Breaking News

Punjab News – ਸੈਕਸ ਸਕੈਂਡਲ ‘ਚ ਫਸੇ ਵੱਡੇ ਪੁਲਿਸ ਅਫਸਰਾਂ ‘ਤੇ ਨਹੀਂ ਹੋ ਰਹੀ ਕਾਰਵਾਈ

Punjab News – ਸੈਕਸ ਸਕੈਂਡਲ ‘ਚ ਫਸੇ ਵੱਡੇ ਪੁਲਿਸ ਅਫਸਰਾਂ ‘ਤੇ ਨਹੀਂ ਹੋ ਰਹੀ ਕਾਰਵਾਈ
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਫਸਰ ਦੇ ਲੁੱਚਪੁਣੇ ਵਾਲੀ ਆਡੀਓ ਬਾਹਰ ਆਉਣ ਤੋਂ ਬਾਅਦ ਉਸਨੂੰ ਬਚਾਉਣ ਲਈ ਸਾਰੀ ਸਰਕਾਰ ਅਤੇ ਪੁਲਿਸ ਪੱਬਾਂ ਭਾਰ ਹੋਈ ਪਈ ਹੈ। ਹੁਣ ਇੱਕ ਹੇਠਲੀ ਬਹੁਤ ਹੀ ਇਨਸਾਫ ਪਸੰਦ ਅਦਾਲਤ ਦੀ ਮੱਦਦ ਵੀ ਮਿਲ ਗਈ ਹੈ। ਵਿਰੋਧੀ ਪਾਰਟੀਆਂ ਦੇ ਵੱਡੇ ਹਿੱਸੇ ਦੀ ਚੁੱਪ ਵੀ ਬਹੁਤ ਸਵਾਲ ਖੜੇ ਕਰਦੀ ਹੈ।

ਜਿਸ “ਸਮਾਜ ਸੇਵੀ” ਨੇ ਅਦਾਲਤ ਵਿੱਚ ਇਹ ਅਰਜ਼ੀ ਪਾਈ, ਉਸ ਬਾਰੇ ਵੀ ਹੋਰ ਪਤਾ ਲੱਗਣਾ ਚਾਹੀਦਾ ਹੈ। ਲੁਧਿਆਣੇ ਦੇ ਲੋਕਾਂ ਨੂੰ ਇਸਤੋਂ ਚੁਕੰਨੇ ਰਹਿਣਾ ਚਾਹੀਦਾ ਹੈ।

ਕੇਜਰੀਵਾਲ-ਭਗਵੰਤ ਮਾਨ ਦੀ ਸਰਕਾਰ ਅਤੇ ਪੁਲਿਸ ਦੀ ਸਿਖਰਲੀ ਲੀਡਰਸ਼ਿਪ ਨੇ ਇਸ ਅਫਸਰ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਪੰਜਾਬ ਪੁਲਿਸ ਟਵਿਟਰ ਨੂੰ ਲਿਖ ਰਹੀ ਹੈ ਕਿ ਖਹਿਰਾ ਵੱਲੋਂ ਇਸ ਮਾਮਲੇ ‘ਤੇ ਪਾਈ ਵੀਡੀਓ ਨੂੰ ਡਿਲੀਟ ਕੀਤਾ ਜਾਵੇ। ਜਦ ਕਿ ਪੰਜਾਬ ਪੁਲਿਸ ਦਾ ਇਹ ਸੈੱਲ ਸਿੱਖਾਂ ਖਿਲਾਫ ਸੋਸ਼ਲ ਮੀਡੀਆ ‘ਤੇ ਹੁੰਦੇ ਨਫਰਤੀ ਪ੍ਰਚਾਰ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ।

ਸਪਸ਼ਟ ਹੈ ਕਿ ਜੇ ਅਫਸਰ ਝੂਠੇ ਮੁਕਾਬਲੇ ਕਰਨ ਲਈ ਤਿਆਰ ਨੇ, ਸਰਕਾਰੀ ਤੰਤਰ ਦੇ ਕਹਿਣ ‘ਤੇ ਹੋਰ ਸਾਰੇ ਪੁੱਠੇ ਸਿੱਧੇ ਕੰਮ ਕਰਨ ਲਈ ਤਿਆਰ ਨੇ, ਉਨ੍ਹਾਂ ਨੂੰ ਸਰਕਾਰ, ਕੇਂਦਰੀ ਅਤੇ ਪੰਜਾਬ ਪੁਲਿਸ ਦਾ ਤੰਤਰ ਬਚਾਉਣ ਲਈ ਕਿਸੇ ਹੱਦ ਤੱਕ ਵੀ ਜਾਏਗਾ।

ਵਿਰੋਧੀ ਧਿਰਾਂ ਦੀ ਨਿਪੁੰਸਕਤਾ ਅਤੇ ਬੇਈਮਾਨੀ ਵੇਖੋ, ਸੁਖਪਾਲ ਸਿੰਘ ਖਹਿਰਾ ਤੇ ਪ੍ਰਗਟ ਸਿੰਘ ਤੋਂ ਇਲਾਵਾ ਕੋਈ ਵੀ ਪ੍ਰਮੁੱਖ ਕਾਂਗਰਸੀ ਆਗੂ ਇਸ ਅਫਸਰ ਦਾ ਨਾਂ ਲੈ ਕੇ ਹਾਲੇ ਤੱਕ ਨਹੀਂ ਬੋਲਿਆ। ਸਰਕਾਰ ਨੂੰ ਹਰ ਗੱਲ ‘ਤੇ ਘੇਰਨ ਵਾਲਾ ਬਿਕਰਮ ਸਿੰਘ ਮਜੀਠੀਆ ਅਤੇ ਬਾਦਲ ਦਲ ਦੇ ਹੋਰ ਆਗੂ ਵੀ ਚੁੱਪ ਨੇ। ਇਸ ਅਸ਼ਲੀਲ ਆਡੀਓ ਦੇ ਮੁੱਦੇ ‘ਤੇ ਭਾਜਪਾ ਵਾਲਾ ਵੀ ਕੋਈ ਨਹੀਂ ਕੁਸਕਿਆ। ਇਨ੍ਹਾਂ ਪਾਰਟੀਆਂ ਦੇ ਆਈਟੀ ਸੈਲ ਵੀ ਚੁੱਪ ਨੇ।

ਮੁੱਖ ਧਰਾਈ ਮੀਡੀਆ ਵੀ ਚੁੱਪ ਹੈ। ਵੈਸੇ ਇਸੇ ਅਫ਼ਸਰ ਦੀ ਇਕ ਹੋਰ ਲੁੱਚੀ ਆਡੀਓ ਵੀ ਬਾਹਰ ਆ ਗਈ ਹੈ। ਲੁਧਿਆਣੇ ਦੀ ਅਦਾਲਤ ਹੁਣ ਹੋਰ ਹੁਕਮ ਜਾਰੀ ਕਰ ਦੇਵੇ।
ਕੇਜਰੀਵਾਲ- ਭਗਵੰਤ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਚੁੱਪ ਤੋਂ ਕੀ ਸਮਝਿਆ ਜਾਵੇ?
#Unpopular_Opinions
#Unpopular_Ideas
#Unpopular_Facts

 

ਚੋਣ ਸਰਵੇਖਣਾਂ ਮੁਤਾਬਕ ਕੈਨੇਡਾ ‘ਚ ਟੱਕਰ ਹੋਰ ਫਸਵੀਂ ਹੋਈ

-ਵੈਨਕੂਵਰ ਵਾਲੇ ਨਗਰ ਕੀਰਤਨ ਦੀ ਤਿਆਰੀ ਮੁਕੰਮਲ

 

-ਟਰੰਪ ਨੇ ਚੀਨ ‘ਤੇ ਟੈਰਿਫ ਰਾਤੋ-ਰਾਤ ਹੋਰ ਵਧਾ ਦਿੱਤੇ

 

-ਪੰਜਾਬ ‘ਚ ਡੀਐਸਪੀ ਸਾਹਮਣੇ ਸਬ-ਇੰਸਪੈਕਟਰ ਮਾਰਿਆ

 

-ਸੈਕਸ ਸਕੈਂਡਲ ‘ਚ ਫਸੇ ਵੱਡੇ ਪੁਲਿਸ ਅਫਸਰਾਂ ‘ਤੇ ਨਹੀਂ ਹੋ ਰਹੀ ਕਾਰਵਾਈ

 

-ਵਿਧਾਇਕ ਜੌੜੇਮਾਜਰਾ ਨੇ ਮੰਗ ਲਈ ਅਧਿਆਪਕਾਂ ਕੋਲੋਂ ਮਾਫੀ

Check Also

Punjab News: ਪੰਜਾਬ ਤੋਂ ਵੱਡੀ ਖਬਰ, SHO ਦੇ ਗੰਨਮੈਨ ਦੀ ਗੋਲੀ ਨਾਲ ਨੌਜਵਾਨ ਦੀ ਮੌਤ; ਪਰਿਵਾਰ ਨੇ ਪਿੱਠ ‘ਤੇ ਗੋਲੀ ਮਾਰਨ ਦਾ ਲਗਾਇਆ ਦੋਸ਼

Jalandhar: Youth Dies During Police Operation, Family Alleges Encounter Was Unjustified A 22-year-old youth, Lovepreet …