Breaking News

Bikram Majithia – ‘ਭੂੰਦੜ ਸਾਬ੍ਹ ਮੇਰਾ ਛੁਰਾ ਕਿੱਥੇ ਵੱਜਿਆ’

Bikram Majithia – ‘ਭੂੰਦੜ ਸਾਬ੍ਹ ਮੇਰਾ ਛੁਰਾ ਕਿੱਥੇ ਵੱਜਿਆ’

ਭੂੰਦੜ ਕਿ ਭਾਈਆ?
ਕੀ ਇਹ ਸੰਭਵ ਵੀ ਹੈ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਪਿੱਠ ‘ਚ ਛੁਰਾ ਮਾਰਨ ਵਾਲਾ ਬਿਆਨ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਤੋਂ ਬਗੈਰ ਜਾਰੀ ਹੋਇਆ ਹੋਵੇ? ਜਿਨ੍ਹਾਂ ਦੋਹਾਂ ਦੀ ਮਜੀਠੀਆ ਗੱਲ ਕਰ ਰਿਹਾ ਹੈ, ਉਨ੍ਹਾਂ ਵੀ ਸੁਖਬੀਰ ਦੀ ਇੱਛਾ ਮੁਤਾਬਕ ਹੀ ਲਿਖਿਆ ਹੋਵੇਗਾ। ਕੀ ਮਜੀਠੀਆ ਖਿਲਾਫ ਬਾਦਲ ਦਲ ਦੇ IT Cell ਦੀਆਂ ਪੋਸਟਾਂ ਭੂੰਦੜ ਦੀਆਂ ਹਦਾਇਤਾਂ ‘ਤੇ ਪੈ ਸਕਦੀਆਂ ਨੇ?

ਪਰਿਵਾਰਕ ਪਾਰਟੀ ਦਾ ਇਕ ਵੱਡਾ ਹਵਾਲਾ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਜਿਸ ਬੰਦੇ ਤੇ ਪਿੱਠ ‘ਚ ਛੁਰਾ ਮਾਰਨ ਦਾ ਦੋਸ਼ ਲਿਖਤੀ ਤੌਰ ‘ਤੇ ਲਾਇਆ ਹੋਵੇ ਉਸਨੂੰ ਵਿਸ਼ੇਸ਼ ਤੌਰ ਤੇ ਬੋਲਣ ਦਾ ਮੌਕਾ ਮਿਲਦਾ ਹੈ ਤੇ ਉਹ “ਕਾਰਜਕਾਰੀ ਪ੍ਰਧਾਨ” ਨੂੰ ਕਟਹਿਰੇ ‘ਚ ਖੜ੍ਹਾ ਕਰ ਸਕਦਾ ਹੈ ਤੇ ਬਜ਼ੁਰਗ ਆਗੂ ਮਾਫ਼ੀ ਮੰਗਦਾ ਹੈ।
ਬਿਆਨ ਭਾਈਆ ਜੀ ਨੇ ਜਾਰੀ ਕਰਾਇਆ ਤੇ ਮਾਫ਼ੀ ਭੂੰਦੜ ਸਾਹਿਬ ਨੇ ਮੰਗੀ।
#Unpopular_Opinions
#Unpopular_Ideas
#Unpopular_Facts

ਬਿਕਰਮ ਮਜੀਠੀਆ ਨੇ ਗੱਲਾਂ-ਗੱਲਾਂ ਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਨੂੰ ਹਾਸੇ ਦੇ ਵਿੱਤ ਤੰਜ਼ ਕੱਸਦੇ ਹੋਏ ਪੁੱਛਿਆ ਕਿ ”ਭੂੰਦੜ ਸਾਬ੍ਹ ਮੇਰਾ ਛੁਰਾ ਕਿੱਥੇ ਵੱਜਿਆ..ਛੁਰੇ ਵਾਲਾ ਬਿਆਨ ਕਿਸ ਦਾ ਸੀ ਮੈਨੂੰ ਦੱਸਿਓ..”।

Punjab News: 12 ਅਪ੍ਰੈਲ ਸ਼ਨੀਵਾਰ ਦਾ ਦਿਨ ਸ਼੍ਰੋਮਣੀ ਅਕਾਲੀ ਦਲ ਲਈ ਕਾਫੀ ਵੱਡਾ ਦਿਨ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਚੁਣੇ ਹੋਏ ਡੈਲੀਗੇਟਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣੇ ਗਏ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖੁਸ਼ੀ ਦੀ ਲਹਿਰ ਛਾਈ ਪਈ ਹੈ। ਇਸ ਦੌਰਾਨ ਬਿਕਰਮ ਮਜੀਠੀਆ ਦਾ ਇੱਕ ਬਿਆਨ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ। ਮਜੀਠੀਆ ਨੇ ਪਹਿਲੀ ਵਾਰ ਭੂੰਦੜ ਸਾਬ੍ਹ ਵੱਲੋਂ ਦਿੱਤੇ ‘ਪਿੱਠ ‘ਚ ਛੁਰਾ’ ਮਾਰਨ ਵਾਲੇ ਬਿਆਨ ਉੱਤੇ ਪ੍ਰਤੀਕਿਰਿਆ ਦਿੱਤੀ।

ਪਿੱਠ ‘ਚ ਛੁਰਾ ਮਾਰਨ ਵਾਲੇ ਬਿਆਨ ਤੇ ਭੂੰਦੜ ਤੋਂ ਮੰਗਿਆ ਜਵਾਬ
ਬਿਕਰਮ ਮਜੀਠੀਆ ਨੇ ਗੱਲਾਂ-ਗੱਲਾਂ ਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਨੂੰ ਹਾਸੇ ਦੇ ਵਿੱਤ ਤੰਜ਼ ਕੱਸਦੇ ਹੋਏ ਪੁੱਛਿਆ ਕਿ ”ਭੂੰਦੜ ਸਾਬ੍ਹ ਮੇਰਾ ਛੁਰਾ ਕਿੱਥੇ ਵੱਜਿਆ..ਛੁਰੇ ਵਾਲਾ ਬਿਆਨ ਕਿਸ ਦਾ ਸੀ ਮੈਨੂੰ ਦੱਸਿਓ..”। ਇਸ ਗੱਲ ਤੋਂ ਹਾਲ ਦੇ ਵਿੱਚ ਸਾਰੇ ਜਣੇ ਹੱਸ ਪਏ।

ਭੂੰਦੜ ਨੇ ਮਜੀਠੀਆ ਤੋਂ ਮੰਗੀ ਮੁਆਫ਼ੀ
ਦੱਸ ਦਈਏ ਬਾਅਦ ਵਿੱਚ ਬਲਵਿੰਦਰ ਸਿੰਘ ਭੂੰਦੜ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ”ਬੇਟਾ ਜੇ ਮੇਰੀ ਕਿਸੇ ਗੱਲ ਤੋਂ ਤੇਰਾ ਦਿਲ ਦੁਖਿਆ ਤਾਂ ਮੈਂ ਮੁਆਫ਼ੀ ਮੰਗਦਾ ਹਾਂ’।


ਸੁਖਬੀਰ ਸਿੰਘ ਬਾਦਲ ਵੱਲੋਂ ਮੁੜ ਸੰਭਾਲੀ ਗਈ ਪ੍ਰਧਾਨਗੀ
ਸੁਖਬੀਰ ਸਿੰਘ ਬਾਦਲ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪੇਸ਼ ਕੀਤਾ, ਜਦੋਂ ਕਿ ਪਰਮਜੀਤ ਸਰਨਾ ਨੇ ਉਹਨਾਂ ਦੇ ਨਾਂਅ ਦੀ ਤਾਈਦ ਕੀਤੀ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਮਜੀਦ ਕੀਤੀ। ਡੈਲੀਗੇਟਾ ਕੋਲੋਂ ਪ੍ਰਧਾਨ ਦੇ ਉਮੀਦਵਾਰ ਵਾਸਤੇ ਹੋਰ ਨਾਂਅ ਦੀ ਪੇਸ਼ਕਸ਼ ਮੰਗੀ ਗਈ ਪਰ ਕੋਈ ਨਾਅ ਨਾ ਆਉਣ ਮਗਰੋਂ ਸੁਖਬੀਰ ਸਿੰਘ ਬਾਦਲ ਨੂੰ ਸਰਬ ਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨ ਦਿੱਤਾ ਗਿਆ। ਜਿਸ ਦੀ ਹਾਲ ਵਿੱਚ ਡੈਲੀਗੇਟਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ।

Check Also

Breaking: ਅੰਬੇਡਕਰ ਦੇ ਬੁੱਤ ਤੋਂ ਭਖਿਆ ਵਿਵਾਦ! BJP-BSP ਵਰਕਰ ਆਹਮੋ-ਸਾਹਮਣੇ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਮੂੰਹ ’ਤੇ ਵੱਜਿਆ ਮਾਈਕ

Hoshiarpur Tension: Former Union Minister Vijay Sampla Injured as BJP-BSP Workers Clash During Ambedkar Statue …