Breaking News

Simranjit Singh Mann Press Release – ਮੋਦੀ ਵੱਲੋਂ ਜਦੋ ਪੰਜਾਬ ਆਉਣ ਤੇ ਹਲਵਾਰਾ ਹਵਾਈ ਅੱਡੇ ਦਾ ਨਾਮ ਭਗਤ ਰਵੀਦਾਸ ਦੇ ਨਾਮ ਉਤੇ ਰੱਖਿਆ ਜਾ ਰਿਹਾ ਹੈ, ਤਾਂ ਬਿਹਤਰ ਹੋਵੇਗਾ ਭਾਰਤ ਦਾ ਨਾਮ ‘ਬੇਗਮਪੁਰਾ’ ਰੱਖਿਆ ਜਾਵੇ : ਮਾਨ

Simranjit Singh Mann Press Release – ਮੋਦੀ ਵੱਲੋਂ ਜਦੋ ਪੰਜਾਬ ਆਉਣ ਤੇ ਹਲਵਾਰਾ ਹਵਾਈ ਅੱਡੇ ਦਾ ਨਾਮ ਭਗਤ ਰਵੀਦਾਸ ਦੇ ਨਾਮ ਉਤੇ ਰੱਖਿਆ ਜਾ ਰਿਹਾ ਹੈ, ਤਾਂ ਬਿਹਤਰ ਹੋਵੇਗਾ ਭਾਰਤ ਦਾ ਨਾਮ ‘ਬੇਗਮਪੁਰਾ’ ਰੱਖਿਆ ਜਾਵੇ : ਮਾਨ

ਸ੍ਰੀ ਮੋਦੀ ਵੱਲੋਂ ਜਦੋ ਪੰਜਾਬ ਆਉਣ ਤੇ ਹਲਵਾਰਾ ਹਵਾਈ ਅੱਡੇ ਦਾ ਨਾਮ ਭਗਤ ਰਵੀਦਾਸ ਦੇ ਨਾਮ ਉਤੇ ਰੱਖਿਆ ਜਾ ਰਿਹਾ ਹੈ, ਤਾਂ ਬਿਹਤਰ ਹੋਵੇਗਾ ਭਾਰਤ ਦਾ ਨਾਮ ‘ਬੇਗਮਪੁਰਾ’ ਰੱਖਿਆ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 29 ਜਨਵਰੀ ( “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵੀਦਾਸ ਜੀ ਦਾ ਬਹੁਤ ਹੀ ਸਤਿਕਾਰਿਤ ਤੇ ਉੱਚ ਰੁਤਬਾ ਹੈ, ਜਿਸਨੂੰ ਇਥੋ ਦੇ ਨਿਵਾਸੀ ਜਾਂ ਬਾਹਰਲੇ ਮੁਲਕਾਂ ਦੇ ਨਿਵਾਸੀ ਸਰਧਾ ਨਾਲ ਨਤਮਸਤਕ ਹੁੰਦੇ ਹਨ, ਤਾਂ ਉਹ ਆਪਣੇ 10 ਗੁਰੂ ਸਾਹਿਬਾਨ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਭ ਭਗਤਾਂ, ਭੱਟਾ ਤੇ ਸ਼ਹੀਦ ਸਿੰਘਾਂ ਨੂੰ ਵੀ ਨਤਮਸਤਕ ਹੋ ਰਹੇ ਹੁੰਦੇ ਹਨ । ਇਸ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਭਨਾਂ ਵਰਗਾਂ ਨੂੰ ਅਜਿਹੇ ਕਿਸੇ ਵੀ ਵਿਸੇ ਉਤੇ ਵੱਖਰੇਵੇ ਦੀ ਗੱਲ ਕਤਈ ਨਹੀ ਕਰਨੀ ਚਾਹੀਦੀ ਕਿਉਂਕਿ ਗੁਰਸਿੱਖੀ ਵਿਚ ਜਾਤ-ਪਾਤ, ਊਚ-ਨੀਚ ਜਾਂ ਅਮੀਰ ਗਰੀਬ ਲਈ ਕੋਈ ਸਥਾਂਨ ਨਹੀ ਹੈ ਅਤੇ ਸਭ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਰਾਬਰ ਹਨ । ਜੋ ਇੰਡੀਆ ਦੇ ਵਜੀਰ ਏ ਆਜਮ 01 ਫਰਵਰੀ ਨੂੰ ਭਗਤ ਰਵੀਦਾਸ ਜੀ ਦੇ ਸਥਾਂਨ ਬੱਲਾਂ ਵਿਖੇ ਆ ਰਹੇ ਹਨ ਅਤੇ ਇਸ ਸਥਾਂਨ ਨਾਲ ਸੰਬੰਧਤ ਸਭ ਸਰਧਾਲੂਆਂ ਦੀ ਇਹ ਮੰਗ ਹੈ ਕਿ ਹਲਵਾਰਾ ਹਵਾਈ ਅੱਡੇ ਦਾ ਨਾਮ ਭਗਤ ਰਵੀਦਾਸ ਜੀ ਦੇ ਨਾਮ ਉਤੇ ਰੱਖਿਆ ਜਾਵੇ, ਸਵਾਗਤਯੋਗ ਹੈ । ਕਿਉਂਕਿ ਭਗਤ ਰਵੀਦਾਸ ਜੀ ਨੇ ਹਰ ਤਰ੍ਹਾਂ ਦੇ ਵਖਰੇਵੇ ਤੋ ਉਪਰ ਉੱਠਕੇ ਸਮੁੱਚੇ ਰੂਪ ਵਿਚ ਇਨਸਾਨੀਅਤ ਅਤੇ ਮਨੁੱਖੀ ਗੁਣਾਂ ਦੀ ਬਾਦਲੀਲ ਢੰਗ ਨਾਲ ਪੈਰਵੀ ਕੀਤੀ ਹੈ ਅਤੇ ਗੁਰਬਾਣੀ ਵਿਚ ਉਨ੍ਹਾਂ ਨੇ ਸਭਨਾਂ ਲਈ ਇਨਸਾਨੀਅਤ ਤੇ ਸਮਾਜਿਕ ਗੁਣਾਂ ਨਾਲ ਭਰਪੂਰ ‘ਬੇਗਮਪੁਰਾ’ ਦੇ ਨਾਮ ਦੇ ਰਾਜ ਭਾਗ ਨੂੰ ਕਾਇਮ ਕਰਨ ਦੀ ਗੱਲ ਕੀਤੀ ਹੈ ਤਾਂ ਉਨ੍ਹਾਂ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਨੂੰ ਅਮਲੀ ਰੂਪ ਦੇਣ ਲਈ ਸ੍ਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਜਿਸ ਭਾਰਤ ਦਾ ਨਾਮ ਕੁਸੱਤਰੀ ਤੇ ਬ੍ਰਾਹਮਣਾਂ ਨੇ ਆਪਣੀ ਉੱਚ ਜਾਤੀ ਹੋਣ ਨੂੰ ਮੁੱਖ ਰੱਖਕੇ ਰੱਖਿਆ ਹੈ, ਉਸਦੀ ਥਾਂ ਤੇ ਭਗਤ ਰਵੀਦਾਸ ਜੀ ਦੇ ਬੇਗਮਪੁਰਾ ਦਾ ਨਾਮ ਰੱਖਿਆ ਜਾਵੇ । ਜੇਕਰ ਸ੍ਰੀ ਮੋਦੀ ਇਸ ਭਾਵਨਾ ਨੂੰ ਲੈਕੇ ਭਾਰਤ ਦਾ ਨਾਮ ਬਦਲਕੇ ਭਗਤ ਰਵੀਦਾਸ ਜੀ ਦੀ ਸੋਚ ਅਨੁਸਾਰ ਬੇਗਮਪੁਰਾ ਰੱਖਣਗੇ ਫਿਰ ਤਾਂ ਸਹੀ ਮਾਇਨਿਆ ਵਿਚ ਉਹ ਭਗਤ ਰਵੀਦਾਸ ਜੀ ਦੀ ਸੋਚ ਨੂੰ ਦੁਨੀਆ ਵਿਚ ਪਹੁੰਚਾ ਰਹੇ ਹੋਣਗੇ । ਵਰਨਾ ਉਨ੍ਹਾਂ ਦਾ ਆਉਣਾ ਤਾਂ ਇਕ ਸਿਆਸੀ ਮੰਤਵ ਦੀ ਭੇਟ ਚੜ ਜਾਵੇਗਾ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੇ ਪੰਜਾਬ ਦੇ ਜਲੰਧਰ ਵਿਖੇ ਭਗਤ ਰਵੀਦਾਸ ਜੀ ਦੇ ਬੱਲਾਂ ਵਿਖੇ ਸਥਾਂਨ ਤੇ ਆਉਣ ਵਾਲੇ ਸਮੇ ਵਿਚ ਪਹੁੰਚਣ ਤੇ ਉੱਠ ਰਹੀ ਉਸ ਮੰਗ ਜਿਸ ਵਿਚ ਹਲਵਾਰਾ ਹਵਾਈ ਅੱਡੇ ਦਾ ਨਾਮ ਭਗਤ ਰਵੀਦਾਸ ਜੀ ਦੇ ਨਾਮ ਤੇ ਰੱਖਣ ਦੀ ਹੋ ਰਹੀ ਹੈ, ਨੂੰ ਸਹੀ ਕਰਾਰ ਦਿੰਦੇ ਹੋਏ ਅਤੇ ਭਾਰਤ ਦੇ ਨਾਮ ਨੂੰ ਉਨ੍ਹਾਂ ਦੀ ਸੋਚ ਅਨੁਸਾਰ ਬੇਗਮਪੁਰਾ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਲੰਮੇ ਸਮੇ ਤੋ ਬ੍ਰਾਹਮਣ ਤੇ ਕੁਸੱਤਰੀ ਹੀ ਰਾਜ ਕਰਦੇ ਆਏ ਹਨ ਤੇ ਇਨ੍ਹਾਂ ਦੇ ਵਿਧਾਨ ਵਿਚ ਸੈਕੂਲਰ (ਨਿਰਪੱਖਤਾ) ਦੀ ਗੱਲ ਕੀਤੀ ਗਈ ਹੈ । ਜਿਸ ਨੂੰ ਅਮਲੀ ਰੂਪ ਵਿਚ ਲਾਗੂ ਨਹੀ ਕੀਤਾ ਗਿਆ। ਨਿਰਪੱਖਤਾ ਦੀ ਗੱਲ ਤਦੇ ਹੋ ਸਕਦੀ ਹੈ ਜੇਕਰ ਭਾਰਤ ਦਾ ਨਾਮ ਬੇਗਮਪੁਰਾ ਰੱਖਿਆ ਜਾਵੇ ।
ਉਨ੍ਹਾਂ ਕਿਹਾ ਕਿ ਜਿਸ ਭਗਤ ਸਿੰਘ ਦੀ ਇਹ ਹੁਕਮਰਾਨ ਤੇ ਪੰਜਾਬ ਸਰਕਾਰ ਗੱਲ ਕਰਦੀ ਹੈ, ਉਹ ਤਾਂ ਖੁਦ ਇਕ ਦਹਿਸਤਗਰਦ ਸੀ । ਜਿਸਨੇ ਇਕ ਬੇਕਸੂਰ ਅੰਗਰੇਜ ਅਫਸਰ ਸਾਡਰਸ ਉਤੇ ਗੋਲੀ ਚਲਾਕੇ ਅਤੇ ਇਕ ਅੰਮ੍ਰਿਤਧਾਰੀ ਸਿੱਖ ਹੌਲਦਾਰ ਚੰਨਣ ਸਿੰਘ ਉਤੇ ਗੋਲੀ ਚਲਾਕੇ ਮਾਰ ਦਿੱਤਾ ਸੀ । ਫਿਰ ਇਸਨੇ ਅੰਸੈਬਲੀ ਵਿਚ ਬੰਬ ਰੱਖਕੇ ਸਮੁੱਚੇ ਪੰਜਾਬ ਦੇ ਪ੍ਰਤੀਨਿੱਧਾ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ । ਉਹ ਤਾਂ ਸੁਕਰ ਹੈ ਕਿ ਬੰਬ ਨਹੀ ਚੱਲਿਆ। ਦੂਸਰੇ ਪਾਸੇ ਜਦੋ ਹਲਵਾਰਾ ਹਵਾਈ ਅੱਡੇ ਦਾ ਨਾਮ ਸਤਿਕਾਰ ਵੱਜੋ ਭਗਤ ਰਵੀਦਾਸ ਜੀ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ ਤਾਂ ਜਿਥੇ ਬੀਤੇ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਪਹਿਲੇ ਖ਼ਾਲਸਾ ਰਾਜ ਨੂੰ ਕਾਇਮ ਕਰਨ ਲਈ ਜਾਲਮਾਂ ਵਿਰੁੱਧ ਜੰਗ ਲੜਦੇ ਹੋਏ ਚੱਪੜ੍ਹ ਚਿੱੜੀ ਦੇ ਮੈਦਾਨ ਵਿਚ ਫਤਹਿ ਪ੍ਰਾਪਤ ਕੀਤੀ ਸੀ, ਉਥੇ ਸਥਿਤ ਚੰਡੀਗੜ੍ਹ ਦੇ ਹਵਾਈ ਅੱਡੇ ਦਾ ਨਾਮ ਵੀ ਉਸ ਦਹਿਸਤਗਰਦ ਭਗਤ ਸਿੰਘ ਦੇ ਨਾਮ ਨੂੰ ਹਟਾਕੇ ਇਤਿਹਾਸ ਦੇ ਫਖ਼ਰਨੁਮਾ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਿਆ ਜਾਵੇ ।

Check Also

Dera Baba Nanak – -ਡੇਰਾ ਬਾਬਾ ਨਾਨਕ ‘ਚ ਵੀ ਫਿਰੌਤੀ ਬਦਲੇ ਦੁਕਾਨਦਾਰ ਦਾ ਕ+ਤ+ਲ

Dera Baba Nanak – -ਡੇਰਾ ਬਾਬਾ ਨਾਨਕ ‘ਚ ਵੀ ਫਿਰੌਤੀ ਬਦਲੇ ਦੁਕਾਨਦਾਰ ਦਾ ਕਤਲ ਪੁਲੀਸ …