Breaking News

Mohali -ਖਰੜ ‘ਚ ਕੁੜੀ ਨੇ ਆਪਣੀ ਜੀਵਨ ਲੀ/ਲਾ ਕੀਤੀ ਸ.ਮਾ/ਪ/ਤ

Mohali -ਖਰੜ ‘ਚ ਕੁੜੀ ਨੇ ਆਪਣੀ ਜੀ.ਵ/ਨ ਲੀ/ਲਾ ਕੀਤੀ ਸ.ਮਾ/ਪ/ਤ

ਖਰੜ ਦੇ ਨਿਊ ਸਨੀ ਐਂਕਲੇਵ ਸਥਿਤ ਜਲਵਾਯੂ ਟਾਵਰਜ਼ ਵਿੱਚ 16 ਸਾਲਾ ਕੁੜੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨੇ 13ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਸੋਮਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਕੁੜੀ ਸਵੇਰੇ ਸਕੂਲ ਗਈ ਸੀ ਪਰ ਸ਼ਾਮ ਤੱਕ ਘਰ ਨਹੀਂ ਪਰਤੀ। ਜਦੋਂ ਭਾਲ ਕੀਤੀ ਗਈ ਤਾਂ ਉਸ ਦੀ ਐਕਟਿਵਾ ਟਾਵਰ ਦੇ ਗੇਟ ਨੰਬਰ 2 ਦੇ ਬਾਹਰ ਮਿਲੀ। ਬਾਅਦ ਵਿੱਚ ਉਸ ਦੀ ਲਾਸ਼ 13ਵੀਂ ਮੰਜਿਲ ਤੋਂ ਮਿਲੀ ਜਿੱਥੇ ਉਸ ਨੇ ਚੱਪਲਾਂ ਉਤਾਰ ਕੇ ਛਾਲ ਮਾਰੀ ਸੀ। ਮ੍ਰਿਤਕ ਕੁੜੀ ਦੀ ਪਛਾਣ ਇਮਨਪ੍ਰਿਤ ਵਜੋਂ ਹੋਈ ਹੈ।

ਮ੍ਰਿਤਕਾ ਸੈਕਟਰ 125 ਗੋਲਡ ਹੋਮਸ ਦੀ ਰਹਿਣ ਵਾਲੀ ਸੀ ਅਤੇ ਮੋਹਾਲੀ ਫੇਜ਼-2 ਦੇ ਸਕੂਲ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਸੀ। ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਪੌੜੀਆਂ ਚੜ੍ਹਦੀ ਹੋਈ ਨਜ਼ਰ ਆ ਰਹੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਲਈ ਅਤੇ ਪੋਸਟਮਾਰਟਮ ਲਈ ਭੇਜੀ। ਖੁਦਕੁਸ਼ੀ ਦੇ ਕਾਰਣ ਦੀ ਜਾਂਚ ਜਾਰੀ ਹੈ।

Check Also

Stray Dogs Kill Sarpanch: ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ ਸਾਬਕਾ ਸਰਪੰਚ

Stray Dogs Kill Sarpanch: ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ ਸਾਬਕਾ ਸਰਪੰਚ ਜਗਰਾਉਂ ਨੇੜਲੇ ਪਿੰਡ …