Breaking News

Iran launches missile attacks on US bases in Qatar, Iraq – ਇਰਾਨ ਵੱਲੋਂ ਕਤਰ ਤੇ ਇਰਾਕ ਵਿੱਚ ਅਮਰੀਕੀ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ

Iran launches missile attacks on US bases in Qatar, Iraq

 

 

 

ਇਰਾਨ ਵੱਲੋਂ ਕਤਰ ਤੇ ਇਰਾਕ ਵਿੱਚ ਅਮਰੀਕੀ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ

ਦੁਬਈ, 23 ਜੂਨ

 

 

ਇਰਾਨ ਨੇ ਸੋਮਵਾਰ ਨੂੰ ਕਤਰ ਅਤੇ ਇਰਾਕ ਵਿੱਚ ਅਮਰੀਕੀ ਫੌਜੀ ਠਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਰਾਨ ਦੀ ਇਸ ਕਾਰਵਾਈ ਨੂੰ ਅਮਰੀਕਾ ਵੱਲੋਂ ਲੰਘੇ ਦਿਨੀਂ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਕੀਤੇ ਹਮਲਿਆਂ ਦੀ ਜਵਾਬੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ।

 

 

 

ਕਤਰ ਦੀ ਰਾਜਧਾਨੀ ਦੋਹਾ ਵਿੱਚ ਲੋਕਾਂ ਨੇ ਇਰਾਨ ਵਲੋਂ ਰਾਤ ਸਮੇਂ ਕੀਤੇ ਇਸ ਹਮਲੇ ਨੂੰ ਅਸਮਾਨ ਵਿਚ ਅੱਖੀਂ ਦੇਖਿਆ। ਇਰਾਨ ਨੇ ਸਰਕਾਰੀ ਟੈਲੀਵਿਜ਼ਨ ’ਤੇ ਐਲਾਨ ਕੀਤਾ ਕਿ ਉਸ ਨੇ ਕਤਰ ਦੇ ਅਲ ਉਦੀਦ ਏਅਰ ਬੇਸ ’ਤੇ ਤਾਇਨਾਤ ਅਮਰੀਕੀ ਫੌਜਾਂ ’ਤੇ ਹਮਲਾ ਕੀਤਾ ਹੈ। ਟੈਲੀਵਿਜ਼ਨ ਦੀ ਸਕਰੀਨ ’ਤੇ ਇੱਕ ਕੈਪਸ਼ਨ ਵਿਚ ਇਰਾਨ ਦੀ ਇਸ ਕਾਰਵਾਈ ਨੂੰ ‘ਅਮਰੀਕੀ ਹਮਲੇ’ ਦਾ ‘ਸ਼ਕਤੀਸ਼ਾਲੀ ਅਤੇ ਸਫਲ ਜਵਾਬ’ ਦਸਦਿਆਂ ਮਾਰਸ਼ਲ ਸੰਗੀਤ ਵਜਾਇਆ ਗਿਆ।

 

 

 

ਇੱਕ ਇਰਾਕੀ ਸੁਰੱਖਿਆ ਅਧਿਕਾਰੀ ਨੇ ਐਸੋਸੀਏਟਿਡ ਪ੍ਰੈਸ (AP) ਨੂੰ ਦੱਸਿਆ ਕਿ ਇਰਾਨ ਨੇ ਪੱਛਮੀ ਇਰਾਕ ਵਿੱਚ ਅਮਰੀਕੀ ਫੌਜਾਂ ਵਾਲੇ ਆਇਨ ਅਲ-ਅਸਦ ਬੇਸ ਨੂੰ ਵੀ ਨਿਸ਼ਾਨਾ ਬਣਾਇਆ। ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲ ਕੀਤੀ ਕਿਉਂਕਿ ਉਨ੍ਹਾਂ ਨੂੰ ਜਨਤਕ ਤੌਰ ‘ਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਸੀ। ਇਰਾਨ ਵੱਲੋਂ ਦਿੱਤੀਆਂ ਧਮਕੀਆਂ ਦਰਮਿਆਨ ਕਤਰ ਵੱਲੋਂ ਇਹਤਿਆਤ ਵਜੋਂ ਆਪਣਾ ਹਵਾਈ ਖੇਤਰ ਬੰਦ ਕਰਨ ਤੋਂ ਥੋੜ੍ਹੀ ਦੇਰ ਬਾਅਦ ਇਹ ਹਮਲੇ ਹੋਏ।

Check Also

Arshdeep Singh – ਅਰਸ਼ਦੀਪ ਸਿੰਘ ਦੀ ਲਵ ਲਾਈਫ ਦਾ ਖੁਲਾਸਾ, ‘ਮਿਸਟ੍ਰੀ ਗਰਲ’ ਨਾਲ ਤਸਵੀਰ ਵਾਇਰਲ..

Arshdeep Singh’s Love Life Revealed? Photo with ‘Mystery Girl’ Goes Viral Arshdeep Singh – ਅਰਸ਼ਦੀਪ …