Operation Sindoor: ਪੰਜਾਬੀਆਂ ਨੇ ਰਾਸ਼ਨ ਇਕੱਠਾ ਕਰਨਾ ਕੀਤਾ ਸ਼ੁਰੂ , ਕਰਿਆਨਾ ਸਟੋਰ ‘ਤੇ ਲੱਗੀਆਂ ਲੰਬੀਆਂ ਲਾਈਨਾਂ, ਪੈਰ ਰੱਖਣ ਦੀ ਨਹੀਂ ਥਾਂ
ਜੰਗ ਦੇ ਨਗਾਰਿਆਂ ਵਿੱਚ, ਅਮਨ ਦੀ ਤੂਤੀ
ਗੁਡ ਫ੍ਰਾਈਡੇ ਅਗਰੀਮੈਂਟ (Good Friday Agreement1998) ਨੇ ਇੰਗਲੈਂਡ ਅਤੇ ਆਇਰਲੈਂਡ ਵਿੱਚ ਦਹਾਕਿਆਂ ਦੇ ਖੂਨੀ ਸੰਘਰਸ਼ ਨੂੰ ਖਤਮ ਕਰ ਕੇ ਇੱਕ ਨਵਾਂ ਸੂਰਜ ਚੜ੍ਹਾਇਆ। ਇਹ ਸਾਂਝਾ ਅਗਰੀਮੈਂਟ ਸਿਰਫ਼ ਇੱਕ ਕਾਗਜ਼ ਦਾ ਟੁਕੜਾ ਨਹੀਂ ਸੀ, ਸਗੋਂ ਇੱਕ ਅਜਿਹੀ ਕੋਸ਼ਿਸ਼ ਸੀ ਜਿਸ ਨੇ ਦੋ ਵਿਰੋਧੀਆਂ ਨੂੰ ਮਿਲਾ ਕੇ ਇਕੱਠੇ ਵਧਣ ਦਾ ਮੌਕਾ ਦਿੱਤਾ।
1947 ਦੇ ਵਿਛੋੜੇ ਨੇ ਦੋਹਾਂ ਪੰਜਾਬਾਂ, ਚੜ੍ਹਦਾ ਤੇ ਲਹਿੰਦਾ, ਨੂੰ ਬੇਹੱਦ ਦਰਦ ਦਿੱਤਾ ਪਰ ਅੱਜ ਵੀ ਦੋਹਾਂ ਪਾਸਿਆਂ ਦੇ ਲੋਕਾਂ ਵਿੱਚ ਪਿਆਰ, ਸਾਂਝ ਤੇ ਵਿਰਾਸਤ ਮੌਜੂਦ ਹੈ।
ਇਹ ਅਸੀਮ ਪਿਆਰ ਹੀ ਦੋ ਦੇਸ਼ਾਂ ਦੀ ਰੀੜ੍ਹ ਬਣ ਸਕਦਾ ਹੈ, ਨਾ ਕਿ ਉਹ ਨਫਰਤ ਜਿਸਨੂੰ ਕੁਝ ਸਿਆਸੀ ਤਾਕਤਾਂ ਹੋਰ ਵਧਾਉਣ ਵਿੱਚ ਲੱਗੀਆਂ ਹਨ।
ਇਹ ਦਰਦ, ਪਿਆਰ ਤੇ ਸਾਂਝ ਉਹ ਅਸਲ ਅਮਨ ਦੇ ਫੁੱਲ ਹਨ ਜੋ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਦਿਲਾਂ ‘ਚ ਅੱਜ ਵੀ ਖਿੜ ਰਹੇ ਹਨ।
ਦੁਨੀਆ ਦੇ ਮੰਚਾਂ ‘ਤੇ ਇਹ ਗੱਲ ਜ਼ੋਰ ਨਾਲ ਕਹਿਣੀ ਚਾਹੀਦੀ ਹੈ ਕਿ ਇਹ ਪਿਆਰ ਹੀ ਦੋ ਦੇਸ਼ਾਂ ਦੇ ਰਿਸ਼ਤੇ ਦੀ ਮੂੰਹ ਬੋਲੀ ਭਾਸ਼ਾ ਬਣੇ, ਨਾ ਕਿ ਹਥਿਆਰਾਂ ਦੀ ਆਵਾਜ਼।
ਵੰਡ ਵੀ ਉਦੋਂ ਉਹਨਾਂ ਤਾਕਤਾਂ ਨੇ ਪਾਈ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਾਗਾ-ਦੇਗਾ ਨਹੀਂ ਸੀ। ਲੱਖਾਂ ਪੰਜਾਬੀ ਮਰਵਾ ਕੇ ਤੇ ਉਜਾੜ ਕੇ ਵੰਡ ਕਰਵਾਉਣ ਵਾਲੀਆਂ ਤਾਕਤਾਂ ਦੇ ਸਿਆਸੀ ਵਾਰਸਾਂ ਨੂੰ ਹਾਲੇ ਵੀ ਟਿਕਾਅ ਨਹੀਂ ਆਇਆ।
#Unpopular_Opinions
#Unpopular_Ideas
#Unpopular_Facts