Breaking News

Diljit Dosanjh ਕਰਨ ਜਾ ਰਹੇ ਨੇ ਵਿਆਹ !

Diljit Dosanjh ਕਰਨ ਜਾ ਰਹੇ ਨੇ ਵਿਆਹ !

ਮੈਂ ਆਪਣੇ ਵਿਆਹ ਦੀ ਰਿੰਗ ਬਣਵਾਉਣ ਲਈ ਆ ਗਿਆ: Diljit Dosanjh ਕਰਨ ਜਾ ਰਹੇ ਨੇ ਵਿਆਹ !: ਜਾਪਾਨ ਤੋਂ ਵੀਡੀਓ ਵਾਇਰਲ
ਦਿਲਜੀਤ ਦਾ ਇਹ ਅੰਦਾਜ਼ ਦੇਖ ਕੇ ਹੁਣ ਪ੍ਰਸ਼ੰਸਕਾਂ ਵਿੱਚ ਚਰਚਾ ਛਿੜ ਗਈ ਹੈ ਕਿ ਕੀ ਸੱਚਮੁੱਚ ਦਿਲਜੀਤ ਵਿਆਹ ਦੀ ਤਿਆਰੀ ਕਰ ਰਹੇ ਹਨ ?

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ। ਆਪਣੇ ਯੂਰਪ ਦੌਰੇ ਤੋਂ ਪਹਿਲਾਂ ਦਿਲਜੀਤ ਇਸ ਸਮੇਂ ਜਾਪਾਨ ਦੇ ਦੌਰੇ ‘ਤੇ ਨੇ, ਜਿੱਥੇ ਉਹ ਆਪਣੇ ਵਲੌਗਸ ਅਤੇ ਮਜ਼ੇਦਾਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ।

ਜਾਪਾਨ ਪਹੁੰਚਦਿਆਂ ਹੀ ਦਿਲਜੀਤ ਨੇ ਉੱਥੋਂ ਦੀ ਸਾਫ਼-ਸਫ਼ਾਈ ਦੀ ਰੱਜ ਕੇ ਤਾਰੀਫ਼ ਕੀਤੀ। ਵੀਡੀਓ ਵਿੱਚ ਦਿਲਜੀਤ ਮਜ਼ਾਕੀਆ ਅੰਦਾਜ਼ ਵਿੱਚ ਸੜਕ ਉੱਤੇ ਕੂੜਾਦਾਨ ਲੱਭਦੇ ਦਿਖਾਈ ਦਿੱਤੇ, ਕਿਉਂਕਿ ਜਾਪਾਨ ਦੀਆਂ ਸੜਕਾਂ ਉੱਤੇ ਕੂੜੇ ਦਾ ਇੱਕ ਟੁਕੜਾ ਵੀ ਦੇਖਣ ਨੂੰ ਨਹੀਂ ਮਿਲਦਾ।

ਕੀ ਵਿਆਹ ਕਰਨ ਜਾ ਰਹੇ ਨੇ ਦਿਲਜੀਤ ?

ਪਰ ਇਸ ਸਭ ਦੇ ਵਿੱਚ ਸਭ ਤੋਂ ਵੱਡਾ ਧਮਾਕਾ ਉਦੋਂ ਹੋਇਆ ਜਦੋਂ ਵੀਡੀਓ ਵਿੱਚ ਦਿਲਜੀਤ ਨੇ ਇੱਕ ਜਗ੍ਹਾ ਜਾ ਕੇ ਰਿੰਗ ਬਣਵਾਈ। ਰਿੰਗ ਬਾਰੇ ਗੱਲ ਕਰਦਿਆਂ ਦਿਲਜੀਤ ਨੇ ਹੱਸਦੇ ਹੋਏ ਕਿਹਾ— ‘ਲਓ ਭਾਈ, ਮੈਂ ਆਪਣੇ ਵਿਆਹ ਦੀ ਰਿੰਗ ਬਣਵਾਉਣ ਲਈ ਆ ਗਿਆ।’ ਦਿਲਜੀਤ ਦਾ ਇਹ ਅੰਦਾਜ਼ ਦੇਖ ਕੇ ਹੁਣ ਪ੍ਰਸ਼ੰਸਕਾਂ ਵਿੱਚ ਚਰਚਾ ਛਿੜ ਗਈ ਹੈ ਕਿ ਕੀ ਸੱਚਮੁੱਚ ਦਿਲਜੀਤ ਵਿਆਹ ਦੀ ਤਿਆਰੀ ਕਰ ਰਹੇ ਹਨ ?


ਦਿਲਜੀਤ ਦਾ ਯੂਰਪ ਟੂਰ ਅਤੇ ਆਉਣ ਵਾਲੇ ਸ਼ੋਅ

ਜਾਪਾਨ ਤੋਂ ਬਾਅਦ ਹੁਣ ਦਿਲਜੀਤ ਆਪਣੇ ਯੂਰਪ ਟੂਰ ਦੀ ਤਿਆਰੀ ਵਿੱਚ ਹਨ। ਇਹ ਟੂਰ 21 ਅਗਸਤ ਨੂੰ ਬਰਲਿਨ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਡਬਲਿਨ, ਪੈਰਿਸ, ਵਿਯੇਨ੍ਹਾ, ਮਿਲਾਨ, ਐਮਸਟਰਡਮ ਅਤੇ ਲੰਡਨ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਦਿਲਜੀਤ ਆਪਣੇ ਲਾਈਵ ਸ਼ੋਅ ਨਾਲ ਧਮਾਲ ਮਚਾਉਣਗੇ।

Check Also

Punjab ‘ਚ ਬਿਨਾਂ ਲਾੜੀ ਵਾਪਸ ਪਰਤੀ ਬਰਾਤ ,ਦੁਲਹਨ ਨੇ ਲਾੜੇ ਦਾ ਮੂੰਹ ਦੇਖ ਕੇ ਵਿਆਹ ਕਰਵਾਉਣਾ ਤੋਂ ਕੀਤਾ ਇਨਕਾਰ

Punjab ‘ਚ ਬਿਨਾਂ ਲਾੜੀ ਵਾਪਸ ਪਰਤੀ ਬਰਾਤ ,ਦੁਲਹਨ ਨੇ ਲਾੜੇ ਦਾ ਮੂੰਹ ਦੇਖ ਕੇ ਵਿਆਹ …