Breaking News

Australia ਆਸਟ੍ਰੇਲੀਆ ‘ਚ ਲਾਪਤਾ ਔਰਤ ਦੇ ਕਤਲ ਮਾਮਲੇ ‘ਚ ਸਾਬਕਾ ਸਾਥੀ ਧਰਮਿੰਦਰ ਸਿੰਘ ’ਤੇ ਕਤਲ ਦੇ ਦੋਸ਼

Australia ਆਸਟ੍ਰੇਲੀਆ ‘ਚ ਲਾਪਤਾ ਔਰਤ ਦੇ ਕਤਲ ਮਾਮਲੇ ‘ਚ ਸਾਬਕਾ ਸਾਥੀ ਧਰਮਿੰਦਰ ਸਿੰਘ ’ਤੇ ਕਤਲ ਦੇ ਦੋਸ਼

 

 

ਆਸਟ੍ਰੇਲੀਆ ‘ਚ ਲਾਪਤਾ ਔਰਤ ਦੇ ਕਤਲ ਮਾਮਲੇ ‘ਚ ਸਾਬਕਾ ਸਾਥੀ ਧਰਮਿੰਦਰ ਸਿੰਘ ’ਤੇ ਕਤਲ ਦੇ ਦੋਸ਼,,,
ਆਸਟ੍ਰੇਲੀਆ ਦੇ ਕਵੀਨਜ਼ਲੈਂਡ ਸੂਬੇ ਦੇ ਟੂਵੂਮਬਾ ਸ਼ਹਿਰ ਦੀ 30 ਸਾਲਾ ਜਾਨਾ ਆਰਮਸਟ੍ਰਾਂਗ ਕਈ ਦਿਨ ਪਹਿਲਾਂ ਲਾਪਤਾ ਹੋ ਗਈ ਸੀ, ਪੁਲਿਸ ਨੂੰ ਰੇਵਨਜ਼ਬੋਰਨ ਨੈਸ਼ਨਲ ਪਾਰਕ ਨੇੜੇ ਮਨੁੱਖੀ ਅਵਸ਼ੇਸ਼ ਮਿਲੇ ਹਨ, ਜਿਨ੍ਹਾਂ ਨੂੰ ਜਾਨਾ ਦੇ ਹੋਣ ਦਾ ਸ਼ੱਕ ਹੈ,,, ਇਸ ਮਾਮਲੇ ਵਿੱਚ ਜਾਨਾ ਦੇ 48 ਸਾਲਾ ਸਾਬਕਾ ਸਾਥੀ ਧਰਮਿੰਦਰ ਸਿੰਘ ਨੂੰ ਘਰੇਲੂ ਹਿੰਸਾ ਨਾਲ ਜੁੜੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ,,, ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਦੋਸ਼ੀ ਨੇ ਜਾਨਾ ਦੀ ਕਾਰ ਦੀ ਵਰਤੋਂ ਕਰਕੇ ਉਸ ਦੀ ਲਾਸ਼ ਨੂੰ ਲਿਜਾ ਕੇ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ,,,

 

 

 

 

 

 

 

 

ਦੂਜੇ ਪਾਸੇ, ਜੋੜੇ ਦਾ ਚਾਰ ਮਹੀਨੇ ਦਾ ਬੱਚਾ ਜਾਨਾ ਦੇ ਘਰ ਤੋਂ ਸੁਰੱਖਿਅਤ ਮਿਲ ਗਿਆ ਹੈ, ਪੁਲਿਸ ਵੱਲੋਂ ਮਾਮਲੇ ਦੀ ਫੋਰੈਂਸਿਕ ਜਾਂਚ ਜਾਰੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਸੰਬੰਧਿਤ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਹੋਵੇ ਤਾਂ ਉਹ ਜਾਂਚ ਵਿੱਚ ਸਹਿਯੋਗ ਕਰਨ,,

 

 

 

 

 

 

 

 

 

ਆਸਟ੍ਰੇਲੀਆ ਦੇ ਕਵੀਨਜ਼ਲੈਂਡ ਸੂਬੇ ਦੇ ਟੂਵੂਮਬਾ (Toowoomba) ਸ਼ਹਿਰ ਦੀ 30 ਸਾਲਾ ਜਾਨਾ ਆਰਮਸਟ੍ਰਾਂਗ (Jana Armstrong) 7 ਜੁਲਾਈ 2026 ਦੀ ਸ਼ਾਮ ਤੋਂ ਲਾਪਤਾ ਸੀ। ਉਹ ਚਾਰ ਮਹੀਨੇ ਦੇ ਬੱਚੇ ਦੀ ਮਾਂ ਸੀ।
8 ਜੁਲਾਈ ਦੀ ਸਵੇਰ ਉਸਦੀ Hyundai Kona ਕਾਰ ਉਸਦੇ ਘਰ ਤੋਂ ਕਰੀਬ 500 ਮੀਟਰ ਦੂਰ ਲਾਵਾਰਿਸ ਹਾਲਤ ਵਿੱਚ ਮਿਲੀ।

 

 

 

 

 

 

 

 

 

ਪੁਲਿਸ, SES ਅਤੇ ਸਥਾਨਕ ਲੋਕਾਂ ਵੱਲੋਂ ਚਾਰ ਦਿਨ ਤੱਕ ਵਿਆਪਕ ਤਲਾਸ਼ੀ ਚਲਾਈ ਗਈ। 11 ਜੁਲਾਈ ਦੀ ਰਾਤ Redbank Creek ਨੇੜੇ Ravensbourne National Park ਦੇ ਬੁਸ਼ਲੈਂਡ ਵਿੱਚ ਸੂਰਾਂ ਦਾ ਸ਼ਿਕਾਰ ਕਰਨ ਗਏ ਲੋਕਾਂ ਨੂੰ ਮਨੁੱਖੀ ਅਵਸ਼ੇਸ਼ ਮਿਲੇ। ਪੁਲਿਸ ਦਾ ਮੰਨਣਾ ਹੈ ਕਿ ਇਹ ਜਾਨਾ ਦੇ ਹੀ ਅਵਸ਼ੇਸ਼ ਹਨ। ਫੋਰੈਂਸਿਕ ਜਾਂਚ ਜਾਰੀ ਹੈ।

 

 

 

 

 

 

 

 

 

 

 

 

ਇਸ ਤੋਂ ਬਾਅਦ ਪੁਲਿਸ ਨੇ ਜਾਨਾ ਦੇ 48 ਸਾਲਾ ਸਾਬਕਾ ਸਾਥੀ ਧਰਮਿੰਦਰ ਸਿੰਘ, ਜੋ ਕਿ ਟੈਕਸੀ ਡਰਾਈਵਰ ਦੱਸਿਆ ਗਿਆ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ:
ਕਤਲ (Domestic Violence Offence)
ਅੱਗ ਲਗਾਉਣ (Arson)
ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ (Breach of Bail)
ਦੇ ਦੋਸ਼ ਲਗਾਏ ਗਏ ਹਨ।

 

 

 

 

 

 

 

 

 

 

ਪੁਲਿਸ ਦਾ ਦੋਸ਼ ਹੈ ਕਿ ਧਰਮਿੰਦਰ ਸਿੰਘ ਨੇ ਜਾਨਾ ਦੀ ਹੱਤਿਆ ਕਰਨ ਤੋਂ ਬਾਅਦ ਉਸਦੀ ਹੀ ਕਾਰ ਦੀ ਵਰਤੋਂ ਕਰਕੇ ਲਾਸ਼ ਨੂੰ Redbank Creek ਇਲਾਕੇ ਵਿੱਚ ਲਿਜਾ ਕੇ ਸੁੱਟਿਆ।
ਜੋੜੇ ਦਾ ਚਾਰ ਮਹੀਨੇ ਦਾ ਬੱਚਾ ਸੁਰੱਖਿਅਤ ਮਿਲਿਆ ਅਤੇ ਇਸ ਵੇਲੇ ਜਾਨਾ ਦੀ ਭੈਣ Faith Isaacs ਉਸਦੀ ਦੇਖਭਾਲ ਕਰ ਰਹੀ ਹੈ।

 

 

 

 

 

 

 

 

 

13 ਜੁਲਾਈ ਨੂੰ ਧਰਮਿੰਦਰ ਸਿੰਘ ਨੂੰ ਵੀਡੀਓ ਲਿੰਕ ਰਾਹੀਂ Toowoomba Magistrates Court ਵਿੱਚ ਪੇਸ਼ ਕੀਤਾ ਗਿਆ। ਉਸਦੇ ਵਕੀਲ ਨੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਬੇਕਸੂਰ ਦੱਸਦਾ ਹੈ ਅਤੇ ਦੋਸ਼ਾਂ ਦਾ ਮੁਕਾਬਲਾ ਕਰੇਗਾ। ਮਾਮਲੇ ਦੀ ਅਗਲੀ ਸੁਣਵਾਈ 1 ਅਕਤੂਬਰ 2026 ਨੂੰ ਹੋਵੇਗੀ।

 

 

 

 

 

 

 

 

 

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ 7 ਜੁਲਾਈ ਰਾਤ 10:30 ਵਜੇ ਤੋਂ 8 ਜੁਲਾਈ ਸਵੇਰੇ 1:30 ਵਜੇ ਤੱਕ Toowoomba ਤੋਂ Esk ਅਤੇ Esk-Hampton Road ਦੇ ਰਸਤੇ ਦੀ CCTV ਜਾਂ Dashcam ਫੁਟੇਜ ਹੋਵੇ ਤਾਂ ਉਹ ਜਾਂਚ ਵਿੱਚ ਸਹਿਯੋਗ ਕਰਨ

 

Check Also

Punjab News: ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ.

Punjab News: ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ …