Chandigarh Encounter: ਸੈਕਟਰ 39 ਵਿੱਚ ਪੁਲੀਸ ਮੁਕਾਬਲੇ ਦੌਰਾਨ ਤਿੰਨ ਗੈਂਗਸਟਰ ਕਾਬੂ
ਸਾਰਾ ਇਲਾਕਾ ਹੋਇਆ ਪਿਆ ਸੀਲ, ਫਿਰਦੀ ਪੁਲਿਸ ਹੀ ਪੁਲਿਸ’
ਚੰਡੀਗੜ੍ਹ ‘ਚ ਵੱਡੇ ਗੈਂਗਸਟਰਾਂ ਦਾ ਐਥੇ ਹੋਇਆ ਐਨਕਾਊਂਟਰ,
ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬਰਾਂਚ ਨੇ ਇਥੇ ਸੈਕਟਰ 39 ਸਥਿਤ ਨਵੀਂ ਅਨਾਜ ਮੰਡੀ ਨਜ਼ਦੀਕ ਅੱਜ ਸਵੇਰੇ ਪੁਲੀਸ ਮੁਕਾਬਲੇ ਦੌਰਾਨ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਮੁਕਾਲਲੇ ਦੌਰਾਨ ਦੋ ਗੈਂਗਸਟਰਾਂ ਦੇ ਪੈਰਾਂ ਉੱਤੇ ਗੋਲੀ ਲੱਗੀ ਹੈ। ਜ਼ਖ਼ਮੀਆਂ ਨੂੰ ਪੁਲੀਸ ਨੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਜ਼ਖ਼ਮੀਆਂ ਦੀ ਪਛਾਣ ਰਾਹੁਲ ਅਤੇ ਰੌਕੀ ਵਜੋਂ ਹੋਈ ਹੈ ਜਦੋਂਕਿ ਤੀਜੇ ਦਾ ਨਾਂ ਪ੍ਰੀਤ ਦੱਸਿਆ ਗਿਆ ਹੈ। ਇਹ ਮੁਲਜ਼ਮ ਪਿਛਲੇ ਦਿਨੀਂ ਸੈਕਟਰ 32 ਵਿਚ ਫਾਰਮੇਸੀ ਦੀ ਦੁਕਾਨ ’ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਲੋੜੀਂਦੇ ਸਨ।
ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਤਿੰਨਾਂ ਗੈਂਗਸਟਰਾਂ ਵੱਲੋਂ ਜਲੰਧਰ ਵਿੱਚ ਬੀਤੀ ਰਾਤ ਕਿਸੇ ਵੱਡੇ ਕਾਰੋਬਾਰੀ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਉਸ ਤੋਂ ਬਾਅਦ ਇਹ ਉਥੋਂ ਫਰਾਰ ਹੋ ਕੇ ਚੰਡੀਗੜ੍ਹ ਆ ਰਹੇ ਸੀ। ਚੰਡੀਗੜ੍ਹ ਵਿੱਚ ਅੱਜ ਉਨ੍ਹਾਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਨ੍ਹਾਂ ਗੈਂਗਸਟਰਾਂ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਨੇ ਮੁਹਾਲੀ ਪੁਲੀਸ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਸਖਤੀ ਵਧਾ ਦਿੱਤੀ।