Yuvraj Singh Manchanda was a 31-year-old Human Resources professional working at Adani Realty and living in Sarita Vihar, Delhi. He was the main earner for his family and was reportedly due to marry in October 2026.
Police are probing whether the body of 31-year-old Yuvraj Singh Manchanda, an executive at Adani Realty, was kept inside a car for two days after he was allegedly murdered by two former colleagues. The accused couple, Anya Vats and her partner Sanyam Sachdeva, both residents of Gurgaon, have been arrested. Police said both have a criminal history.
ਵਿਆਹ ਤੋਂ ਇਕ ਮਹੀਨਾ ਪਹਿਲਾਂ ਨੌਜਵਾਨ ਦਾ ਕਤਲ, ਲਾਪਤਾ ਹੋਣ ਤੋਂ ਕੁਝ ਦਿਨ ਮਿਲੀ ਸੀ ਲਾਸ਼
ਪੁਲਿਸ ਨੇ ਸਾਬਕਾ ਸਹਿ-ਕਰਮਚਾਰੀ ਅਤੇ ਉਸ ਦੇ ਕਥਿਤ ਸਾਥੀ ਨੂੰ ਕੀਤਾ ਗ੍ਰਿਫ਼ਤਾਰ
ਅਡਾਨੀ ਰਿਐਲਟੀ ਦੇ 31 ਸਾਲਾ ਅਧਿਕਾਰੀ ਯੁਵਰਾਜ ਸਿੰਘ ਮਨਚੰਦਾ ਦੇ ਕਤਲ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਉਸ ਦੀ ਲਾਸ਼ ਦੋ ਦਿਨ ਤੱਕ ਕਾਰ ਵਿੱਚ ਰੱਖੀ ਗਈ ਸੀ। ਕਥਿਤ ਦੋਸ਼ੀ ਸਾਬਕਾ ਸਹਿਕਰਮੀ ਅਨਿਆ ਵਤਸ ਅਤੇ ਉਸ ਦੇ ਸਾਥੀ ਸੰਯਮ ਸਚਦੇਵਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਦੋਵਾਂ ਦਾ ਅਪਰਾਧਿਕ ਪਿਛੋਕੜ ਹੈ।
ਗੁਰੂਗ੍ਰਾਮ ਦੇ ਸੈਕਟਰ-70 ਵਿਚ ਇਕ ਨਾਲੀ ਵਿੱਚੋਂ ਅਣਪਛਾਤੀ ਲਾਸ਼ ਮਿਲਣ ਦੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਮ੍ਰਿਤਕ ਦੀ ਪਛਾਣ ਦਿੱਲੀ ਦੇ ਸਰਿਤਾ ਵਿਹਾਰ ਦੇ ਰਹਿਣ ਵਾਲੇ ਯੁਵਰਾਜ ਸਿੰਘ ਮਨਚੰਦਾ ਵਜੋਂ ਹੋਈ ਹੈ, ਜੋ ਗੁਰੂਗ੍ਰਾਮ ਦੇ ਸੈਕਟਰ-29 ਸਥਿਤ ‘ਅਡਾਨੀ ਰਿਐਲਟੀ’ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ। ਪੁਲਿਸ ਨੇ ਉੱਤਰਾਖੰਡ ਤੋਂ ਉਨ੍ਹਾਂ ਦੀ ਸਾਬਕਾ ਸਹਿ-ਕਰਮਚਾਰੀ ਅਨਿਆ ਵਤਸ ਅਤੇ ਉਸ ਦੇ ਕਥਿਤ ‘ਲਿਵ-ਇਨ ਪਾਰਟਨਰ’ ਸੰਯਮ ਸਚਦੇਵਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਲੜਕੀ ਨੇ ਯੁਵਰਾਜ ਦੀ ਉਸ ਦੀ ਹੀ ਕਾਰ ਅੰਦਰ ਦੋ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 6 ਸਤੰਬਰ ਨੂੰ, ਯੁਵਰਾਜ ਸਿੰਘ ਮੰਚੰਦਾ ਆਪਣੀ ਭੈਣ ਨਾਲ ਲਾਜਪਤ ਨਗਰ ਦੀ ਸੈਂਟਰਲ ਮਾਰਕੀਟ ਵਿੱਚ ਆਪਣੇ ਵਿਆਹ ਦੀ ਖ਼ਰੀਦਦਾਰੀ ਕਰਨ ਗਿਆ। ਇਸ ਤੋਂ ਬਾਅਦ, ਉਹ ਦੋਵੇਂ ਲਾਜਪਤ ਨਗਰ-2 ਦੇ ਕੇ-ਬਲਾਕ ਸਥਿਤ ‘ਗੋਲਡਨ ਡ੍ਰੈਗਨ’ ਰੈਸਟੋਰੈਂਟ ਗਏ। ਸ਼ਾਮ ਕਰੀਬ 4 ਵਜੇ, ਯੁਵਰਾਜ ਨੇ ਆਪਣੀ ਭੈਣ ਨੂੰ ਦੱਸਿਆ ਕਿ ਗੁਰੂਗ੍ਰਾਮ ਵਿੱਚ ਉਸ ਦੀ ਇੱਕ ਮੀਟਿੰਗ ਹੈ ਅਤੇ ਉਹ ਰਾਤ ਕਰੀਬ 10 ਵਜੇ ਤੱਕ ਘਰ ਵਾਪਸ ਆ ਜਾਵੇਗਾ।
ਯੁਵਰਾਜ ਉਸ ਰਾਤ ਘਰ ਨਹੀਂ ਪਰਤਿਆ। ਉਸ ਦਾ ਮੋਬਾਈਲ ਫੋਨ ਬੰਦ ਮਿਲਣ ‘ਤੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਪੰਜ ਦਿਨਾਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ, ਤਾਂ ਯੁਵਰਾਜ ਦੀ ਭੈਣ ਹਰਸਿਮਰਨ ਮੰਚੰਦਾ ਨੇ 11 ਸਤੰਬਰ ਨੂੰ ਸ਼ਾਮ ਕਰੀਬ 4:15 ਵਜੇ ਲਾਜਪਤ ਨਗਰ ਥਾਣੇ ਵਿੱਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।
ਖਬਰਾਂ ਅਨੁਸਾਰ ਯੁਵਰਾਜ ਦਾ ਕਾਰ ਦੇ ਅੰਦਰ ਇੱਕ ਝਗੜਾ ਹੋਇਆ, ਜਿਸ ਤੋਂ ਬਾਅਦ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਲਾਸ਼ ਨੂੰ ਘੱਟੋ-ਘੱਟ ਸੱਤ ਘੰਟਿਆਂ ਤੱਕ ਕਾਰ ਵਿੱਚ ਹੀ ਰੱਖੀ ਬੈਠੇ ਰਹੇ ਅਤੇ ਇਹ ਸੋਚ ਰਹੇ ਸਨ ਕਿ ਲਾਸ਼ ਨੂੰ ਕਿੱਥੇ ਟਿਕਾਣੇ ਲਗਾਇਆ ਜਾਵੇ।
ਜਾਂਚ ਦੌਰਾਨ, ਪੁਲਿਸ ਨੇ ਯੁਵਰਾਜ ਦੇ ਮੋਬਾਈਲ ਫੋਨ ਨਾਲ ਸਬੰਧਤ CDR ਅਤੇ IPDR ਰਿਕਾਰਡਾਂ ਦੀ ਜਾਂਚ ਕੀਤੀ। ਇਨ੍ਹਾਂ ਤੋਂ ਪਤਾ ਲੱਗਾ ਕਿ ਯੁਵਰਾਜ ਨੇ ਆਪਣੀ ਸਾਬਕਾ ਸਹਿਕਰਮੀ ਅਨੰਨਿਆ ਵਤਸ ਨਾਲ ਗੱਲਬਾਤ ਕੀਤੀ ਸੀ। ਯੁਵਰਾਜ ਨੇ ਪਰਿਵਾਰ ਨੂੰ ਵੀ ਇਹੀ ਦੱਸਿਆ ਸੀ ਕਿ ਉਹ ਅਨੰਨਿਆ ਨੂੰ ਮਿਲਣ ਲਈ ਗੁਰੂਗ੍ਰਾਮ ਜਾ ਰਿਹਾ ਸੀ।
ਇਸ ਤੋਂ ਬਾਅਦ, ਪੁਲਿਸ ਨੇ ਅਨੰਨਿਆ ਦੀ ਭਾਲ ਸ਼ੁਰੂ ਕੀਤੀ, ਪਰ ਉਸ ਦਾ ਮੋਬਾਈਲ ਫੋਨ ਬੰਦ ਪਾਇਆ। ਪੁਲਿਸ ਨੇ ਯੁਵਰਾਜ ਅਤੇ ਅਨੰਨਿਆ ਦੇ ਦਫ਼ਤਰ ਨਾਲ ਜੁੜੇ ਲੋਕਾਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ। ਜਿਵੇਂ-ਜਿਵੇਂ ਜਾਂਚ ਅੱਗੇ ਵਧੀ, ਪੁਲਿਸ ਦਾ ਸ਼ੱਕ ਪੂਰੀ ਤਰ੍ਹਾਂ ਅਨੰਨਿਆ ਵਤਸ ‘ਤੇ ਕੇਂਦਰਿਤ ਹੋ ਗਿਆ।
ਇਸ ਦੌਰਾਨ, ਪੁਲਿਸ ਨੂੰ ਪਤਾ ਲੱਗਾ ਕਿ ਅਨੰਨਿਆ ਇੱਕ ਨਵਾਂ ਮੋਬਾਈਲ ਨੰਬਰ ਵਰਤ ਰਹੀ ਸੀ। ਉਨ੍ਹਾਂ ਨੇ ਇਸ ਨੰਬਰ ਨਾਲ ਜੁੜੇ ਕਾਲ ਰਿਕਾਰਡਾਂ ਅਤੇ ਲੋਕੇਸ਼ਨ ਡਾਟਾ ਦੀ ਜਾਂਚ ਸ਼ੁਰੂ ਕੀਤੀ ਅਤੇ ਅੰਤ ਵਿੱਚ ਉਸ ਦੀ ਲੌਕੇਸ਼ਨ ਦਾ ਪਤਾ ਲਗਾਇਆ।
ਪੁਲਿਸ ਅਨੁਸਾਰ, ਇੱਕ ਨਵੇਂ ਮੋਬਾਈਲ ਨੰਬਰ ਦੀ ਜਾਂਚ ਦੌਰਾਨ ਉੱਤਰਾਖੰਡ ਵਿੱਚ ਅਨੰਨਿਆ ਦੀ ਲੋਕੇਸ਼ਨ ਦਾ ਪਤਾ ਲੱਗਿਆ। ਇਸ ਤੋਂ ਬਾਅਦ, ਦਿੱਲੀ ਪੁਲਿਸ ਦੀ ਇੱਕ ਟੀਮ ਉੱਤਰਾਖੰਡ ਪਹੁੰਚੀ, ਜਿੱਥੇ ਉਨ੍ਹਾਂ ਨੇ ਅਨੰਨਿਆ ਵਤਸ ਅਤੇ ਉਸ ਦੇ ਸਾਥੀ ਸੰਯਮ ਸਚਦੇਵਾ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ,ਅਨੰਨਿਆ ਅਤੇ ਸੰਯਮ ਨੇ ਯੁਵਰਾਜ ਸਿੰਘ ਮੰਚੰਦਾ ਦੇ ਕਤਲ ਵਿੱਚ ਆਪਣੀ ਸ਼ਮੂਲੀਅਤ ਕਬੂਲ ਕਰ ਲਈ।
ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਕਤਲ ਤੋਂ ਬਾਅਦ ਯੁਵਰਾਜ ਦੀ ਲਾਸ਼ ਨੂੰ ਗੁਰੂਗ੍ਰਾਮ ਵਿੱਚ ਉਨ੍ਹਾਂ ਦੇ ਘਰ ਨੇੜੇ ਇੱਕ ਨਾਲੇ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਦਿੱਲੀ ਪੁਲਿਸ ਨੇ ਗੁਰੂਗ੍ਰਾਮ ਪੁਲਿਸ ਨਾਲ ਸੰਪਰਕ ਕੀਤਾ ਅਤੇ ਤਸਵੀਰਾਂ ਹਾਸਲ ਕੀਤੀਆਂ। ਜਦੋਂ ਇਹ ਤਸਵੀਰਾਂ ਯੁਵਰਾਜ ਦੇ ਪਰਿਵਾਰ ਨੂੰ ਦਿਖਾਈਆਂ ਗਈਆਂ, ਤਾਂ ਉਹ ਵੀਰਵਾਰ ਸ਼ਾਮ ਨੂੰ ਗੁਰੂਗ੍ਰਾਮ ਪਹੁੰਚੇ ਅਤੇ ਲਾਸ਼ ਦੀ ਪਛਾਣ ਕੀਤੀ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦੱਖਣ-ਪੂਰਬੀ ਦਿੱਲੀ) ਵਿਨੀਤ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਯੁਵਰਾਜ ਦੇ ਕਤਲ ਪਿੱਛੇ ਵਿੱਤੀ ਵਿਵਾਦ ਮੁੱਖ ਕਾਰਨ ਸੀ; ਹਾਲਾਂਕਿ, ਲੜਕੀ ਵਾਰ-ਵਾਰ ਆਪਣੇ ਬਿਆਨ ਬਦਲ ਰਹੀ ਹੈ। ਪੁਲਿਸ ਨੇ ਵੀਰਵਾਰ ਨੂੰ ਦੋਵਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਨ੍ਹਾਂ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
According to police and news reports, he disappeared on 6 September 2026 after leaving a restaurant to meet a former colleague in Gurugram. His body was later found in a drain. Police arrested his former colleague Anya Vats and her partner Sanyam Sachdeva; investigators suspect a financial dispute, but these remain allegations until proved in court
Yuvraj Singh Manchanda murder: ਯੁਵਰਾਜ ਸਿੰਘ ਦਾ ਗੋ*ਲੀਆਂ ਮਾਰ ਕੇ ਕਤ*ਲ…ਪੁਲਿਸ ‘ਤੇ ਉੱਠੇ 6 ਵੱਡੇ ਸਵਾਲ !
Delhi Man Went To Meet Ex-Colleague In Gurugram. Days Later, He Was Found Dead
Yuvraj Singh Manchanda murder: ਯੁਵਰਾਜ ਸਿੰਘ Manchanda ਦਾ ਗੋਲੀਆਂ ਮਾਰ ਕੇ ਕਤਲ…
ਜਿਸ ਘਰ ਵਿੱਚ ਪੁੱਤਰ ਦੇ ਵਿਆਹ ਦੀਆਂ ਸ਼ਹਿਨਾਈਆਂ ਗੂੰਜਣ ਵਾਲੀਆਂ ਸਨ, ਜਿਸ ਦੇ ਸਿਰ ’ਤੇ ਸਿਹਰਾ ਸਜਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਅੱਜ ਉਸੇ ਘਰ ਵਿੱਚ ਸਿਰਫ਼ ਸੰਨਾਟਾ, ਚੀਕ-ਪੁਕਾਰ ਅਤੇ ਬੇਬਸੀ ਦਾ ਮੰਜ਼ਰ ਹੈ। ਲਗਭਗ 31 ਸਾਲਾ ਯੁਵਰਾਜ ਸਿੰਘ ਮਨਚੰਦਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਵਿਡੰਬਨਾ ਇਹ ਹੈ ਕਿ ਜਿਸ ਮਾਂ-ਬਾਪ ਨੇ ਆਪਣੇ ਪੁੱਤਰ ਨੂੰ ਲਾੜਾ ਬਣਾਉਣ ਦਾ ਸੁਪਨਾ ਦੇਖਿਆ ਸੀ, ਉਹ ਆਖ਼ਰੀ ਵਾਰ ਉਸ ਦਾ ਚਿਹਰਾ ਤੱਕ ਨਹੀਂ ਦੇਖ ਸਕੇ।
ਦੋਸ਼ ਹੈ ਕਿ ਗੁਰੂਗ੍ਰਾਮ ਪੁਲਿਸ ਨੇ ਕਾਨੂੰਨੀ ਪ੍ਰਕਿਰਿਆਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕਾਹਲੀ ਵਿੱਚ ਯੁਵਰਾਜ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਇਸ ਦਿਲ ਦਹਿਲਾ ਦੇਣ ਵਾਲੇ ਮਾਮਲੇ ਨੇ ਨਾ ਸਿਰਫ਼ ਇੱਕ ਹੱਸਦੇ-ਖੇਡਦੇ ਪਰਿਵਾਰ ਨੂੰ ਉਜਾੜ ਦਿੱਤਾ, ਸਗੋਂ ਖਾਕੀ ਦੀ ਕਾਰਗੁਜ਼ਾਰੀ ਅਤੇ ਸੰਵੇਦਨਹੀਣਤਾ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਸ਼ੇਰਵਾਨੀ ਖਰੀਦ ਕੇ ਘਰ ਪਰਤਿਆ ਸੀ, ਇੱਕ ਮਹੀਨੇ ਬਾਅਦ ਹੋਣਾ ਸੀ ਵਿਆਹ
ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਐਤਵਾਰ 6 ਸਤੰਬਰ ਨੂੰ ਯੁਵਰਾਜ ਆਪਣੇ ਵਿਆਹ ਲਈ ਸ਼ੇਰਵਾਨੀ ਦੀ ਖਰੀਦਦਾਰੀ ਕਰਕੇ ਘਰ ਪਰਤਿਆ ਸੀ। ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ।
ਉਸੇ ਦਿਨ ਦੁਪਹਿਰ ਨੂੰ ਉਸ ਨੇ ਦੱਸਿਆ ਕਿ ਉਸ ਦੀ ਮੰਗੇਤਰ ਅਨਨਿਆ ਉਸ ਨੂੰ ਆਪਣੀ ਕਾਰ ਵਿੱਚ ਪਿਕ ਕਰਨ ਆ ਰਹੀ ਹੈ ਅਤੇ ਉਹ ਇੱਕ ਮੀਟਿੰਗ ਦੇ ਸਿਲਸਿਲੇ ਵਿੱਚ ਬਾਹਰ ਜਾ ਰਿਹਾ ਹੈ। ਯੁਵਰਾਜ ਨੇ ਆਪਣੇ ਦਫ਼ਤਰ ਅਤੇ ਮੰਗੇਤਰ ਨੂੰ ਕੀਤੀਆਂ ਆਖ਼ਰੀ ਫੋਨ ਕਾਲਾਂ ਵਿੱਚ ਵੀ ਇਹੀ ਜਾਣਕਾਰੀ ਦਿੱਤੀ ਸੀ।
ਸ਼ਾਮ ਕਰੀਬ 7:30 ਵਜੇ ਪਰਿਵਾਰਕ ਮੈਂਬਰਾਂ ਦੀ ਉਸ ਨਾਲ ਆਖ਼ਰੀ ਵਾਰ ਗੱਲ ਹੋਈ। ਇਸ ਤੋਂ ਬਾਅਦ ਉਸ ਦਾ ਫੋਨ ਬੰਦ ਆਉਣ ਲੱਗਾ। ਵਿਚਕਾਰ-ਵਿਚਕਾਰ ਫੋਨ ਕੁਝ ਸਮੇਂ ਲਈ ਚਾਲੂ ਹੁੰਦਾ ਅਤੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੂੰ ਵਟਸਐਪ ਮੈਸੇਜ ਆਉਂਦੇ ਕਿ ਉਹ ਜਲਦੀ ਵਾਪਸ ਆ ਜਾਵੇਗਾ ਅਤੇ ਕਾਲ ਕਰੇਗਾ। ਪਰਿਵਾਰਕ ਮੈਂਬਰਾਂ ਨੇ ਸੋਚਿਆ ਕਿ ਉਹ ਕੰਮ ਵਿੱਚ ਰੁੱਝਿਆ ਹੋਵੇਗਾ, ਪਰ ਮੰਗਲਵਾਰ 8 ਸਤੰਬਰ ਤੋਂ ਬਾਅਦ ਫੋਨ ਪੂਰੀ ਤਰ੍ਹਾਂ ਬੰਦ ਹੋ ਗਿਆ।