Starmer urged Trump to apologise: ਆਪਣੀਆਂ ਟਿੱਪਣੀਆਂ ਲਈ ਟਰੰਪ ਮੁਆਫੀ ਮੰਗਣ: ਸਟਾਰਮਰ
ਅਮਰੀਕੀ ਰਾਸ਼ਟਰਪਤੀ ਨੇ ਅਫਗਾਨਿਸਤਾਨ ਜੰਗ ਦੌਰਾਨ ਨਾਟੋ ਦੇ ਫੌਜੀਆਂ ਦੇ ਫਰੰਟ ਲਾਈਨ ਤੋਂ ਦੂਰ ਰਹਿਣ ਦਾ ਲਾਇਆ ਸੀ ਦੋਸ਼; ਯੂਰਪ ਤੇ ਬਰਤਾਨੀਆ ਵਾਸੀਆਂ ਵਿਚ ਰੋਸ ਵਧਿਆ
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀਆਂ ਟਿੱਪਣੀਆਂ ਲਈ ਮੁਆਫੀ ਮੰਗਣ। ਸ੍ਰੀ ਟਰੰਪ ਨੇ ਕਿਹਾ ਸੀ ਕਿ ਅਫਗਾਨਿਸਤਾਨ ਖ਼ਿਲਾਫ ਜੰਗ ਦੌਰਾਨ ਨਾਟੋ ਦੇਸ਼ਾਂ ਦੇ ਫੌਜੀ ਜੰਗ ਦੌਰਾਨ ਫਰੰਟ ਲਾਈਨ ਤੋਂ ਦੂਰ ਰਹੇ ਜਦਕਿ ਅਮਰੀਕੀ ਫੌਜੀ ਸਭ ਤੋਂ ਅੱਗੇ ਰਹੇ ਸਨ।
ਸ੍ਰੀ ਸਟਾਰਮਰ ਨੇ ਕਿਹਾ, ‘ਮੈਂ ਨਾਟੋ ਫੌਜੀਆਂ ਦੀ ਹਿੰਮਤ, ਉਨ੍ਹਾਂ ਦੀ ਬਹਾਦਰੀ ਅਤੇ ਉਨ੍ਹਾਂ ਦੀ ਦੇਸ਼ ਲਈ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗਾ। ਮੈਂ ਰਾਸ਼ਟਰਪਤੀ ਟਰੰਪ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਅਤੇ ਸਪਸ਼ਟ ਤੌਰ ’ਤੇ ਗਲਤ ਮੰਨਦਾ ਹਾਂ। ਉਨ੍ਹਾਂ ਨੇ ਇਸ ਜੰਗ ਵਿਚ ਫੌਤ ਹੋਏ ਜਾਂ ਜ਼ਖਮੀ ਹੋਏ ਫੌਜੀਆਂ ਦੇ ਅਜ਼ੀਜ਼ਾਂ ਅਤੇ ਦੇਸ਼ ਵਾਸੀਆਂ ਨੂੰ ਦੁੱਖ ਪਹੁੰਚਾਇਆ ਹੈ।’

ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਜੇ ਅਤੇ ਜਦੋਂ ਵੀ ਕਿਹਾ ਜਾਵੇ ਤਾਂ ਨਾਟੋ ਸੰਯੁਕਤ ਰਾਜ ਅਮਰੀਕਾ ਦਾ ਸਮਰਥਨ ਕਰਨ ਲਈ ਉੱਥੇ ਹੋਵੇਗਾ। ਇਨ੍ਹਾਂ ਟਿੱਪਣੀਆਂ ਕਾਰਨ ਯੂਨਾਈਟਿਡ ਕਿੰਗਡਮ ਦੇ ਲੋਕਾਂ ਵਿੱਚ ਗੁੱਸਾ ਅਤੇ ਦੁੱਖ ਹੈ।
ਟਰੰਪ ਨੇ ਵੀਰਵਾਰ ਨੂੰ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ, ‘ਸਾਨੂੰ ਕਦੇ ਵੀ ਉਨ੍ਹਾਂ ਦੀ ਲੋੜ ਨਹੀਂ ਪਈ, ਤੁਸੀਂ ਜਾਣਦੇ ਹੋ, ਉਹ ਕਹਿਣਗੇ ਕਿ ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਕੁਝ ਫੌਜੀ ਭੇਜੇ ਪਰ ਉਹ ਫੌਜੀ ਥੋੜ੍ਹਾ ਪਿੱਛੇ ਰਹੇ ਤੇ ਮੂਹਰਲੀਆਂ ਕਤਾਰਾਂ ਤੋਂ ਦੂਰ।’
NATO ਦੇਸ਼ਾਂ ਬਾਰੇ ਕੀਤੀ ‘ਝੂਠੀ’ ਟਿਪਣੀ ਲਈ ਮੁਆਫ਼ੀ ਮੰਗਣ ਲਈ ਕਿਹਾ
ਲੰਡਨ : ਬਰਤਾਨਵੀ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਫਗਾਨਿਸਤਾਨ ਯੁੱਧ ਬਾਰੇ ਕੀਤੇ ਗਲਤ ਬਿਆਨ ਲਈ ਮਾਫ਼ੀ ਮੰਗਣ ਦੀ ਅਪੀਲ ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਤੋਂ ਇਲਾਵਾ NATO ਦੇਸ਼ਾਂ ਦੇ ਸੈਨਿਕ ਮੋਰਚੇ ਤੋਂ ਪਿੱਛੇ ਰਹੇ, ਜਿਸ ਨਾਲ ਯੂਕੇ ਵਿੱਚ ਗੁੱਸਾ ਅਤੇ ਦੁੱਖ ਦਾ ਮਾਹੌਲ ਬਣ ਗਿਆ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਵਿਟਜ਼ਰਲੈਂਡ ਦੇ ਦਾਵੋਸ ’ਚ ਇਕ ਇੰਟਰਵਿਊ ਦੌਰਾਨ ਕਿਹਾ ਸੀ, ‘‘ਮੈਨੂੰ ਨਹੀਂ ਪਤਾ ਕਿ NATO ਦੇਸ਼ ਕਦੇ ਜ਼ਰੂਰਤ ਪੈਣ ’ਤੇ ਅਮਰੀਕਾ ਦੀ ਮਦਦ ’ਚ ਆਉਣਗੇ ਜਾਂ ਨਹੀਂ। ਅਫ਼ਗਾਨਿਸਤਾਨ ’ਚ ਜੰਗ ਦੌਰਾਨ ਵੀ NATO ਦੇਸ਼ਾਂ ਦੇ ਫ਼ੌਜੀ ਮੋਰਚੇ ਦੇ ਮੂਹਰੇ ਨਹੀਂ ਰਹੇ।’’
ਇਸ ’ਤੇ ਸਟਾਰਮਰ ਨੇ ਕਿਹਾ ਕਿ 457 ਬਰਤਾਨਵੀ ਸੈਨਿਕਾਂ ਦੀ ਕੁਰਬਾਨੀ ਕਦੇ ਨਹੀਂ ਭੁੱਲੀ ਜਾ ਸਕਦੀ ਅਤੇ ਟਰੰਪ ਦੇ ਬਿਆਨ “ਅਪਮਾਨਜਨਕ ਅਤੇ ਨਿੰਦਣਯੋਗ” ਹਨ। ਉਸ ਨੇ ਜ਼ੋਰ ਦਿੱਤਾ ਕਿ ਇਹ ਬਿਆਨ ਸ਼ਹੀਦਾਂ ਦੇ ਪਰਿਵਾਰਾਂ ਅਤੇ ਪੂਰੇ ਦੇਸ਼ ਲਈ ਦੁਖਦਾਈ ਹਨ।
2001 ਵਿੱਚ 9/11 ਹਮਲਿਆਂ ਤੋਂ ਬਾਅਦ ਬਰਤਾਨਵੀ ਫੌਜ ਨੇ ਅਮਰੀਕਾ ਨਾਲ ਮਿਲ ਕੇ ਅਫਗਾਨਿਸਤਾਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 1.5 ਲੱਖ ਤੋਂ ਵੱਧ ਬਰਤਾਨਵੀ ਸੈਨਿਕਾਂ ਨੇ ਸੇਵਾ ਕੀਤੀ, ਖ਼ਾਸ ਕਰਕੇ ਹੇਲਮੰਦ ਪ੍ਰਾਂਤ ਵਿੱਚ।
ਟਰੰਪ ਦੇ ਬਿਆਨ ‘ਤੇ ਸਾਬਕਾ ਅਫਗਾਨ ਯੁੱਧ ਕਪਤਾਨ ਬੈਨ ਓਬੀਸ-ਜੇਕਟੀ ਨੇ ਕਿਹਾ ਕਿ NATO ਦੇਸ਼ਾਂ ਦੀ ਕੁਰਬਾਨੀ ਨੂੰ ਇੰਨਾ ਸਸਤਾ ਸਮਝਣਾ ਦੁਖਦਾਈ ਹੈ। ਲੇਖਕ ਸਟੀਫਨ ਸਟੀਵਰਟ ਨੇ ਵੀ ਟਰੰਪ ਦੀ ਵਿੱਤਨਾਮ ਯੁੱਧ ਵਿੱਚ ਭਾਗ ਨਾ ਲੈਣ ਦੀ ਪਿਛੋਕੜ ਨੂੰ ਯਾਦ ਕਰਦੇ ਹੋਏ ਉਸਦੇ ਬਿਆਨ ਨੂੰ “ਵਿਰੋਧਾਭਾਸੀ” ਕਰਾਰ ਦਿੱਤਾ।
ਡੈਨਮਾਰਕ ਦੇ ਸੈਨਿਕਾਂ ਨੇ ਵੀ ਅਮਰੀਕਾ ਨਾਲ ਮਿਲ ਕੇ ਯੁੱਧ ਵਿੱਚ ਜਾਨਾਂ ਗਵਾਈਆਂ। NATO ਦੀ ਏਕਤਾ 9/11 ਤੋਂ ਬਾਅਦ ਸਾਬਤ ਹੋਈ ਸੀ, ਪਰ ਟਰੰਪ ਦੇ ਤਾਜ਼ਾ ਬਿਆਨ ਟ੍ਰਾਂਸ-ਐਟਲਾਂਟਿਕ ਸੰਬੰਧਾਂ ਨੂੰ ਹੋਰ ਖਰਾਬ ਕਰ ਸਕਦੇ ਹਨ। ਸਟਾਰਮਰ ਨੇ ਸਪਸ਼ਟ ਕੀਤਾ ਕਿ ਜੇ ਉਹਨਾਂ ਤੋਂ ਅਜਿਹਾ ਬਿਆਨ ਨਿਕਲਦਾ ਤਾਂ ਉਹ ਤੁਰੰਤ ਮਾਫ਼ੀ ਮੰਗਦੇ।