Patiala : ਪਟਿਆਲਾ ‘ਚ ਫੌਜੀ ਨੇ ਪਤਨੀ ਨੂੰ ਕਾਰ ‘ਚ ਬਿਠਾ ਕੇ ਭਾਖੜਾ ਨਹਿਰ ‘ਚ ਸੁੱਟਿਆ, 2 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
Patiala News : ਹੈਪੀ ਸਿੰਘ ਨੇ ਕਾਰ ਨੂੰ ਸੰਗਰੂਰ-ਪਟਿਆਲਾ ਰੋਡ ਨੇੜੇ ਪਸੇਆਣਾ ਪੁਲ ਕੋਲ ਭਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਆਪ ਹੈਪੀ ਸਿੰਘ ਭਾਖੜਾ ਤੋਂ ਬਾਹਰ ਨਿਕਲ ਆਇਆ ਤੇ ਗੁਰਜੀਤ ਸਿੰਘ ਦੀ ਭੈਣ ਰਮਨਦੀਪ ਕੌਰ ਨਹਿਰ ਦੇ ਵਿੱਚ ਡੁੱਬ ਕੇ ਮਰ ਗਈ।
Patiala News : ਪਟਿਆਲਾ ‘ਚ ਇੱਕ ਫੌਜੀ ਵੱਲੋਂ ਆਪਣੀ ਪਤਨੀ ਨੂੰ ਕਾਰ ‘ਚ ਬਿਠਾ ਕੇ ਭਾਖੜਾ ਨਹਿਰ (Bhakhra Canal) ‘ਚ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਰਮਨਦੀਪ ਕੌਰ (30) ਵੱਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਗੁਰਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਆਪਣੇ ਆਪਣੇ ਜੀਜੇ ਹੈਪੀ ਸਿੰਘ ‘ਤੇ ਇਲਜ਼ਾਮ ਲਾਇਆ ਹੈ।
ਜਾਣਕਾਰੀ ਅਨੁਸਾਰ, ਗੋਤਾਖੋਰਾਂ ਨੇ ਜੱਦੋ-ਜਹਿਦ ਤੋਂ ਬਾਅਦ ਰਮਨਦੀਪ ਕੌਰ ਦੀ ਲਾਸ਼ ਨੂੰ ਗੱਡੀ ਸਮੇਤ ਕੱਢ ਲਿਆ।
ਰਮਨਦੀਪ ਸਿੰਘ ਦੀ ਹੋਈ ਸੀ ਲਵ ਮੈਰਿਜ
ਸਾਲੇ ਗੁਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਉਸ ਦੀ ਭੈਣ ਰਮਨਦੀਪ ਕੌਰ ਦੀ ਕੁਝ ਮਹੀਨੇ ਪਹਿਲਾਂ ਹੈਪੀ ਸਿੰਘ ਦੇ ਨਾਲ ਲਵ ਮੈਰਿਜ ਹੋਈ ਸੀ, ਜੋ ਫੌਜ ਦੇ ਵਿੱਚ ਨੌਕਰੀ ਕਰਦਾ ਹੈ। ਹੈਪੀ ਸਿੰਘ ਜਿੱਥੇ ਵੀ ਉਸ ਦੀ ਟ੍ਰਾਂਸਫਰ ਹੁੰਦੀ ਸੀ ਤਾਂ ਆਪਣੀ ਪਤਨੀ ਰਮਨਦੀਪ ਕੌਰ ਨੂੰ ਉੱਥੇ ਆਪਣੇ ਨਾਲ ਲੈ ਕੇ ਜਾਂਦਾ ਸੀ
ਸਹੁਰੇ ਪਰਿਵਾਰ ਵਾਲੇ ਵਿਆਹ ਨੂੰ ਨਹੀਂ ਦਿੰਦੇ ਸਨ ਮਾਨਤਾ
ਗੁਰਜੀਤ ਸਿੰਘ ਨੇ ਦੱਸਿਆ ਕਿ ਹੈਪੀ ਸਿੰਘ ਦੇ ਪਰਿਵਾਰਿਕ ਮੈਂਬਰ ਇਸ ਵਿਆਹ ਨੂੰ ਨਹੀਂ ਮੰਨਦੇ ਸਨ ਤੇ ਨਾ ਹੀ ਹੈਪੀ ਸਿੰਘ ਰਮਨਦੀਪ ਕੌਰ ਨੂੰ ਆਪਣੇ ਘਰ ਲੈ ਕੇ ਜਾਂਦਾ ਸੀ। ਮਿਤੀ 23/6/2026 ਨੂੰ ਮੁਦੱਈ ਨੂੰ ਉਸਦੇ ਚਾਚੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਸਿੰਘ, ਰਮਨਦੀਪ ਕੌਰ ਦੇ ਨਾਲ ਕਾਰ ਵਿੱਚ ਸਵਾਰ ਹੋ ਜਾ ਰਿਹਾ।
ਉਪਰੰਤ, ਹੈਪੀ ਸਿੰਘ ਨੇ ਕਾਰ ਨੂੰ ਸੰਗਰੂਰ-ਪਟਿਆਲਾ ਰੋਡ ਨੇੜੇ ਪਸੇਆਣਾ ਪੁਲ ਕੋਲ ਭਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਆਪ ਹੈਪੀ ਸਿੰਘ ਭਾਖੜਾ ਤੋਂ ਬਾਹਰ ਨਿਕਲ ਆਇਆ ਤੇ ਗੁਰਜੀਤ ਸਿੰਘ ਦੀ ਭੈਣ ਰਮਨਦੀਪ ਕੌਰ ਨਹਿਰ ਦੇ ਵਿੱਚ ਡੁੱਬ ਕੇ ਮਰ ਗਈ।
ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਹੈਪੀ ਸਿੰਘ ਅਕਸਰ ਉਸਦੀ ਭੈਣ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਜਾਣ-ਬੁੱਝ ਕੇ ਹੈਪੀ ਸਿੰਘ ਨੇ ਰਮਨਦੀਪ ਕੌਰ ਨੂੰ ਕਾਰ ਵਿੱਚ ਬਿਠਾ ਕੇ ਭਾਖੜਾ ਨਹਿਰ ਵੀ ਸੁੱਟ ਕੇ ਉਸਨੂੰ ਮਾਰ ਦਿੱਤਾ
ਪੁਲਿਸ ਨੇ ਹੈਪੀ ਸਿੰਘ ਦੇ ਖਿਲਾਫ ਐਫਆਈਆਰ ਨੰਬਰ 126 ਮਿਤੀ 23/6/ 2026 U/S 103 ਬੀਐਨਐਸ ਦੇ ਤਹਿਤ ਮਾਮਲਾ ਦਰਜ ਕਰ ਲਿਆ