰਗਾ ਲੈ ਲਿਆ ਜੱਟੀਏ ….ਹੱਸ ਲਉ ਭਾਈ ਗੱਲਾ ਸੁਣ ਕੇ ਦੋਵਾਂ ਦੀਆਂ

ਮਾਹਰਾਜ ਦੇ ਰੰਗ – ਕੱਲ੍ਹ ਤਕ ਢੱਡਰੀਆਂਵਾਲਾ ਜੀਹਦੀ ਮਰਜ਼ੀ ਪੱਗ ਨੂੰ ਪੁਜਾਰੀ ਕਹਿ ਕੇ ਹੱਥ ਪਾ ਲੈਂਦਾ ਸੀ ਕਦੇ ਕਿਸੇ ਨੇ ਸੋਚਿਆ ਸੀ ਕਿ ਇਹਦਾ ਕਿਸ “ਬੰਦੇ” ਨਾਲ ਪੇਚਾ ਪੈਣਾ ਸੀ । ਇਹੀ ਢੱਡਰੀਆਂਵਾਲਾ, ਗੁਰੂ ਦਾ ਬਣ ਕੇ ਰਹਿੰਦਾ ਤੇ ਬਾਸੀ ਦੀ ਕੀ ਜੁਅਰਤ ਸੀ । ਪਰ ਲਿਖੀ ਏਦਾਂ ਸੀ ਹੋ ਕੇ ਰਹਿਣੀ ਸੀ ।

“ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥”
ਢੰਡਰੀਆਂਵਾਲੇ ਨੇ ਆਪਣੇ 05 ਸਤੰਬਰ ਵਾਲੇ ਪ੍ਰੋਗਰਾਮ’ਚ ਕਈ ਬੇਤੁਕੇ ਦਾਅਵੇ ਕਰਕੇ ਗੁਰੂ ਸਾਹਿਬ ਦੇ ਦੈਵੀ ਸੁਹਜ ਤੇ ਸ਼ੱਕ ਖੜਾ ਕੀਤਾ। ਉਸ ਨੇ ਕਿਹਾ ਧਰਮ ਬੰਦੇ ਨੂੰ ਵਧੀਆ ਨਹੀਂ ਬਣਾ ਸਕਦਾ। ਗੁਰੂ ਮਹਾਰਾਜ ਕੋਲ ਕਿਸੇ ਨੂੰ ਚੰਗਾ ਬਣਾਉਣ ਦਾ ਕੋਈ ਫਾਰਮੂਲਾ ਨਹੀਂ ਸੀ। ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਚਿੜੀਆਂ ਤੋਂ ਬਾਜ਼ ਬਣਾਉਣ ਵਾਲੀ ਗੱਲ ਤੇ ਇਤਰਾਜ਼ ਕਰਦੇ ਹੋਏ ਆਖਿਆ ਕਿ ਗੁਰੂ ਮਹਾਰਾਜ ਨੇ ਕਿਸੇ ਨੂੰ ਬਹਾਦਰ ਨਹੀੰ ਬਣਾਇਆ। ਇਸ ਤਰਾਂ ਕੋਈ ਕਿਸੇ ਨੂੰ ਬਹਾਦਰ ਨਹੀਂ ਬਣਾ ਸਕਦਾ, ਇਸ ਦਾ ਕੋਈ ਫਾਰਮੂਲਾ ਨਹੀਂ ਹੈ। ਸਗੋਂ ਪਹਿਲਾਂ ਤੋਂ ਹੀ ਬਹਾਦਰ ਲੋਕ ਗੁਰੂ ਸਾਹਿਬ ਕੋਲ ਇੱਕਠੇ ਹੋ ਗਏ ਸਨ। ਢੰਡਰੀਆਂਵਾਲੇ ਨੇ ਗੁਰੂ ਤੇ ਸ਼ੰਕਾ ਕੀਤਾ ਕਿ ਜੇ ਗੁਰੂ ਸਾਹਿਬ ਕੋਲ ਕਿਸੇ ਨੂੰ ਬਹਾਦਰ ਜਾਂ ਚੰਗਾ ਬਣਾਉਣ ਦਾ ਕੋਈ ਫਾਰਮੂਲਾ ਹੁੰਦਾ ਤਾਂ ਪ੍ਰਥੀ ਚੰਦ, ਸ਼੍ਰੀ ਚੰਦ ਤੇ ਰਾਮ ਰਾਏ ਨੇ ਬਣ ਜਾਣਾ ਸੀ।

ਫਿਰ ਮੈਂ ਭਾਈ ਲਾਲ ਸਿੰਘ ਦੀ ਇੱਕ ਵੀਡੀਓ ਸੁਣੀ ਜਿਹੜੇ 28 ਸਾਲ ਜੇਲ ਕੱਟ ਕੇ ਵਾਪਸ ਆਏ ਹਨ। ਉਹ ਦਰਬਾਰ ਸਾਹਿਬ ਤੇ ਹ ਮ ਲੇ ਸਮੇੰ ਕਨੇਡਾ’ਚ ਸਨ। ਉਹਨਾਂ ਨੇ ਕਨੇਡਾ ਛੱਡ ਕੇ ਪੰਜਾਬ ਆ ਕੇ ਚਾਰ ਸਾਲ ਹ ਥਿ ਆ ਰ ਬੰ ਦ ਸੰਘਰਸ਼ ਲੜਿਆ ਅਤੇ ਫਿਰ ਪੁਲਿਸ ਹੱਥੋਂ ਫੜੇ ਗਏ। ਉਹਨਾਂ ਨੇ ਪੁਲਿਸ ਤ ਸ਼ੱ ਦ ਦ ਝੱਲਿਆ, ਜੇਲ’ਚ ਕੋਠੜੀ ਅਤੇ ਡੰਡਾ ਬੇੜੀ ਦੀਆਂ ਸਖ਼ਤ ਸਜਾਵਾਂ ਕੱ ਟੀ ਆਂ। ਏਜੰਸੀਆਂ ਨੇ ਉਹਨਾਂ ਨੂੰ ਸਰਕਾਰੀ ਗਵਾਹ ਬਣਨ ਲਈ 2 ਮੀਲੀਅਨ ਡਾਲਰ, ਰਿਹਾਈ ਅਤੇ ਕਨੇਡਾ’ਚ ਪਰਿਵਾਰ ਸਮੇਤ ਰਿਹਾਇਸ਼ ਦੇ ਲਾਲਚ ਦਿੱਤੇ ਪਰ ਉਹ ਨਾ ਡੋਲੇ। ਉਹਨਾਂ ਆਪਣੇ ਵਾਰੇ ਦੱਸਿਆ ਕਿ ਉਹ ਸਕੂਲ’ਚ ਆਪਣੀ ਜਮਾਤ ਵਿੱਚੋਂ ਸਭ ਤੋਂ ਡਰਪੋਕ ਵਿਦਿਆਰਥੀ ਸੀ। ਉਸ’ਚ ਸੰਘਰਸ਼ ਲੜਨ ਅਤੇ ਐਨਾ ਕੁਝ ਝੱਲਣ ਦਾ ਕੋਈ ਹੌਸਲਾ ਨਹੀਂ ਸੀ। ਇਹ ਬੱਸ ਗੁਰੂ ਸਾਹਿਬ ਦੀ ਕ੍ਰਿਪਾ ਸੀ ਜਿਸ ਨੇ ਉਸ ਤੋਂ ਇਹ ਸਭ ਕੁਝ ਕਰਵਾ ਲਿਆ।

ਢੰਡਾਰੀਆਂਵਾਲੇ ਵਰਗੇ ਅੰ ਨ੍ਹੇ ਜਿਨ੍ਹਾਂ ਨੂੰ ਸਮਰੱਥ ਗੁਰੂ ਦੀ ਅਜ਼ਮਤ, ਗੁਰੂ ਦੀ ਰੱਬੀ ਵਡਿਆਈ, ਗੁਰੂ ਦਾ ਦੈਵੀ ਪ੍ਰਤਾਪ ਨਜ਼ਰ ਨਹੀਂ ਆਉਂਦਾ। ਜਿਹੜੇ ਗੁਰੂ ਨੂੰ ਗੁਰੂ ਮੰਨਣ ਤੋਂ ਇਨਕਾਰੀ ਹਨ। ਕਬੀਰ ਜੀ ਦੀ ਉਪਰੋਕਤ ਪੰਕਤੀ ਅਜਿਹੇ ਬੇਵਕੂਫ਼ਾਂ ਲਈ ਹੈ; ਜਦਕਿ ਢੰਡਰੀਆਂਵਾਲਾ ਇਸ ਦੇ ਅਰਥ ਕੱਢ ਰਿਹਾ ਹੈ ਕਿ ਗੁਰੂ ਕੁਝ ਕਰ ਹੀ ਨਹੀੰ ਸਕਦਾ। ਇਹ ਆਖ ਰਿਹਾ ਹੈ ਗੁਰੂ ਕੋਲ ਕਿਸੇ ਨੂੰ ਬਦਲਣ ਦਾ ਕੋਈ ਫਾਰਮੂਲਾ ਨਹੀੰ। ਇਸ ਮੰਦਬੁੱਧੀ ਨੂੰ ਲੋਕ ਪ੍ਰਚਾਰਕ ਆਖਦੇ ਹਨ ਇਹ ਭੋਲੇਭਾਲੇ ਸਿੱਖਾਂ ਦੇ ਮਨਾਂ ਗੁਰੂ ਸਾਹਿਬ ਪ੍ਰਤਾਪ ਫਿੱਕਾ ਪਾ ਰਿਹਾ ਹੈ।

ਮੈਂ ਹੈਰਾਨ ਆਂ ਇਸ ਕਾਕੇ ਤੋਂ,,, ਸਕਿਊਰਟੀ ਫਾਰ ਵੱਟ? ਰਣਜੀਤ ਤੈਨੂੰ ਬੇਟਾ ਸਕਿਊਰਟੀ ਕਾਹਦੇ ਵਾਸਤੇ ਚਾਹੀਦੀ ਆ? ਆਈ ਐਮ ਟੈਲਿੰਗ ਯੂ ਬੀਬਾ,,, ਬੇਟਾ,,, ਲੋਕ ਤੈਨੂੰ ਲਾਹਣਤਾਂ ਪਾਉਣਗੇ ਅੱਜ ਤੋਂ ਬਾਅਦ ਹਮੇਸ਼ਾਂ ਈ,,,, ਮੈਂ ਹੈਰਾਨ ਆਂ ਇਸ ਕਾਕੇ ਤੋਂ,,, -ਜੋਗਿੰਦਰ ਬਾਸੀ (ਵਿਵਾਦਤ ਰੇਡੀਓ ਪੇਸ਼ਕਾਰ ਦੀਆਂ ਵਿਵਾਦਤ ਪ੍ਰਚਾਰਕ ਤੇ ਵਿਵਾਦਤ ਟਿੱਪਣੀਆਂ)

About admin

Check Also

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ …

%d bloggers like this: