Breaking News
Home / ਵਿਦੇਸ਼ / ਕੋਵਿਡ ਵੈਕਸੀਨ ਲੋਕਾਂ ਨੂੰ ਬਣਾ ਸਕਦੀ ਹੈ ਮਗਰਮੱਛ, ਔਰਤਾਂ ਨੂੰ ਆ ਸਕਦੀ ਹੈ ਦਾੜ੍ਹੀ : ਬ੍ਰਾਜ਼ੀਲ PM

ਕੋਵਿਡ ਵੈਕਸੀਨ ਲੋਕਾਂ ਨੂੰ ਬਣਾ ਸਕਦੀ ਹੈ ਮਗਰਮੱਛ, ਔਰਤਾਂ ਨੂੰ ਆ ਸਕਦੀ ਹੈ ਦਾੜ੍ਹੀ : ਬ੍ਰਾਜ਼ੀਲ PM

ਬ੍ਰਾਜ਼ੀਲਾ-ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਇਥੇ ਤੱਕ ਕਿਹਾ ਕਿ ਫਾਈਜ਼ਰ ਅਤੇ ਬਾਇਓਨਟੈੱਕ ਦੀ ਬਣਾਈ ਵੈਕਸੀਨ ਲੋਕਾਂ ਨੂੰ ਮਗਰਮੱਛ ਬਣਾ ਸਕਦੀ ਹੈ ਜਾਂ ਇਸ ਦੇ ਪ੍ਰਭਾਵ ਨਾਲ ਬੀਬੀਆਂ ਦੀ ਦਾੜ੍ਹੀ ਤੱਕ ਆ ਸਕਦੀ ਹੈ।

ਸ਼ੁਰੂਆਤ ‘ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਕੋਰੋਨਾ ਵਾਇਰਸ ਨੂੰ ਲੈ ਕੇ ਸ਼ੱਕੀ ਹਾਲਾਤ ‘ਚ ਦਿਖੇ ਹਨ। ਉਨ੍ਹਾਂ ਨੇ ਬੀਤੇ ਸਾਲ ਇਸ ਵਾਇਰਸ ਨੂੰ ‘ਮਾਮੂਲੀ ਵਾਇਰਸ’ ਦੱਸਿਆ ਸੀ।ਦੇਸ਼ ‘ਚ ਟੀਕਾਕਰਣ ਦੀ ਸ਼ੁਰੂਆਤ ਦੇ ਬਾਵਜੂਦ ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦਾ ਟੀਕਾ ਨਹੀਂ ਲਵਾਉਂਣਗੇ। ਬੋਲਸੋਨਾਰੋ ਨੇ ਵੀਰਵਾਰ ਨੂੰ ਕਿਹਾ ਕਿ ਫਾਈਜ਼ਰ ਦੇ ਕਾਨਟ੍ਰੈਕਟ ‘ਚ ਸਾਫ-ਸਾਫ ਲਿਖਿਆ ਹੈ ਕਿ ਕਿਸੇ ਵੀ ਸਾਈਡ ਇਫੈਕਟ ਲਈ ਉਹ ਜ਼ਿੰਮੇਵਾਰ ਨਹੀਂ ਹੋਣਗੇ। ਬੋਲਸੋਨਾਰੋ ਨੇ ਕਿਹਾ ਕਿ ਵੈਕਸੀਨ ਨਾਲ ਜੇਕਰ ਤੁਸੀਂ ਮਗਰਮੱਛ ਬਣ ਜਾਂਦੇ ਹੋ ਤਾਂ ਇਹ ਤੁਹਾਡੀ ਸਮੱਸਿਆ ਹੈ।

ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਲੈ ਕੇ ਬੋਲਸੋਨਾਰੋ ਨੇ ਕਿਹਾ ਕਿ ਜੇਕਰ ਤੁਸੀਂ ਸੁਪਰ ਹਿਊਮਨ ਬਣ ਗਏ, ਜੇਕਰ ਇਕ ਬੀਬੀ ਨੂੰ ਦਾੜ੍ਹੀ ਆਉਣ ਲੱਗ ਗਈ ਜਾਂ ਕਿਸੇ ਮਰਦ ਦੀ ਆਵਾਜ਼ ਬੀਬੀ ਵਰਗੀ ਹੋ ਗਈ ਤਾਂ ਵੀ ਉਨ੍ਹਾਂ ਦਾ ਇਸ ਨਾਲ ਕੋਈ ਲੈਣ-ਦੇਣਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਨੂੰ ਇਕ ਵਾਰ ਬ੍ਰਾਜ਼ੀਲ ਦੀ ਰੈਗੂਲੇਟਰੀ ਏਜੰਸੀ Anvisa ਤੋਂ ਮਨਜ਼ੂਰੀ ਮਿਲਣ ‘ਤੇ ਇਹ ਹਰੇਕ ਲਈ ਉਪਲੱਬਧ ਹੋਵੇਗੀ ਪਰ ਮੈਂ ਇਹ ਟੀਕਾ ਨਹੀਂ ਲਗਵਾਂਵਾਗਾ। ਇਸ ਦੇ ਨਾਲ ਹੀ ਦੱਸ ਦੇਈਏ ਕਿ ਬ੍ਰਾਜ਼ੀਲ ‘ਚ ਹੁਣ ਤੱਕ ਕੋਰੋਨਾ ਦੇ 71 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ‘ਚੋਂ 1 ਲੱਖ 85 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

About admin

Check Also

ਕਨੇਡਾ – ਲਿਬਰਲ ਐਮ ਪੀ ਨੰ ਗਾ ਹੀ ਆਨਲਾਈਨ ਮੀਟਿੰਗ ‘ਚ ਚਲਾ ਗਿਆ

ਕੋਰੋਨਾ ਵਾਇਰਸ ਕਾਰਨ ਜੂਮ ਉੱਤੇ ਘਰੋਂ ਲਾਈਵ ਮੀਟਿੰਗ ਦੌਰਾਨ ਕਈ ਵਿਅਕਤੀਆਂ ਦੀ ਬਿਨਾਂ ਕੱਪੜਿਆਂ ਦੇ …

%d bloggers like this: