Breaking News

Punjab – ਗੁਰਦੁਆਰਾ ਲਿਜਾਣ ਦਾ ਬਹਾਨਾ ਬਣਾ ਕੇ ਪਤੀ ਨੇ ਗਲਾ ਘੁੱਟ ਕੇ ਭਾਖੜਾ ”ਚ ਸੁੱਟੀ ਪਤਨੀ

Punjab – ਗੁਰਦੁਆਰਾ ਲਿਜਾਣ ਦਾ ਬਹਾਨਾ ਬਣਾ ਕੇ ਪਤੀ ਨੇ ਗਲਾ ਘੁੱਟ ਕੇ ਭਾਖੜਾ ”ਚ ਸੁੱਟੀ ਪਤਨੀ

ਫਤਹਿਗੜ੍ਹ ਸਾਹਿਬ : ਥਾਣਾ ਸਰਹਿੰਦ ਦੀ ਪੁਲਸ ਨੇ ਪਤਨੀ ਦਾ ਗਲਾ ਘੁੱਟ ਕੇ ਉਸ ਨੂੰ ਭਾਖੜਾ ਨਹਿਰ ਵਿਚ ਸੁੱਟਣ ਵਾਲੇ ਮੁਲਜ਼ਮ ਪਤੀ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏ.ਐਸ.ਆਈ. ਜਸਮੇਰ ਸਿੰਘ ਨੇ ਦੱਸਿਆ ਕਿ ਪੀੜਤ ਮਹਿਲਾ ਪਰਵਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਵਿਆਹ ਬਲਵਿੰਦਰ ਸਿੰਘ ਨਾਲ ਹੋਇਆ ਸੀ ਅਤੇ ਬਲਵਿੰਦਰ ਨਾਲ ਕੁਝ ਕਾਰਨਾਂ ਕਰਕੇ ਝਗੜਾ ਹੋ ਗਿਆ ਤੇ ਉਹ ਪੇਕੇ ਘਰ ਰਹਿਣ ਲੱਗੀ।

ਇਸ ਮਗਰੋਂ ਬਲਵਿੰਦਰ ਸਿੰਘ ਨਾਲ ਉਸ ਦੀ ਸੁਲਾਹ ਹੋ ਗਈ ਅਤੇ ਉਹ ਉਸ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਮੱਥਾ ਟੇਕਣ ਦੀ ਗੱਲ ਆਖ ਕੇ ਲੈ ਗਿਆ। ਬਾਅਦ ਵਿਚ ਉਸ ਕਾਰ ਫਲੋਟਿੰਗ ਹੋਟਲ ਨੇੜੇ ਭਾਖੜਾ ਨਹਿਰ ਦੀ ਪੱਟੜੀ ਵੱਲ ਮੋੜ ਲਈ ਅਤੇ ਕਿਹਾ ਕਿ ਪਹਿਲਾਂ ਨਹਿਰ ‘ਤੇ ਮੱਥਾ ਟੇਕਣਾ ਹੈ। ਇਸ ਦੌਰਾਨ ਬਲਵਿੰਦਰ ਨੇ ਉਸ ਦਾ ਚੁੰਨੀ ਨਾਲ ਗਲਾ ਘੁੱਟਿਆ ਤੇ ਮਰਿਆ ਸਮਝ ਕੇ ਨਹਿਰ ਵਿਚ ਸੁੱਟ ਦਿੱਤਾ।

ਮਹਿਲਾ ਨੇ ਦੱਸਿਆ ਕਿ ਨਹਿਰ ਵਿਚ ਡਿੱਗਣ ਤੋਂ ਬਾਅਦ ਉਸ ਨੂੰ ਹੋਸ਼ ਆਇਆ ਅਤੇ ਲਗਭਗ 2-3 ਕਿਲੋਮੀਟਰ ਰੁੜਣ ਤੋਂ ਬਾਅਦ ਉਸ ਦਾ ਰੌਲਾ ਸੁਣ ਕੇ ਲੋਕਾਂ ਨੇ ਉਸ ਨੂੰ ਨਹਿਰ ‘ਚੋਂ ਬਾਹਰ ਕੱਢਿਆ। ਪਿੰਡ ਸੌਂਢਾ ਹੈੱਡ ਨੇੜੇ ਮੌਜੂਦ ਲੋਕਾਂ ਨੇ ਉਸਨੂੰ ਬਚਾਇਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਏ.ਐਸ.ਆਈ. ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

Check Also

Newlywed Indian couple’s helicopter crashes in Georgia ਜੌਰਜ਼ੀਆ ’ਚ ਨਵੇਂ ਵਿਆਹੇ ਭਾਰਤੀ ਜੋੜੇ ਦਾ ਹੈਲੀਕਾਪਟਰ ਹੋਇਆ ਕ੍ਰੈਸ਼

Newlywed Indian couple’s helicopter crashes in Georgia   NEW: A Delta Air Lines regional pilot …