Breaking News
Home / ਪੰਥਕ ਖਬਰਾਂ / ਸੁਖਪ੍ਰੀਤ ਸਿੰਘ ਉਦੋਕੇ ਨੇ ਕੈਮਰੇ ਤੇ ਕੀਤੇ ਖੁਲਾਸੇ, ਕਿਸਦਾ ਸੀ ਪਲੈਨ, ਪੂਰੀ ਡਿਟੇਲ ਦੇਖੋ

ਸੁਖਪ੍ਰੀਤ ਸਿੰਘ ਉਦੋਕੇ ਨੇ ਕੈਮਰੇ ਤੇ ਕੀਤੇ ਖੁਲਾਸੇ, ਕਿਸਦਾ ਸੀ ਪਲੈਨ, ਪੂਰੀ ਡਿਟੇਲ ਦੇਖੋ

ਦੀਪ ਸਿੱਧੂ, ਲੱਖਾ ਸਿਧਾਣਾ ਅਤੇ ਮੇਰੇ ਨੁਕਸਾਨ ਦੀ ਸਾਜਿਸ਼
( ਇਸ ਵਿੱਚ ਇਕ ਵੀ ਗੱਲ ਝੂਠ ਹੋਵੇ ਤਾਂ ਪੰਥ ਚਾਹੇ ਮੌਤ ਦੀ ਸ ਜ਼ਾ ਤਜਵੀਜ਼ ਕਰੇ)
ਸੰਯੁਕਤ ਮੋਰਚੇ ਦੀ ਸਟੇਜ ਉੱਪਰ ਕ ਬ ਜ਼ਾ ਨਾ ਤਾਂ ਦੀਪ ਸਿੱਧੂ ਨੇ ਕਰਵਾਇਆ ਸੀ ਅਤੇ ਨਾਂ ਹੀ ਮੈਂ। ਮੈਂ ਤਾਂ ਮੱਧ ਦਸੰਬਰ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਉੱਪਰ ਗਿਆ ਹੀ ਨਹੀਂ ਸੀ। ਜਿਸ ਦਿਨ ਰਾਜੋਵਾਲ ਨੇ ਨਿਸ਼ਾਨ ਸਾਹਿਬ ਅਤੇ ਪੰਥਕ ਪਰੰਪਰਾਵਾਂ ਦੀ ਬੇਹੁਰਮਤੀ ਭਰੇ ਸ਼ਬਦ ਬੋਲੇ ਸਨ ਮੈਂ ਉਹਨਾਂ ਦਾ ਜਵਾਬ ਦੇਣ ਹੀ ਦਸੰਬਰ ਵਿੱਚ ਸਟੇਜ ਉੱਪਰ ਗਿਆ ਸੀ ਕਿ ਉੱਥੇ ਬੈਠੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਖਿਲਾਫ ਰੋਹ ਸ਼ਾਂਤ ਕੀਤਾ ਜਾਵੇ।

ਮੇਰੇ ਬੋਲੇ ਹੋਏ ਸ਼ਬਦ ਅੱਜ ਵੀ ਸੋਸ਼ਲ ਮੀਡੀਏ ਉੱਪਰ ਪਏ ਹੋਏ ਹਨ ਕਿ ਮੈਂ ਕਿਸ ਤਰ੍ਹਾਂ ਪੰਥਕ ਰਵਾਇਤਾਂ ਅਤੇ ਸੰਪਰਦਾਵਾਂ ਦਾ ਪੱਖ ਪੂਰਦੇ ਹੋਇਆ ਬੋਲਿਆ ਅਤੇ ਪੰਥਕ ਜਥੇਬੰਦੀਆਂ ਦਾ ਰੋਹ ਸ਼ਾਂਤ ਕੀਤਾ ਅਤੇ ਉਹਨਾਂ ਦੇ ਜੈਕਾਰਿਆ ਨੇ ਪ੍ਰਵਾਨਗੀ ਦਿੱਤੀ। ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇਕਰ ਮੈਂ ਇਹ ਪੱਖ ਸੰਗਤ ਵਿੱਚ ਨਾਂ ਰੱਖਦਾ ਤਾਂ ਉਸ ਦਿਨ ਹੀ ਸੰਯੁਕਤ ਕਿਸਾਨ ਮੋਰਚੇ ਦੇ ਖਿਲਾਫ ਸੰਗਤ ਵਿੱਚ ਵਧੇਰੇ ਰੋਹ ਫੈਲਣਾ ਸੀ।

ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਮੈਂ ਮੱਧ ਦਸੰਬਰ ਤੋਂ ਬਾਅਦ ਸੰਯੁਕਤ ਮੋਰਚੇ ਦੀ ਸਟੇਜ ਉੱਪਰ ਨਹੀਂ ਗਿਆ ਅਤੇ ਦੀਪ ਸਿੱਧੂ ਤਾਂ ਪਹਿਲੇ ਦਿਨ ਤੋਂ ਬਾਅਦ ਗਿਆ ਹੀ ਨਹੀਂ। ਸੋ 25 ਜਨਵਰੀ ਨੂੰ ਜਥੇਬੰਦੀਆਂ ਨਾਲ ਜੁੜੇ ਹੋਏ ਅਤੇ ਕੁਝ ਆਪਣੇ ਤੌਰ ਉੱਪਰ ਆਏ ਨੌਜਵਾਨ ਹੀ ਮੰਚ ਉਪਰ ਆਏ ਅਤੇ ਸਟੇਜ ਉੱਪਰ ਕਾ ਬ ਜ਼ ਹੋ ਗਏ ਅਤੇ ਉਹਨਾਂ ਦੀ ਇਕ ਹੀ ਮੰਗ ਸੀ ਕਿ ਸੰਯੁਕਤ ਮੋਰਚੇ ਦੇ ਆਗੂ ਆਪਣੇ ਦਿੱਤੇ ਹੋਏ ਰਿੰਗ ਰੋਡ ਦੇ ਰੂਟ ਦੇ ਪ੍ਰੋਗ੍ਰਾਮ ਤੋਂ ਨਾਂ ਭੱਜਣ ਅਤੇ ਆਪਣੇ ਦਿੱਤੇ ਹੋਏ ਬਿਆਨ ਅਤੇ ਕੀਤੇ ਐਲਾਨ ਉੱਪਰ ਕਾਇਮ ਰਹਿਣ। ਸਾਰੇ ਨੌਜਵਾਨਾਂ ਦੀ ਜ਼ੁਬਾਨ ਉੱਪਰ ਇਕ ਹੀ ਨਾਅਰਾ ਸੀ ਅਤੇ ਦੀਪ ਸਿੱਧੂ ਜ਼ਿੰਦਾਬਾਦ।

About admin

Check Also

BJP ਸਰਕਾਰ ਵਲੋਂ ਸਿੱਖਾਂ ਦੀ ਆਸਥਾ ‘ਤੇ ਕੀਤਾ ਗਿਆ ਹ ਮ ਲਾ – ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ …

%d bloggers like this: