Breaking News

Breaking News ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ ”ਤੇ ਪੰਜਾਬ ਪੁਲਸ ਦੇ SHO ”ਤੇ ਡਿੱਗੀ ਗਾਜ! ਹੋਈ ਸਖ਼ਤ ਕਾਰਵਾਈ

Breaking News

ਅਮਰੀਕਾ ਵਲੋਂ ਭਾਰਤੀ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਰੋਹਿਤ ਗੋਦਾਰਾ ਅਤੇ ਜੱਗੂ ਭਗਵਾਨਪੁਰੀਆਂ ਦੇ ਸਾਥੀਆਂ ਦੇ ਅਮਰੀਕਾ-ਕੈਨੇਡਾ ਵਿਚਲੇ ਟਿਕਾਣਆਂ ਦੀ ਜਾਣਕਾਰੀ ਭਾਰਤੀ ਏਜੰਸੀਆਂ ਨੂੰ ਅਮਰੀਕਾ ਕੋਲ ਸੌਂਪਣੀ ਪਈ, ਜਿਸ ਵਿੱਚ ਇਨ੍ਹਾਂ ਦੇ ਨਾਮ ਤੇ ਲੁਕਣਗਾਹਾਂ ਸ਼ਾਮਲ ਸਨ। ……ਤੇ ਫਿਰ ਇਨ੍ਹਾਂ ‘ਤੇ ਵੱਡੀ ਕਾਰਵਾਈ ਹੋ ਗਈ।

ਭਾਰਤੀ ਏਜੰਸੀਆਂ ਕੋਲ ਇਹ ਜਾਣਕਾਰੀ ਕਿੱਥੋਂ ਆ ਗਈ, ਜੇ ਉਨ੍ਹਾਂ ਦਾ ਇਨ੍ਹਾਂ ਗੈਂਗਸਟਰਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ?

ਆਪਣੇ ਹੀ ਲੋਕਾਂ ਤੋਂ ਫਿਰੌਤੀਆਂ ਮੰਗਣ ਵਾਲੇ ਉਨ੍ਹਾਂ ‘ਤੇ ਗੋਲੀਆਂ ਚਲਾਉਣ ਵਾਲੇ ਸਮਝ ਜਾਣ ਕਿ ਉਨ੍ਹਾਂ ਨੂੰ ਵਰਤ ਕੇ ਫੜਵਾਇਆ ਜਾ ਰਿਹਾ ਤੇ ਜਾਵੇਗਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ ”ਤੇ ਪੰਜਾਬ ਪੁਲਸ ਦੇ SHO ”ਤੇ ਡਿੱਗੀ ਗਾਜ! ਹੋਈ ਸਖ਼ਤ ਕਾਰਵਾਈ

ਹੁਸ਼ਿਆਰਪੁਰ ਦੇ ਟਾਂਡਾ ਥਾਣੇ ਵਿਚ ਤਾਇਨਾਤ ਐੱਸ. ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਨੂੰ ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ ‘ਤੇ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਅਮਰੀਕਾ ਦੇ ਅਟਾਰਨੀ ਜਨਰਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦੋਸ਼ ਲਾਇਆ ਸੀ ਕਿ ਐੱਸ. ਐੱਚ. ਓ. ਨੇ 4 ਲੱਖ ਡਾਲਰ ਦੀ ਨਾਜਾਇਜ਼ ਮੰਗ ਕੀਤੀ ਹੈ। ਇਸ ਤੋਂ ਬਾਅਦ ਡੀ. ਆਈ. ਜੀ. ਇੰਟੈਲੀਜੈਂਸ ਦੀ ਸਿਫ਼ਾਰਸ਼ ‘ਤੇ ਐੱਸ. ਐੱਚ. ਓ. ਨਾਗਰਾ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪਤਾ ਲੱਗਿਆ ਹੈ ਕਿ ਜਾਂਚ ਮੁਕੰਮਲ ਹੋਣ ਤੱਕ ਨਾਗਰਾ ਲਾਈਨ ਹਾਜ਼ਰ ਰਹਿਣਗੇ।

ਜਾਣਕਾਰੀ ਮੁਤਾਬਕ ਕੁਝ ਮਹੀਨੇ ਪਹਿਲਾਂ ਟਾਂਡਾ ਦੇ ਪਿੰਡ ਮਿਆਨੀ ਵਿਚ ਬਲਵਿੰਦਰ ਸਿੰਘ ਸਤ ਕਰਤਾਰ ਦਾ ਕਤਲ ਕਰ ਦਿੱਤਾ ਗਿਆ ਸੀ। ਬਲਵਿੰਦਰ ਦੇ ਪਰਿਵਾਰ ਦਾ ਦੋਸ਼ ਸੀ ਕਿ ਕਤਲ ਦੀ ਵਾਰਦਾਤ ਨੂੰ ਬਲਵਿੰਦਰ ਦੀ ਧੀ ਦੇ ਸਹੁਰੇ ਪਰਿਵਾਰ ਨੇ ਅੰਜਾਮ ਦਿੱਤਾ ਹੈ। ਬਲਵਿੰਦਰ ਦੀ ਧੀ ਦਾ ਵਿਆਹ ਅਮਰੀਕਾ ਵਿਚ ਹੋਇਆ ਸੀ। ਕੁਝ ਸਮੇਂ ਬਾਅਦ ਉਸ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਕਤਲ ਦੇ ਮਾਮਲੇ ਵਿਚ ਐੱਸ. ਐੱਚ. ਓ. ਅਮਰੀਕਾ ਵਿਚ ਰਹਿੰਦੇ ਪਰਿਵਾਰ ਨੂੰ ਫ਼ੋਨ ਕਰਕੇ ਪੈਸਿਆਂ ਦੀ ਮੰਗ ਕਰ ਰਿਹਾ ਸੀ ਅਤੇ ਪੈਸੇ ਨਾ ਦੇਣ ‘ਤੇ ਕਤਲ ਕੇਸ ਵਿਚ ਫਸਾਉਣ ਦੀ ਧਮਕੀ ਦੇ ਰਿਹਾ ਸੀ।

ਇਸ ਦੀ ਸ਼ਿਕਾਇਤ ਪਰਿਵਾਰ ਨੇ ਅਮਰੀਕਾ ਦੀ ਐੱਫ਼. ਬੀ. ਆਈ. ਕੋਲ ਕੀਤੀ। ਅਧਿਕਾਰੀਆਂ ਨੇ ਜਦੋਂ ਤਫ਼ਤੀਸ਼ ਕੀਤੀ ਤਾਂ ਪਾਇਆ ਕਿ ਐੱਸ. ਐੱਚ. ਓ. ਨੇ ਅਮਰੀਕਾ ਰਹਿੰਦੇ ਪਰਿਵਾਰ ਨਾਲ ਕਈ ਵਾਰ ਫ਼ੋਨ ‘ਤੇ ਗੱਲਬਾਤ ਕੀਤੀ ਹੈ। ਦੂਜੇ ਪਾਸੇ ਐੱਸ. ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਨੇ ਕਿਹਾ ਕਿ ਉਨ੍ਹਾਂ ਦੇ ਨਾਂ ‘ਤੇ ਵੀਡੀਓ ਵਾਇਰਲ ਹੋ ਰਹੀ ਹੈ। ਏਜੰਸੀ ਨਾਲ ਗੱਲ ਕਰਨ ਤੋਂ ਬਾਅਦ ਹੀ ਉਹ ਕੁਝ ਕਹਿ ਸਕਣਗੇ। ਉਨ੍ਹਾਂ ਦੇ ਕਿਸੇ ਵੀ ਖਾਤੇ ਵਿਚ ਕੋਈ ਪੈਸਾ ਨਹੀਂ ਆਇਆ। ਸਾਰੇ ਦੋਸ਼ ਬੇਬੁਨਿਆਦ ਹਨ।

-ਫਿਰੌਤੀਆਂ ਸਬੰਧੀ ਕਈ ਹੋਰ ਅਪਰਾਧੀ ਤੇ ਸਫੈਦਪੋਸ਼ ਚੁੱਕੇ ਜਾਣ ਦੀ ਆਸ
-ਇਮੀਗ੍ਰੇਸ਼ਨ ਠੱਗੀ ਮਾਮਲੇ ਵਿੱਚ ਦੋ ਭਾਰਤੀ ਨਾਗਰਿਕ ਚਾਰਜ ਕੀਤੇ
-ਸਰੀ ‘ਚ ਨਕਲੀ ਸਮਾਨ ਵੇਚਣ ਦੇ ਦੋਸ਼ ਹੇਠ ਇੱਕ ਗ੍ਰਿਫਤਾਰ
-ਕਿਊਬੈੱਕ ‘ਚ ਦੋ ਪੰਜਾਬੀ ਨੌਜਵਾਨਾਂ ਦੀ ਡੁੱਬ ਕੇ ਮੌਤ
-ਟਰੰਪ ਵਲੋਂ ਇਰਾਨ ‘ਤੇ ਮੁੜ ਚੜ੍ਹਾਈ ਦਾ ਐਲਾਨ

Check Also

FBI ਨੂੰ ਲੋੜੀਂਦਾ ਬੀਸੀ ਦਾ ਗੈਂਗਸਟਰ ਗਰਿੰਦਰ ਦਿਓ ਫਰਾਂਸ ਤੋਂ ਗ੍ਰਿਫਤਾਰ

FBI ਨੂੰ ਲੋੜੀਂਦਾ ਬੀਸੀ ਦਾ ਗੈਂਗਸਟਰ ਗਰਿੰਦਰ ਦਿਓ ਫਰਾਂਸ ਤੋਂ ਗ੍ਰਿਫਤਾਰ ਤਾਜ਼ਾ ਮਾਮਲੇ ‘ਚ ਐਫਬੀਆਈ …