Breaking News
Home / ਪੰਜਾਬ / ਕੈਦੀ ਦੀ ਪਿੱਠ ‘ਤੇ ਜੇਲ ਸੁਪਰਡੈਂਟ ਨੇ ਲਿਖ ਦਿੱਤਾ ਅੱ ਤ ਵਾ ਦੀ

ਕੈਦੀ ਦੀ ਪਿੱਠ ‘ਤੇ ਜੇਲ ਸੁਪਰਡੈਂਟ ਨੇ ਲਿਖ ਦਿੱਤਾ ਅੱ ਤ ਵਾ ਦੀ

ਮਾਨਸਾ, 3 ਨਵੰਬਰ – ਸਬ ਜੇਲ੍ਹ ਬਰਨਾਲਾ ਦੇ ਕੈਦੀ ਕਰਮਜੀਤ ਸਿੰਘ ਦੀ ਜੇਲ੍ਹ ਸੁਪਰਡੈਂਟ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਉਪਰੰਤ ਉਸ ਦੀ ਪਿੱਠ ‘ਤੇ ਅੱ ਤ ਵਾ ਦੀ ਲਿਖ ਦਿੱਤਾ |

ਬੀਤੀ 24 ਅਕਤੂਬਰ ਨੂੰ ਵਾਪਰੀ ਇਸ ਘਟਨਾ ਦਾ ਖ਼ੁਲਾਸਾ ਅੱਜ ਉਸ ਸਮੇਂ ਹੋਇਆ ਜਦੋਂ ਮਾਨਸਾ ਵਿਖੇ ਇਕ ਕੇਸ ਵਿਚ ਪੇਸ਼ੀ ਭੁਗਤਣ ਆਏ ਕਰਮਜੀਤ ਸਿੰਘ ਵਾਸੀ ਸਮਾਣਾ (ਪਟਿਆਲਾ) ਨੇ ਜੱਜ ਅਤੇ ਪੱਤਰਕਾਰਾਂ ਸਾਹਮਣੇ ਆਪਣੇ ਨਾਲ ਵਾਪਰੀ ਘਟਨਾ ਬਿਆਨ ਕੀਤੀ। ਉਸ ਨੇ ਦੱਸਿਆ ਕਿ ਜੇਲ੍ਹ ਵਿਚ ਕੈਦੀਆਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਜਦੋਂ ਕੁਝ ਕੈਦੀਆਂ ਵਲੋਂ ਇਸ ਸੰਬੰਧੀ ਰੋਸ ਪ੍ਰਗਟਾਇਆ ਤਾਂ ਉਨ੍ਹਾਂ ਦੀ ਕੁੱ ਟ ਮਾ ਰ ਕੀਤੀ ਗਈ।

ਜਦ ਉਸ ਵਲੋਂ ਇਨ੍ਹਾਂ ਕੈਦੀਆਂ ਦੇ ਹੱਕ ‘ਚ ਆਵਾਜ਼ ਉਠਾਈ ਗਈ ਤਾਂ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਕਿਹਾ ਕਿ ਤੇਰੇ ਖਿਆਲ ਅੱ ਤ ਵਾ ਦੀ ਆਂ ਵਾਲੇ ਹਨ | ਜ਼ਿਕਰਯੋਗ ਹੈ ਕਿ ਜੱਜ ਨੇ ਇਸ ਸੰਬੰਧੀ ਕੈਦੀ ਦੀ ਅਰਜ਼ੀ ਬਰਨਾਲਾ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਪੜਤਾਲ ਲਈ ਭੇਜ ਦਿੱਤੀ ਹੈ।

Check Also

ਸੋਸ਼ਲ ਮੀਡੀਆ ਤੇ ਗ਼ਰਜਣ ਵਾਲੀ ਮਿਣ ਮਿਣ ਕਰਦੀ ਖ਼ੁਦ ਦੇਖ ਲਓ

ਅਕਾਲੀ, ਆਪ ਅਤੇ ਹੋਰ ਪਾਰਟੀਆਂ ਵਿਚਲੇ ਫੈਨਾਂ ਦੇ ਹਿਰਦੇ ਵਲੂੰਧਰ ਕੇ ਮੂਸੇਵਾਲਾ ਕਾਂਗਰਸੀ ਬਣ ਗਿਆ। …

%d bloggers like this: