Breaking News
Home / ਪੰਜਾਬ / ਹੁਣ ਕਹਿੰਦੇ ਕੁਝ ਗਲਤ ਨੀਂ ਹੋਇਆ – ਪਹਿਲਾਂ ਕਹਿੰਦੇ ਸੀ ‘ਨਿਸ਼ਾਨ ਸਾਹਿਬ’ ਸ਼ਰਾਰਤੀਆਂ ਨੇ ਲਾਇਆ

ਹੁਣ ਕਹਿੰਦੇ ਕੁਝ ਗਲਤ ਨੀਂ ਹੋਇਆ – ਪਹਿਲਾਂ ਕਹਿੰਦੇ ਸੀ ‘ਨਿਸ਼ਾਨ ਸਾਹਿਬ’ ਸ਼ਰਾਰਤੀਆਂ ਨੇ ਲਾਇਆ

ਕਾਮਰੇਡ ਆਗੂ ਅਤੇ ਸੰਘਰਸ਼ – ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਸੰਘਰਸ਼ ਦੌਰਾਨ ਕੁੱਝ ਕਾਮਰੇਡ ਆਗੂਆਂ ਦਾ ਵਿਰੋਧ ਹੋ ਰਿਹਾ ਹੈ। ਜਾਂ ਫਿਰ ਕੁੱਝ ਕਾਮਰੇਡ ਆਗੂਆਂ ‘ਤੇ ਇ ਲ ਜ਼ਾ ਮ ਲੱਗ ਰਹੇ ਨੇ ਕਿ ਉਹ ਸਰਕਾਰ ਨਾਲ ਅੰਦਰਖਾਤੇ ਮਿਲੇ ਹੋਏ ਨੇ। ਅਜਿਹਾ ਹੀ ਕੁੱਝ ਹੋਇਆ ਸੀ ਬੀਬੀ ਕਿਰਨਜੀਤ ਕੌਰ ਨੂੰ ਇਨਸਾਫ ਦਿਵਾਉਣ ਲਈ ਲੜੇ ਗਏ ਸੰਘਰਸ਼ ਵੇਲੇ। ਉਹ ਸੰਘਰਸ਼ ਵੀ ਕਾਮਰੇਡ ਅਤੇ ਸਿੱਖ ਜਥੇਬੰਦੀਆਂ ਵਲੋਂ ਮਿਲ ਕੇ ਲੜਿਆ ਗਿਆ ਸੀ।

ਕਿਰਨਜੀਤ ਕੌਰ ਨੂੰ ਇਨਸਾਫ ਦਿਵਾਉਣ ਵਾਸਤੇ ਲੜੀ ਗਈ ਲੜਾਈ ਵਿੱਚ ਸਿਮਰਨਜੀਤ ਸਿੰਘ ਮਾਨ ਵਾਲੇ ਅਕਾਲੀ ਦਲ ਅਮ੍ਰਿਤਸਰ ਦੇ ਚਾਰ ਬੰਦਿਆਂ ਨੂੰ ਵੀਹ ਸਾਲ ਦੀ ਸ ਜ਼ਾ ਹੋਈ। ਜਦੋਂ ਕਿ ਕਾਮਰੇਡਾਂ ਨੇ ਆਵਦੇ ਬੰਦੇ ਮਨਜੀਤ ਧਨੇਰ ਦੀ ਸ ਜ਼ਾ ਸਰਕਾਰ ਤੋਂ ਦੋ ਵਾਰ ਮਾਫ ਕਰਵਾ ਲਈ ਸੀ। ਜੇ ਕਾਮਰੇਡ ਕਰਾਉਣੀ ਚਾਹੰਦੇ ਤਾਂ ਅਕਾਲੀ ਦਲ ਦੇ ਸਿੱਖ ਮੁ ਲ ਜ਼ ਮਾਂ ਦੀ ਸ ਜਾ ਵੀ ਮਾਫ ਕਰਵਾ ਲੈਂਦੇ।

ਖੈਰ, ਉਹ ਵੱਖਰੀ ਕਹਾਣੀ ਹੈ।
ਜਿਹੜੀ ਗੱਲ ਤਹਾਨੂੰ ਦੱਸਣੀ ਹੈ, ਉਹ ਇਹ ਹੈ ਕਿ ਉਸ ਸੰਘਰਸ਼ ਦੌਰਾਨ ਮੋਹਰੀ ਬਣੇ ਕਾਮਰੇਡ ਆਗੂਆਂ ਨੇ ਸਟੇਜ ‘ਤੇ ਉਦੋਂ ਦਾ ਕਾਮਰੇਡ ਐਮ ਐਲ ਏ ਚੰਦ ਸਿੰਘ ਚੋਪੜਾ ਚੜਾ ਦਿੱਤਾ ਗਿਆ। ਜਦੋਂ ਕਿ ਥੱਲੇ ਬੈਠੇ ਲੋਕ ਮੰਨਦੇ ਸਨ ਕਿ ਕਾਮਰੇਡ ਚੋਪੜਾ ਕਿਰਨਜੀਤ ਕੌਰ ਦੇ ਕਾ ਤ ਲਾਂ ਨੂੰ ਬਚਾਉਣ ਦੀ ਪੂਰੀ ਪੂਰੀ ਕੋਸਿਸ ਕਰ ਰਿਹਾ ਸੀ। ਮਸ਼ਹੂਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਵੀ ਕਾ ਤ ਲਾਂ ਘਰੇ ਆਉਣਾ ਜਾਣਾ ਸੀ। ਹੇਠਲੀ ਵੀਡੀਉ ਉਸੇ ਸਮੇਂ ਦੀ ਹੈ ਜਦੋਂ ਚੋਪੜੇ ਨੂੰ ਸਟੇਜ ‘ਤੇ ਚੜਾਇਆ ਗਿਆ ਅਤੇ ਲੋਕਾਂ ਨੇ ਵਿਰੋਧ ਕਰਕੇ ਥੱਲੇ ਉਤਾਰ ਦਿੱਤਾ। ਬਹੁਤ ਭਾਰੀ ਵਿਰੋਧ ਹੋਇਆ ਸੀ। ਤੁਸੀਂ ਆਪ ਹੀ ਦੇਖ ਲਉ।

ਇਸ ਕਰਕੇ ਕਾਮਰੇਡਾਂ ਵਿੱਚ ਹਮੇਸਾ ਹੀ ਸ਼ੱ ਕੀ ਬੰਦੇ ਰਹੇ ਨੇ। ਕੁੱਝ ਲੋਕ ਤਾਂ ਇਹ ਵੀ ਕਹਿੰਦੇ ਨੇ ਇਨ੍ਹਾਂ ਦੇ ਬਹੁਗਿਣਤੀ ਲੀਡਰ ਸ਼ੱਕੀ ਨੇ। ਜਿਵੇਂ ਕਿ ਸਰਕਾਰ ਵਿਰੋਧੀ ਹੋਣ ਦੇ ਦਾਅਵੇ ਦੇ ਬਾਵਜੂਦ ਮਨਜੀਤ ਧਨੇਰ ਦੀ ਸ ਜ਼ਾ ਦੋ ਵਾਰ ਮਾਫ ਹੋ ਜਾਂਦੀ ਹੈ। ਪਰ ਉਸੇ ਕੇਸ ‘ਚ ਬੱਝੇ ਸਿੱਖਾਂ ਦੀ ਸ ਜ਼ਾ ਮਾਫ ਨਹੀਂ ਹੁੰਦੀ। ਗੱਲਾਂ ਤਾਂ ਬਹੁਤ ਨੇ। ਫਿਲਹਾਲ ਤੁਸੀਂ ਵੀਡੀਓ ਦੇਖੋ।

ਰੁਲਦੂ ਸਿੰਘ ਮਾਨਸਾ ਨੇ ਸਯੁੰਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਨੌਜਵਾਨਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਟੇਜ ਤੋਂ ਦਿੱਤੇ ਕਿਸੇ ਵੀ ਸੱਦੇ ਨੂੰ ਗੰਭੀਰਤਾਂ ਨਾਲ ਨਾ ਲਿਆ ਕਰੋ

ਕਿਸਾਨ ਜਥੇਬੰਦੀਆ ਦੀਆ ਗਲਤ ਨੀਤੀਆਂ ਕਰਕੇ ਨੌਜਵਾਨਾਂ ਦੀ ਗ੍ਰਿਫ਼ਤਾਰੀਆ ਹੋਈਆ…

ਇੰਨਾ ਤੋਂ ਆਸ ਰੱਖਦੇ ਹੋ ਏਕਤਾ ਦੀ ਪੰਜਾਬੀਓ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: