Breaking News

Indian-Origin Student Arrested ਮਿਆਮੀ ‘ਚ ਭਾਰਤੀ ਮੂਲ ਦੇ 22 ਸਾਲਾ ਧੀਰ ਪਟੇਲ ‘ਤੇ 60 ਹਜ਼ਾਰ ਡਾਲਰ ਤੱਕ ਦੇ ਡਿਜ਼ਾਈਨਰ ਕੱਪੜੇ ਚੋਰੀ ਕਰਨ ਦੇ ਦੋਸ਼

Indian-Origin Student Arrested in Miami for Allegedly Stealing Up to $60,000 Worth of Designer Clothing

ਮਿਆਮੀ ‘ਚ ਭਾਰਤੀ ਮੂਲ ਦੇ 22 ਸਾਲਾ ਧੀਰ ਪਟੇਲ ‘ਤੇ 60 ਹਜ਼ਾਰ ਡਾਲਰ ਤੱਕ ਦੇ ਡਿਜ਼ਾਈਨਰ ਕੱਪੜੇ ਚੋਰੀ ਕਰਨ ਦੇ ਦੋਸ਼, ਗ੍ਰਿਫ਼ਤਾਰ ਬਾਅਦ ਜ਼ਮਾਨਤ ‘ਤੇ ਰਿਹਾਅ

22 ਸਾਲਾ ਧੀਰ ਪਟੇਲ ਨੂੰ ਮਿਆਮੀ ਦੇ Wynwood ਇਲਾਕੇ ਦੀ ਇੱਕ ਲਗਜ਼ਰੀ ਕੱਪੜਿਆਂ ਦੀ ਦੁਕਾਨ ਤੋਂ ਡਿਜ਼ਾਈਨਰ ਕੱਪੜੇ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਅਨੁਸਾਰ ਚੋਰੀਆਂ 30 ਮਾਰਚ ਤੋਂ ਜੂਨ 2026 ਤੱਕ ਹੋਈਆਂ। ਸ਼ੁਰੂਆਤੀ ਅੰਦਾਜ਼ਾ 41,550 ਡਾਲਰ ਦਾ ਸੀ, ਜਦਕਿ ਦੁਕਾਨ ਦੇ ਮਾਲਕ ਨੇ ਬਾਅਦ ਵਿੱਚ ਕਿਹਾ ਕਿ ਕੁੱਲ ਨੁਕਸਾਨ 55,000–60,000 ਡਾਲਰ ਤੱਕ ਹੋ ਸਕਦਾ ਹੈ।
ਧੀਰ ਪਟੇਲ ਨੂੰ 5,000 ਡਾਲਰ ਦੇ ਬੌਂਡ ‘ਤੇ ਰਿਹਾਅ ਕੀਤਾ ਗਿਆ।

Miami Police Arrest Indian-Origin Student Accused of Stealing Designer Clothing Worth Up to $60,000

ਅਮਰੀਕਾ ਵਿਚ ਭਾਰਤੀ ਮੂਲ ਦੇ ਸਟੂਡੈਂਟ ਨੂੰ ਕਪੜੇ ਚੋਰੀ ਕਰਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ l 22 ਸਾਲ ਦਾ ਧੀਰ ਪਟੇਲ ਜੋ ਗੁਜਰਾਤ ਦਾ ਰਹਿਣ ਵਾਲਾ ਹੈ ਅਮਰੀਕਾ ਵਿਚ ਸਟੂਡੈਂਟ ਵੀਜ਼ੇ ਤੇ ਪੜ੍ਹਨ ਗਿਆ ਹੋਇਆ ਹੈ ਤੇ ਮਿਆਮੀ ਰਹਿੰਦਾ ਸੀ ਉਹ ਮਿਆਮੀ ਦੇ ਵਿਨਵੁੱਡ ਡਿਸਟ੍ਰਿਕਟ ਵਿਚ ਹਾਈ ਐਂਡ ਨਾਮ ਦੇ ਕਪੜੇ ਦੇ ਸ਼ੋਂ ਰੂਮ ਵਿਚ ਅਕਸਰ ਖਰੀਦਦਾਰੀ ਕਰਣ ਜਾਦਾਂ ਸੀ


ਦੁਕਾਨ ਦੇ ਮਾਲਿਕ ਨੇ ਦੇਖਿਆ ਕੇ ਓਹਦੀ ਦੁਕਾਨ ਤੋਂ ਮਹਿੰਗੇ ਡਿਜ਼ਾਈਨਰ ਕਪੜੇ ਗਾਇਬ ਹੋ ਰਹੇ ਹਨ ਉਸਤੋਂ ਬਾਅਦ ਉਸਨੇ ਸਕਿਉਰਿਟੀ ਕੈਮਰੇ ਚੈਕ ਕੀਤੇ ਤਾਂ ਦੇਖਿਆ ਧੀਰ ਪਟੇਲ ਜਾਂਦੇ ਹੋਏ ਆਪਣੇ ਨਾਲ ਲਿਆਉਂਦੇ ਬੈਗ ਵਿਚ ਜਾਂਦੇ ਹੋਏ ਕੁਝ ਨਾ ਕੁਝ ਪਾਉਦਾ ਹੈ ਉਸਤੋਂ ਬਾਅਦ ਮਾਲਿਕ ਨੇ ਓਸਤੇ ਨਜਰ ਰਖਣੀ ਸ਼ੁਰੂ ਕਰ ਦਿਤੀ

ਤੇ ਜਦੋ ਉਸਨੇ ਦੋਬਾਰਾ ਇਕ ਮਹਿੰਗਾ ਡਿਜ਼ਾਈਨਰ ਕਲੋਥ ਸੈੱਟ ਬੈਗ ਵਿਚ ਪਾਇਆ ਤਾਂ ਉਸਨੂੰ ਰੰਗੇ ਹੱਥੀ ਫੜ ਪੁਲਿਸ ਨੂੰ ਬੁਲਾ ਲਿਆ ਜਿਸਤੋ ਬਾਅਦ ਪੁਲਿਸ ਨੇ ਬੈਗ ਚੈਕ ਕੀਤਾ ਤਾਂ ਉਸ ਵਿਚੋਂ ਮਹਿੰਗਾ ਡਿਜ਼ਾਈਨਰ ਸੁੱਟ ਬਰਾਮਦ ਹੋਇਆ ਉਸਤੋਂ ਬਾਅਦ ਪੁਲਿਸ ਨੇ ਉਸਨੂੰ ਅਰੈਸਟ ਕਰ ਲਿਆ l ਮਿਆਮੀ ਪੁਲਿਸ ਡਿਪਾਰਟਮੈਂਟ (MPD) ਨੇ ਦੱਸਿਆ ਧੀਰ ਪਟੇਲ ਵਲੋਂ ਮਾਰਚ ਦੇ ਮਹੀਨੇ ਤੋਂ ਜੂਨ ਦੇ ਐਂਡ ਤਕ ਅਰੈਸਟ ਹੋਣ ਤਕ ਲਗਭਗ 60ਹਜ਼ਾਰ ਡਾਲਰ ਕੀਮਤ ਦੇ ਕਪੜੇ ਚੋਰੀ ਕੀਤੇ ਹਨ

ਧੀਰ ਪਟੇਲ ਨੇ ਕੋਰਟ ਅਗੇ ਆਪਣੀ ਚੋਰੀ ਕਬੂਲ ਕਰ ਲਈ ਹੈ ਜਿਸਤੋ ਬਾਅਦ ਉਸਨੂੰ 5ਹਜ਼ਾਰ ਡਾਲਰ ਦੇ ਬੌਂਡ ਤੇ ਜਮਾਨਤ ਉਤੇ ਛੱਡ ਦਿਤਾ ਗਿਆ ਜਿਸਤੋ ਬਾਅਦ ਉਸਦੀ ਵਾਪਸੀ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ l ਅਮਰੀਕਾ ਵਿਚ ਸ਼ੋਂ ਰੂਮ ਤੋਂ ਕਪੜੇ ਸਮੇਤ ਹੋਰ ਮਹਿੰਗੀਆਂ ਚੀਜਾਂ ਚੋਰੀ ਕਰਣ ਦੀਆ ਘਟਨਾਵਾ ਵਿਚ ਕਈ ਭਾਰਤੀ ਮੂਲ ਦੇ ਫੜੇ ਗਏ ਹਨ ਜਿਸਤੋ ਬਾਅਦ ਭਾਰਤੀ ਲੋਕਾਂ ਦਾ ਵਿਰੋਧ ਸ਼ੁਰੂ ਹੋ ਗਿਆ ਤੇ ਸ਼ੋਂ ਰੂਮ ਮਲਿਕਾ ਵਲੋਂ ਆਪਣੇ ਸਕਿਉਰਿਟੀ ਵਾਲਿਆਂ ਤੇ ਕਰਮਚਾਰੀਆਂ ਨੂੰ ਭਾਰਤੀ ਮੂਲ ਦੇ ਗਾਹਕਾ ਉਪਰ ਖਾਸ ਨਜਰ ਰੱਖਣ ਲਈ ਕਿਹਾ ਹੈ ਜਿਸਦੀ ਹਾਮੀ ਪੁਲਿਸ ਡਿਪਾਰਟਮੈਂਟ ਵਲੋਂ ਵੀ ਭਰੀ ਹੈ l

Check Also

USA ਅਮਰੀਕਾ ਵਿਚ ਭਾਰਤੀ ਨੇ ਪਤਨੀ ਦਾ ਕਤਲ ਕਰ ਕੇ ਗਰਲਫ੍ਰੈਂਡ ਨੂੰ ਭੇਜੀ ਲਾਸ਼ ਦੀ ਫੋਟੋ

USA ਅਮਰੀਕਾ ਵਿਚ ਭਾਰਤੀ ਨੇ ਪਤਨੀ ਦਾ ਕਤਲ ਕਰ ਕੇ ਗਰਲਫ੍ਰੈਂਡ ਨੂੰ ਭੇਜੀ ਲਾਸ਼ ਦੀ …