Breaking News

Mansa ਦੇ ਪਿੰਡ ਖਿੱਲਣ ਦੀ ਸਾਬਕਾ ਮਹਿਲਾ ਸਰਪੰਚ ਦਾ ਗੋ+ਲੀਆਂ ਮਾ+ਰ ਕੇ ਕ+ਤਲ ,ਪਤੀ ਨੇ ਵੀ ਕੀਤੀ ਫਾਇ+ਰਿੰਗ

Mansa ਦੇ ਪਿੰਡ ਖਿੱਲਣ ਦੀ ਸਾਬਕਾ ਮਹਿਲਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ,ਪਤੀ ਨੇ ਵੀ ਕੀਤੀ ਫਾਇਰਿੰਗ

Mansa News : ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ‘ਚ ਸਾਬਕਾ ਮਹਿਲਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਨੂੰ ਮ੍ਰਿਤਕ ਮਹਿਲਾ ਦੇ ਜੇਠ ਤੇ ਭਤੀਜੇ ਨੇ ਅੰਜਾਮ ਦਿੱਤਾ। ਹਮਲਾਵਰਾਂ ਨੇ ਸਾਬਕਾ ਸਰਪੰਚ ਦੇ ਪਤੀ ‘ਤੇ ਵੀ ਗੋਲੀਆਂ ਚਲਾਈਆਂ। ਹਾਲਾਂਕਿ ਪਤੀ ਵਾਲ-ਵਾਲ ਬਚ ਗਿਆ। ਸਾਬਕਾ ਮਹਿਲਾ ਸਰਪੰਚ ਦੀ ਪਛਾਣ ਮਹਿੰਦਰਜੀਤ ਕੌਰ (45) ਵਜੋਂ ਹੋਈ ਹੈ, ਜੋ ਕਿ ਪਿੰਡ ਖਿੱਲਣ ਦੀ ਰਹਿਣ ਵਾਲੀ ਹੈ।

ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਖੇਤ ‘ਚ ਕਿਸੇ ਨੇ ਇੱਟਾਂ ਦਾ ਮਲਬਾ ਸੁੱਟ ਦਿੱਤਾ ਸੀ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਗਈ ਸੀ। ਸਾਬਕਾ ਸਰਪੰਚ ਜੋ ਪਰਿਵਾਰ ਸਮੇਤ ਬੁਢਲਾਡਾ ਵਿਖੇ ਰਹਿੰਦੇ ਹਨ, ਅੱਜ ਖੇਤ ਦਾ ਗੇੜਾ ਮਾਰਨ ਆਏ ਸਨ, ਨੂੰ ਸ਼ਰੀਕੇਬਾਜ਼ੀ ‘ਚ ਰੰਜਸ਼ ਦੇ ਚੱਲਦਿਆਂ ਮੌਤ ਦੇ ਘਾਟ ਉਤਾਰ ਦਿੱਤਾ।

ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਸਬੰਧੀ ਪੁਲਿਸ ਅਤੇ ਪੰਚਾਇਤ ਨਾਲ ਸੰਪਰਕ ਕੀਤਾ ਸੀ ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਸਿੱਟੇ ਵਜੋਂ ਅੱਜ ਸਾਬਕਾ ਮਹਿਲਾ ਸਰਪੰਚ ਮਹਿੰਦਰਜੀਤ ਕੌਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਹੀਂ ਹੈ ਅਤੇ ਦਿਨ-ਦਿਹਾੜੇ ਕਤਲ ਕੀਤੇ ਜਾ ਰਹੇ ਹਨ। ਉਨ੍ਹਾਂ ਹਮਲਾਵਰਾਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ।

ਸੂਚਨਾ ਮਿਲਣ ‘ਤੇ ਮਾਨਸਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਾਬਕਾ ਸਰਪੰਚ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੌਰਾਨ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਖਿੱਲਣ ਵਿੱਚ ਸਾਬਕਾ ਮਹਿਲਾ ਸਰਪੰਚ ਮਹਿੰਦਰਜੀਤ ਕੌਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸਦੇ ਪਤੀ ਮਨਪ੍ਰੀਤ ਸਿੰਘ ‘ਤੇ ਫਾਇਰਿੰਗ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Check Also

Samrala ‘ਚ ਚਾਈਨਾ ਡੋਰ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ,ਪਰਿਵਾਰ ਦਾ ਰੋ- ਰੋ ਬੁਰਾ ਹਾਲ

Samrala ‘ਚ ਚਾਈਨਾ ਡੋਰ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ,ਪਰਿਵਾਰ ਦਾ ਰੋ- ਰੋ …