Breaking News

Kum Kum Bhagya ‘ਕੁਮਕੁਮ ਭਾਗਿਆ’ ਫੇਮ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖ਼ੁ+ਦ+ਕੁ+ਸ਼ੀ

Kum Kum Bhagya

‘ਕੁਮਕੁਮ ਭਾਗਿਆ’ ਫੇਮ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖ਼ੁ+ਦ+ਕੁ+ਸ਼ੀ

ਟੀਵੀ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰਾ ਸੰਚਿਤਾ ਉਗਲੇ ਨੇ ਤੀਹ ਸਾਲ ਦੀ ਉਮਰ ‘ਚ ਖੁਦਕੁਸ਼ੀ ਕਰ ਲਈ ਹੈ। ਉਹਨਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ ਅਤੇ ਕਿਸੇ ਨੂੰ ਵੀ ਇਹ ਸਮਝ ਨਹੀਂ ਆ ਰਹੀ ਕਿ ਅਦਾਕਾਰਾ ਨੇ ਖੁਦਕੁਸ਼ੀ ਕਿਉਂ ਕੀਤੀ।

ਸਾੜ੍ਹੀ ਦੇ ਨਾਲ ਫਾਹਾ ਲਾ ਕੇ ਖੁਦਕੁਸ਼ੀ

ਖਬਰਾਂ ਮੁਤਾਬਕ ਸੰਚਿਤਾ ਆਪਣੇ ਮਾਪਿਆਂ ਦੇ ਨਾਲ ਨਾਲਾਸੋਪਾਰਾ ਇਲਾਕੇ ‘ਚ ਰਹਿੰਦੀ ਸੀ । ਜਿਸ ਸਮੇਂ ਇਹ ਘਟਨਾ ਹੋਈ ਉਸ ਵੇਲੇ ਉਹ ਆਪਣੇ ਘਰ ‘ਚ ਇੱਕਲੀ ਹੀ ਮੌਜੂਦ ਸੀ ਅਤੇ ਪੁਲਿਸ ਨੂੰ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਅਦਾਕਾਰਾ ਨੇ ਸਾੜ੍ਹੀ ਦੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਮੁਤਾਬਕ ਅਦਾਕਾਰਾ ਦੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਸੂਸਾਈਡ ਨੋਟ ਨਹੀਂ ਮਿਲਿਆ ਹੈ।

ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।ਅਦਾਕਾਰਾ ਆਪਣੇ ਮਾਪਿਆਂ ਤੇ ਪੰਦਰਾਂ ਸਾਲਾਂ ਦੀ ਭੈਣ ਦੇ ਨਾਲ ਅਚੋਲੇ ਪਿੰਡ ‘ਚ ਆਪਣੇ ਘਰ ‘ਚ ਹੀ ਰਹਿੰਦੀ ਸੀ ਅਤੇ ਉਸ ਨੇ ਇਹ ਕਦਮ ਉਦੋਂ ਚੁੱਕਿਆ ਤਾਂ ਐਤਵਾਰ ਦੀ ਸ਼ਾਮ ਨੂੰ ਉਸ ਦੀ ਭੈਣ ਅੰਜਲੀ ਕਿਸੇ ਕੰਮ ਲਈ ਘਰ ਤੋਂ ਬਾਹਰ ਗਈ ਸੀ ਅਤੇ ਉਸ ਸਮੇਂ ਘਰ ‘ਚ ਕੋਈ ਵੀ ਮੌਜੂਦ ਨਹੀਂ ਸੀ ਇਸੇ ਦੌਰਾਨ ਸੰਚਿਤਾ ਨੇ ਆਪਣੇ ਬੈਡਰੂਮ ‘ਚ ਪੱਖ ਦੇ ਨਾਲ ਸਾੜ੍ਹੀ ਦੇ ਸਹਾਰੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ।

ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਕ ਮੈਂਬਰਾ ਤੇ ਗੁਆਂਢੀਆਂ ਦੀ ਮਦਦ ਦੇ ਨਾਲ ਅਦਾਕਾਰਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …