ਇਹ ਮੁੰਡਾ ਗੁਜਰਾਤ ਤੋਂ ਹੈ ਮੋਦੀ ਭਗਤ ਸਪੇਨ ਦੇ ਸ਼ਹਿਰ ਵਲੈਂਨਸੀਆ ਵਿਖੇ ਰਹਿੰਦਾ ਹੈ, ਕਿਸਾਨ ਸੰਘਰਸ਼ ਬਾਰੇ ਬਹੁਤ ਗਲਤ ਬੋਲ ਰਿਹਾ ਹੈ ਸਿੱਖਾ ਨੂੰ ਅਤੇ ਹਰਿਆਣੇ ਦੇ ਹਿੰਦੂ ਵੀਰਾ ਨੂੰ tik tok ਤੇ ਗਾ ਲਾ ਕੱਢ ਰਿਹਾ ਹੈ,ਅੱਜ ਵਲੈਂਨਸੀਆ ਦੇ ਸਿੰਘ ਇਸ ਮੋਦੀ ਭਗਤ ਦੀ ਸੇਵਾ ਕਰਨ ਪਹੁੰਚੇ ਨੇ, ਇਹਨਾ ਸ਼ ਰਾ ਰ ਤੀ ਅਨਸਰ ਕਰਕੇ ਹਿੰਦੂ ਸਿੱਖ ਭਾਈਚਾਰਕ ਵਿੱਚ ਕਦੇ ਦੂਰੀ ਨਹੀ ਹੋਣ ਦਿੱਤੀ ਜਾਵੇਗੀ
26 ਜਨਵਰੀ ਨੂੰ ਬੇਤਹਾਸ਼ਾ ਲੋਕਾਂ ਨੂੰ ਟਰੈਕਟਰਾਂ ਸਮੇਤ ਮੋਰਚੇ ਵਿਚ ਸੱਦਣਾ ਜਦਕਿ ਕੰਟਰੋਲ ਵਿਚ ਰੱਖਣ ਵਾਲੀ ਧੜੱਲੇਦਾਰ ਹਸਤੀ ਹੀ ਨਹੀਂ ਗਲਤੀ ਸੀ।ਇਹ ਬੇਮੁਹਾਰਾ ਇਕੱਠ ਜੋ ਦਸ ਪੰਦਰਾਂ ਦਿਨ ਪੂਰਾ ਤੱਤਾ ਕਰਕੇ ਸੱਦਿਆ ਇਕੋ ਗੱਲ ਜਾਣਦਾ ਸੀ ਕਿ ਦਿੱਲੀ ਦੇ ਲਾਲ ਕਿਲੇ ਉਤੇ ਚੜ੍ਹਾਈ ਕਰਨੀ ਹੈ।ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਹਰੇਕ ਨੂੰ ਬਾਬਾ ਬਘੇਲ ਸਿੰਘ ਦੇ ਵਾਰਿਸ ਬਨਣ ਦਾ ਹੋਕਾ ਮਿਲ ਰਿਹਾ ਸੀ।ਇਸ ਮਹੌਲ ਨੂੰ ਭੜਕਾ ਬੈਠੇ ਕਿਸਾਨ ਆਗੂਆਂ ਵਿਚ 25 ਜਨਵਰੀ ਤੱਕ ਐਨੀ ਹਿੱਮਤ ਵੀ ਨਹੀਂ ਸੀ ਕਿ 26 ਨੂੰ ਟਰੈਕਟਰ ਪਰੇਡ ਦਾ ਸੱਦਾ ਵਾਪਿਸ ਲੈ ਲੈਂਦੇ।ਉਹ ਸਰਕਾਰ ਵੱਲੋਂ ਦਿਤੇ ਰੂਟ ਦੀ ਗੱਲ ਕਰਕੇ ਬਾਕੀਆਂ ਨੂੰ ਗਲਤ ਦੱਸਦੇ ਰਹੇ ਜਦਕਿ ਉਨ੍ਹਾਂ ਵਾਲੇ ਰੂਟ ਉਤੇ ਵੀ ਹਮਲੇ ਦੀ ਤਿਆਰੀ ਹੋ ਗਈ ਸੀ।
ਹਕੀਕਤ ਇਹ ਹੈ ਕਿ ਸਰਕਾਰ ਨੇ ਮਿਥ ਲਿਆ ਸੀ ਕਿ 26 ਨਵੰਬਰ ਤੋਂ ਸ਼ਾਂਤੀ ਨਾਲ ਆਪੋ ਆਪਣੇ ਟਿਕਾਣਿਆਂ ਉਤੇ ਬੈਠੇ ਧਰਨਾਕਾਰੀਆਂ ਨੇ ਜੋ ਬਿਪਤਾ ਪਾਈ ਹੈ ਹੁਣ ਇਹ ਆਪਦੇ ਟਿਕਾਣਿਆਂ ਤੋਂ ਹਿਲਣ ਲੱਗੇ ਨੇ ਤੇ ਹੁਣ ਇਨ੍ਹਾਂ ਨੂੰ ਅਕਲ ਦੇਣੀ ਹੈ।ਬਵਾਨਾ ਪਿੰਡ ਕੋਲ ਭਗਵੇਂ ਬਿ੍ਗੇਡ ਨੇ ਹ ਮ ਲਾ ਕਰਕੇ ਇਕ ਵੇਰ ਮਹੌਲ ਵਿਚ ਤਲਖੀ ਵਧਾਉਣੀ ਸੀ ਤੇ ਫੇਰ ਸਾਰੇ ਥਾਵਾਂ ਉਤੇ ਲਾਠੀਚਾਰਜ ਹੋਣਾ ਸੀ।ਕੋਈ ਸਰਕਾਰੀ ਰੂਟ ਉਤੇ ਹੁੰਦਾ ਜਾਂ ਕਿਸੇ ਹੋਰ ਰੂਟ ਉਤੇ।ਸਭ ਨੂੰ ਛਿਤਰੌਲ ਕਰਨੀ ਸੀ।ਕਿਸਾਨ ਲੀਡਰਸ਼ਿਪ ਸਰਕਾਰੀ ਚਾਲ ਤੋਂ ਅਣਜਾਣ ਆਪਦੇ ਹੀ ਸਾਥੀਆਂ ਨਾਲ ਤਕਰਾਰ ਵਿਚ ਉਲਝ ਗਈ।ਇਸ ਮਹੌਲ ਵਿਚ 25 ਨੂੰ ਸਟੇਜ ਉਤੇ ਜੋ ਕੁੱਝ ਹੋਇਆ ਉਸ ਮਗਰੋਂ ਦੋ ਧਿਰਾਂ ਦੀ ਰਾਏ ਵੰਡੀ ਹੋਈ ਸੀ ਤੇ ਦੋਵੇਂ ਧਿਰਾਂ ਆਪਦੇ ਫੈਸਲੇ ਨੂੰ ਸਹੀ ਮੰਨਦੀਆਂ ਸਨ।ਪਰ ਉਹ ਦੋਵੇਂ ਧਿਰਾਂ ਸਰਕਾਰੀ ਜਾਲ ਵਿਚ ਫਸਣ ਜਾ ਰਹੀਆਂ ਸਨ।
26ਜਨਵਰੀ ਨੂੰ ਜੇ ਕਿਸੇ ਨੂੰ ਲਾਲ ਕਿਲੇ ਜਾਣ ਝੰਡਾ ਝੁਲਾਉਣਾ ਗਲਤ ਲੱਗਦਾ ਹੈ ਤਾਂ ਉਹ ਓਨਾ ਬੰਦਿਆਂ ਨੂੰ ਲੱਭੇ ਜਿਨ੍ਹਾਂ ਨੇ 26 ਜਨਵਰੀ ਨੂੰ ਟਰੈਕਟਰ ਰੈਲੀ ਦਾ ਪ੍ਰੋਗਰਾਮ ਦੇਕੇ ਸਟੇਜ ਤੋਂ ਲਾਲ ਕਿਲੇ ਉਤੇ ਝੰਡੇ ਝੁਲਾਉਣ ਦਾ ਸੱਦਾ ਦਿੱਤਾ।ਹੁਕਮ ਦੇਣ ਵਾਲਿਆਂ ਦੀ ਥਾਂ ਹੁਕਮ ਮੰਨਣ ਵਾਲੇ ਕਿਵੇਂ ਗਲਤ ਹੋਏ।ਸੱਚ ਇਹ ਹੈ ਕਿ ਹੁਕਮ ਦੇਣ ਵਾਲੇ ਡਰ ਗਏ ਕਿ ਹਾਏ ਇਨ੍ਹਾਂ ਨੇ ਤਾਂ ਲਾਲ ਕਿਲ੍ਹੇ ਤੋਂ ਤਿਰੰਗਾ ਲਾਹਕੇ ਖਾਲਿਸਤਾਨ ਦਾ ਝੰਡਾ ਚੜ੍ਹਾ ਦਿੱਤਾ।ਇਸ ਝੂਠ ਤੋਂ ਡਰੇ ਇਹ ਆਗੂ ਕਿਸੇ ਬਲੀ ਦੇ ਬੱਕਰੇ ਦੀ ਭਾਲ ਵਿਚ ਸਨ ਕਿ 26ਜਨਵਰੀ ਲਈ ਸਾਨੂੰ ਦੋਸ਼ੀ ਨਾ ਕਹੋ।ਭਾਰਤੀ ਗੋਦੀ ਮੀਡੀਆ ਖੁਸ਼ ਹੋ ਗਿਆ ਕਿ ਇਹ ਕਿਸਾਨ ਲੀਡਰਸ਼ਿਪ ਚਾਲੂ ਹੋ ਗਈ।
ਸਰਕਾਰ ਖੁਸ਼ ਹੋ ਗਈ ਕਿ ਹੁਣ ਪਾਟੋਧਾੜ ਵਧੇਗੀ।ਜਿਹੜੇ ਪ੍ਰੋਗਰਾਮ ਨੇ ਸਰਕਾਰ ਨੂੰ ਬਿਪਤਾ ਪਾਉਣੀ ਸੀ ਤੇ ਸੰਘਰਸ਼ ਦੀ ਚੜ੍ਹਤ ਵਧਾਉਣੀ ਸੀ ਉਹ ਸਰਕਾਰ ਨੂੰ ਰਾਹਤ ਦੇਣ ਦਾ ਕਾਰਨ ਬਣ ਗਿਆ।ਸਰਕਾਰ ਨੇ ਸਿਰਫ਼ ਐਨਾ ਕੁ ਝੂਠ ਬੋਲਕੇ ਕਿਸਾਨ ਲੀਡਰਸ਼ਿਪ ਸਿਰ ਪਰਨੇ ਕਰ ਦਿਤੀ ਕਿ ਲਾਲ ਕਿਲੇ ਤੋਂ ਤਿਰੰਗਾ ਲਾਹਤਾ।ਕਿਸਾਨ ਲੀਡਰਸ਼ਿਪ ਨੇ ਨਾ ਤਸਦੀਕ ਕੀਤੀ ਨਾ ਇਝ ਦੇਖਿਆ ਕਿ ਸੰਘਰਸ਼ ਨੂੰ ਹਮਾਇਤ ਦੇਣ ਵਾਲੇ ਬੇਸ਼ੁਮਾਰ ਗੈਰ ਸਿੱਖ ਤੇ ਗੈਰ ਪੰਜਾਬੀ ਤਾਂ ਲਾਲ ਕਿਲੇ ਵਾਲੀ ਘਟਨਾ ਦੇ ਹੱਕ ਵਿਚ ਡਟੇ ਹੋਏ ਨੇ ਤੇ ਜਿਹੜੇ ਇਸ ਘਟਨਾ ਦੇ ਖਿਲਾਫ ਬੋਲ ਰਹੇ ਨੇ ਉਹ ਤਾਂ ਪਹਿਲਾਂ ਵੀ ਸੰਘਰਸ਼ ਦੇ ਖਿਲਾਫ਼ ਹੀ ਸਨ।ਕਿਸਾਨ ਲੀਡਰਸ਼ਿਪ ਨੇ ਹਾਮੀਆਂ ਦੀ ਬਜਾਏ ਵਿਰੋਧੀਆਂ ਦੀ ਬਹੁਤੀ ਚਿੰਤਾ ਕੀਤੀ।ਜੇ ਕਿਤੇ ਝੰਡਾ ਕੇਵਲ ਕਿਸਾਨ ਸੰਘਰਸ਼ ਦਾ ਹੁੰਦਾ ਤਾਂ ਹੋਰ ਗੱਲ ਸੀ ਪਰ ਖਾਲਸੇ ਦੇ ਝੰਡੇ ਕਰਕੇ ਕਾਮਰੇਡਾਂ ਨੂੰ ਬੁਖਾਰ ਚੜ੍ਹ ਗਿਆ।(ਸਰਬਜੀਤ ਸਿੰਘ ਘੁਮਾਣ)