Breaking News
Home / ਪੰਜਾਬ / ਲੁਧਿਆਣਾ: 70 ਸਾਲਾ ਸ਼ਖਸ ਨੂੰ ਮੁੰਹ ਕਾਲਾ ਕਰ ਘੁਮਾਇਆ

ਲੁਧਿਆਣਾ: 70 ਸਾਲਾ ਸ਼ਖਸ ਨੂੰ ਮੁੰਹ ਕਾਲਾ ਕਰ ਘੁਮਾਇਆਨਗਰ ਨਿਗਮ ਮੁਲਾਜ਼ਮ ਦਾ ਘਰੇਲੂ ਨੌਕਰ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱਟ ਕੇ ਫ ਰਾ ਰ
ਲੁਧਿਆਣਾ, 12 ਅਪ੍ਰੈਲ -ਸਥਾਨਕ ਮਾਡਲ ਟਾਊਨ ‘ਚ ਨਗਰ ਨਿਗਮ ‘ਚ ਬਤੌਰ ਸੁਪਰਡੈਂਟ ਤਾਇਨਾਤ ਮਹਿਲਾ ਮੁਲਾਜ਼ਮ ਦਾ ਘਰੇਲੂ ਨੌਕਰ ਦੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱ ਟ ਕੇ ਫ਼ ਰਾ ਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਸਬੰਧੀ ਮਹਿਲਾ ਸੁਪਰਡੈਂਟ ਅਵਿਨਾਸ਼ ਸ਼ਰਮਾ ਪਤਨੀ ਪਵਨ ਸ਼ਰਮਾ ਵਾਸੀ ਮਾਡਲ ਟਾਊਨ ਦੀ ਸ਼ਿਕਾਇਤ ‘ਤੇ ਘਰੇਲੂ ਨੌਕਰ ਰਾਜੇਸ਼ ਬਹਾਦਰ ਧਾਮੀ ਵਾਸੀ ਨਿਪਾਲ ਤੇ ਉਸਦੇ ਤਿੰਨ ਹੋਰ ਸਾਥੀਆਂ ਖਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਪਤੀ ਤੇ ਲੜਕੇ ਨਾਲ ਪਿਛਲੇ ਕਾਫੀ ਸਮੇਂ ਤੋਂ ਮਾਡਲ ਟਾਊਨ ਵਿਚ ਰਹਿ ਰਹੀ ਹੈ ਤੇ ਤਿੰਨ ਮਹੀਨੇ ਪਹਿਲਾਂ ਉਸ ਨੇ ਮੋਹਨ ਕੁਮਾਰ ਵਾਸੀ ਨਿਪਾਲ ਨੂੰ ਆਪਣੇ ਘਰ ਬਤੌਰ ਘਰੇਲੂ ਨੌਕਰ ਰੱਖਿਆ ਸੀ | ਉਸ ਨੇ ਦੱਸਿਆ ਕਿ 15 ਦਿਨ ਪਹਿਲਾਂ ਮੋਹਨ ਕੁਮਾਰ ਆਪਣੇ ਪਿੰਡ ਚਲਾ ਗਿਆ ਤੇ ਉਸਨੇ ਰਜੇਸ਼ ਬਹਾਦਰ ਧਾਮੀ ਨੂੰ ਆਪਣੀ ਥਾਂ ਉਸਦੇ ਘਰ ਨੌਕਰ ਰੱਖਵਾ ਦਿੱਤਾ | ਉਸ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਪਤੀ ਅਤੇ ਲੜਕੇ ਨਾਲ ਬੈਠੀ ਸੀ ਕਿ ਰਜੇਸ਼ ਬਹਾਦਰ ਧਾਮੀ ਦੇ ਤਿੰਨ ਹੋਰ ਸਾਥੀ ਜ਼ ਬ ਰ ਦ ਸ ਤੀ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਇਕ ਕਮਰੇ ਵਿਚ ਬਿਠਾ ਦਿੱਤਾ | ਉਸ ਦੱਸਿਆ ਕਿ ਇਹ ਸਾਰੇ ਕਥਿਤ ਦੋਸ਼ੀ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧ ਮ ਕੀ ਦੇ ਕੇ ਘਰ ਵਿਚ ਪਈ 6 ਲੱਖ ਦੀ ਨਕਦੀ, 10 ਤੋਲੇ ਸੋਨੇ ਦੇ ਗਹਿਣੇ, ਦੋ ਹੀਰੇ ਦੇ ਕੜੇ, ਦੋ ਹੀਰੇ ਦੇ ਸੈੱਟ ਲੁੱਟ ਕੇ ਫ਼ ਰਾ ਰ ਹੋ ਗਏ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ | ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਤੇ ਫ ਰਾ ਰ ਹੋਏ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਕੋਈ ਸੁਰਾਗ ਨਹੀਂ ਲੱਗਾ ਸੀ |

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: