Breaking News
Home / ਪੰਥਕ ਖਬਰਾਂ / ਨਕਸਲੀਆਂ ਨੇ ਸਾਡੀਆਂ ਸੰਸਥਾਵਾਂ ਵਿਚ ਘੁਸਪੈਠ ਕੀਤੀ- ਜਥੇਦਾਰ ਹਰਪ੍ਰੀਤ ਸਿੰਘ

ਨਕਸਲੀਆਂ ਨੇ ਸਾਡੀਆਂ ਸੰਸਥਾਵਾਂ ਵਿਚ ਘੁਸਪੈਠ ਕੀਤੀ- ਜਥੇਦਾਰ ਹਰਪ੍ਰੀਤ ਸਿੰਘ

ਜੱਥੇਦਾਰ ਸਾਬ ਨੇ ਸਹੀ ਗੱਲ ਕਹੀ ਹੈ , ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ , ਨਕਸਲੀ ਮੂਵਮੇਂਟ ਤੋਂ ਬਾਅਦ ਕੁਝ ਇਮਾਨਦਾਰ ਨਕਸਲੀ ਖਾੜਕੂ ਮੂਵਮੇਂਟ ਵਿਚ ਸ਼ਾਮਲ ਹੋਏ , ਸੰਤਾ ਦੇ ਆਸ ਪਾਸ ਪੁਰਾਣੇ ਨਕਸਲੀ ਵੀ ਸੀ , ਖ਼ਾਸ ਕਰ ਜਗਤ ਨਰਾਇਣ ਕੇਸ ਵਾਲਾ ਸਿੰਘ ਨਕਸਲੀ ਪਿਛੋਕੜ ਤੋਂ ਸੀ , ਪਰ ਹਰੇਕ ਮੂਵਮੇਂਟ ਨਾਲ ਕੁਝ ਬ-ਦ-ਮਾ-ਸ਼ ਅਨਸਰ ਵੀ ਜੁੜ ਜਾਂਦੇ ਨੇ ,

ਉਹ ਆਪਣੇ ਨਾਲ ਦੇ ਨਕਸਲੀ ਮਰ-ਵਾ-ਉਣ ਤੋਂ ਬਾਅਦ ਸਿੱਖਾਂ ਦੇ ਸੰਸਥਾਨਾਂ ਵਿਚ ਦਾਖਲ ਹੋ ਗਏ , ਬਾਅਦ ਵਿੱਚ ਉਹ ਸਿੱਖ ਸੰਸਥਾਨਾਂ ਨੂੰ ਸਿਉਂਕ ਵਾਂਗ ਖਾ ਗਏ , ਇਹ ਲਾਲ ਬ-ਦ-ਮਾ-ਸ਼ ਸਿਓਂਕ ਸ਼ਿਰੋਮਣੀ ਕਮੇਟੀ ਵਿੱਚ ਹਰਕਿਸ਼ਨ ਸਿੰਘ ਸੁਰਜੀਤ ਰਾਹੀ ਬੜ ਗਈ , ਕਿਓਕਿ ਸੁਰਜੀਤ ਦੇ ਟੌਹੜਾ ਸਾਬ ਨਾਲ ਚੰਗੇ ਰਿਸ਼ਤੇ ਸਨ , ਇਸੇ ਤਰ੍ਹਾਂ ਭਾਰਤੀ ਖੁਫੀਆ agencies ਨੇ 88-89 ਦੇ ਦੌਰ ਵਿੱਚ ਬਦਮਾਸ਼ ਲਾਲ ਸਿਓਂਕ ਦੀ ਦੂਸਰੀ ਖੇਪ ਸ਼ਿਰੋਮਣੀ ਕਮੇਟੀ ਅਤੇ ਅਕਾਲੀ ਦਲ ਵਿੱਚ ਦਾਖਲ ਕਰਵਾ ਸੁੱਟੀ , ਕੁਝ ਲੋਕ ਤਾਂ ਟੌਹੜਾ ਸਾਬ ਦੇ ਆਸ ਪਾਸ ਵੀ ਨਜ਼ਰ ਰੱਖਣ ਨੂੰ agencies ਨੇ ਫਿਟ ਕੀਤੇ ਸੀ ,

ਸ਼ਿਰੋਮਣੀ ਕਮੇਟੀ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਨੂੰ ਤਬਾਹ ਕਰਨ ਦਾ ਕੰਮ ਵੀ ਇਸ ਲਾਲ ਸਿਓਂਕ ਨੇ ਕੀਤਾ , ਹੁਣ ਜਥੇਦਾਰ ਸਾਹਿਬ ਦੀ ਤਾਂ ਫੇਰ ਵੀ ਕੋਈ ਮਜਬੂਰੀ ਰਹੂਗੀ ਕੇ ਓਹ ਸਿੱਧਾ ਤੇ ਖੁੱਲ ਕੇ ਇਹ ਨਹੀਂ ਕਹਿ ਸਕਦੇ ਕੇ ਸ਼ਿਰੋਮਣੀ ਅਕਾਲੀ ਦਲ ਨੂੰ 1996 ਵਿਚ ਪੰਜਾਬੀ ਪਾਰਟੀ ਜਾਂ ਅਖੌਤੀ ਧਰਮ ਨਿਰਪੇਖ ਪਾਰਟੀ ਬਣਾਉਣ ਵਿੱਚ ਵੀ ਇਸੇ ਲਾਲ ਸਿਓਂਕ ਦਾ ਰੋਲ ਹੈ , ਇਸ ਹਰਕਤ ਨਾਲ ਇਹਨਾ ਰਵਾਇਤੀ ਪੰਥਕ ਵੋਟਰ ਪਾਰਟੀ ਨਾਲ ਤੋੜਨ ਦਾ ਹੀ ਕੰਮ ਕੀਤਾ , ਡੇਰੇ ਨਾਲ ਰੌਲੇ ਵਿਚ ਵੀ ਸੁਖਬੀਰ ਬਾਦਲ ਦੇ ਆਸ ਪਾਸ ਬੈਠੀ ਲਾਲ ਸਿਓਂਕ ਹੀ ਸੀ ਜਿਹਨਾਂ ਡੇਰੇ ਦੀਆਂ ਵੋਟਾਂ ਦੇ ਲਾਲਚ ਵਿੱਚ ਡੇਰਾ ਪ੍ਰੇਮੀਆਂ ਦੇ ਕੇਸ ਰਫਾ ਦਫਾ ਕਰਵਾਏ ,

ਤਕਰੀਬਨ ਸਾਰੇ ਅਕਾਲੀ ਲੀਡਰ ਓਹਨਾਂ ਸਲਾਹਕਾਰਾਂ ਨੂੰ ਤੇ ਓਹਨਾ ਦੇ ਪਿਛੋਕੜ ਨੂੰ ਜਾਣ ਦੇ ਹਨ , ਇਸ ਸਾਰੇ ਦੌਰ ਵਿੱਚ ਲਾਲ ਸਿਓਂਕ ਨੇ ਸਿੱਖ ਰਾਜਨੀਤੀ ਵਿੱਚ ਅਕਾਲੀ ਰਾਜਨੀਤੀ ਖਤਮ ਕਰਕੇ ਅਖੌਤੀ ਧਰਮ ਨਿਰਪੇਖ ਰਾਜਨੀਤੀ ਜੋ ਕੇ ਸਿੱਖਾਂ ਦੀ ਸਿਧਾਂਤਕ ਰਾਜਨੀਤੀ ਦੇ ਹੀ ਖਿਲਾਫ ਹੈ ਉਸ ਨੂੰ ਪਰਚਾਉਣ ਦੀ ਕੋਸ਼ਿਸ਼ ਕੀਤੀ ਤੇ ਕਲ ਨੂੰ ਉਹਨਾਂ ਲੋਕਾਂ ਨੇ ਕਿਸੇ ਅਖੌਤੀ ਤੀਸਰੇ ਮੋਰਚੇ ਦੀ ਅਖੌਤੀ ਧਰਮ ਨਿਰਪੇਖ ਰਾਜਨੀਤੀ ਦਾ ਹੀ ਹਿੱਸਾ ਬਣਨਾ ਹੈ , ਜਦੋਂ ਅਕਾਲੀਆਂ ਨੇ ਧਾਰਾ 370 ਟੁੱਟਣ ਤੇ ਲੱਡੂ ਵੰਡੇ ਸਨ ਤਾਂ ਓਹ ਲਾਲ ਸਿਓਂਕ ਤੋਂ ਹੀ ਪੈਦਾ ਹੋਏ ਰਾਸ਼ਟਰ ਵਾਦੀ ਕਾਮਰੇਡ ਅਕਾਲੀ ਸਨ !
Gangveer Rathour

About admin

Check Also

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ, ਦਾਦੂਵਾਲ ਨੂੰ ਮਿਲਣ ਪੁੱਜੇ

ਕਾਲਾਂਵਾਲੀ, 1 ਅਪ੍ਰੈਲ (ਅ.ਬ.)-ਖੇਤਰ ਦੇ ਪਿੰਡ ਦਾਦੂ ਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਵਿਖੇ ਡੇਰਾ …

%d bloggers like this: