Sultanpur Lodhi – ਸੁਲਤਾਨਪੁਰ ਲੋਧੀ : ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਲੱਥੀਆਂ ਪੱਗਾਂ
ਗ੍ਰੰਥੀ ਸਿੰਘ ਨੇ ਬੇਰਹਿਮੀ ਨਾਲ ਕੁੱਟਮਾਰ ਦੇ ਲਗਾਏ ਦੋਸ਼
ਪੀੜਿਤ ਗ੍ਰੰਥੀ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਇਨਸਾਫ ਦਵਾਉਣ ਦੀ ਲਗਾਈ ਗੁਹਾਰ
ਦੂਜੀ ਧਿਰ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ, ਗ੍ਰੰਥੀ ਸਿੰਘ ਉੱਪਰ ਲਗਾਏ ਸੇਵਾ ਵਿੱਚ ਅਣਗਹਿਲੀ ਵਰਤਣ ਦੇ ਦੋਸ਼

ਕਿਹਾ ਇੱਕ ਦਿਨ ਪਹਿਲੋਂ ਗ੍ਰੰਥੀ ਸਿੰਘ ਨੇ ਘਰ ਆ ਕੇ ਕੀਤਾ ਸੀ ਗਾਲੀ ਗਲੋਚ
ਵਾਰ ਵਾਰ ਸੇਵਾ ਦੇ ਨਾਂ ਤੇ ਬੋਲਦਾ ਹੈ ਝੂਠ
ਸੁਲਤਾਨਪੁਰ ਲੋਧੀ 20 ਜਨਵਰੀ 2026 : ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਮੋਖੇ ਵਿੱਚ ਇੱਕ ਅਜਿਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਨਸਾਨੀਅਤ ਦੇ ਨਾਲ-ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਪੱਗਾਂ ਲੱਥੀਆਂ ਅਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੁਰੂ ਘਰ ਦੇ ਅੰਦਰ ਹੀ ਦੋਹਾਂ ਧਿਰਾਂ ਦੀਆਂ ਪੱਗਾਂ ਲੱਥੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅਤੇ ਗਾਲੀ ਗਲੋਚ ਵੀ ਕੀਤਾ ਜਾ ਰਿਹਾ ਹੈ।
ਗੁਰੂ ਘਰ ਦੀ ਸੇਵਾ ਵਿੱਚ ਤੈਨਾਤ ਗ੍ਰੰਥੀ ਸਿੰਘ ਨੇ ਕਿਹਾ ਕਿ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੀੜਿਤ ਗ੍ਰੰਥੀ ਸਿੰਘ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜੇਰੇ ਇਲਾਜ ਹੈ। ਪੀੜਤ ਗ੍ਰੰਥੀ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਇਨਸਾਫ ਦਵਾਉਣ ਦੀ ਅਪੀਲ ਵੀ ਕੀਤੀ ਗਈ ਹੈ।
ਉਧਰ ਦੂਜੀ ਧਿਰ ਤੋਂ ਸਿਵਿਲ ਹਸਪਤਾਲ ਚ ਜੇਰੇ ਇਲਾਜ ਮੇਹਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਮੌਖੇ ਨੇ ਸਮੂਹ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਗ੍ਰੰਥੀ ਸਿੰਘ ਉੱਤੇ ਸੇਵਾ ਵਿੱਚ ਕੁਤਾਹੀ ਵਰਤਣ ਦੇ ਆਰੋਪ ਲਗਾਏ। ਉਸਨੇ ਇਹ ਵੀ ਕਿਹਾ ਕਿ ਉਸਨੇ ਕਈ ਵਾਰ ਗ੍ਰੰਥੀ ਸਿੰਘ ਨੂੰ ਸੇਵਾ ਵਿੱਚ ਅਣਗਹਿਲੀ ਵਰਤਦੇ ਹੋਏ ਫੜਿਆ ਸੀ। ਅਤੇ ਇੱਕ ਦਿਨ ਪਹਿਲਾਂ ਗ੍ਰੰਥੀ ਸਿੰਘ ਉਸਦੇ ਘਰ ਆ ਕੇ ਗਾਲੀ ਗਲੋਚ ਵੀ ਕਰਕੇ ਗਿਆ ਸੀ। ਗੱਲਬਾਤ ਕਰਨ ਲਈ ਗੁਰਦੁਆਰਾ ਦੇ ਵਿੱਚ ਇਕੱਤਰਤਾ ਰੱਖੀ ਗਈ ਸੀ ਜਿਸ ਦੌਰਾਨ ਗ੍ਰੰਥੀ ਸਿੰਘ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਅਤੇ ਮੇਰੇ ਬੇਟੇ ਦੀ ਪੱਗ ਲਾ ਦਿੱਤੀ ਤੇ ਉਸਦੇ ਤੇ ਮੇਰੇ ਕੇਸਾਂ ਦੀ ਵੀ ਬੇਅਦਬੀ ਕੀਤੀ।
ਗ੍ਰੰਥੀ ਸਿੰਘ ਗੁਰਨਾਮ ਸਿੰਘ ਮੁਤਾਬਕ ਉਸਦਾ ਕੁਝ ਦਿਨ ਪਹਿਲਾਂ ਪਿੰਡ ਦੇ ਕੁਝ ਵਸਨੀਕਾਂ ਵਿਚਕਾਰ ਕੁਝ ਵਿਸ਼ਿਆਂ ਨੂੰ ਲੈ ਕੇ ਮੱਤਭੇਦ ਪੈਦਾ ਹੋ ਗਏ ਸਨ। ਇਨ੍ਹਾਂ ਮੱਤਭੇਦਾਂ ਨੂੰ ਸੁਲਝਾਉਣ ਲਈ ਅੱਜ ਪੂਰੇ ਪਿੰਡ ਦੀ ਪੰਚਾਇਤ ਗੁਰੂ ਘਰ ਵਿਖੇ ਹੀ ਬੁਲਾਈ ਗਈ ਸੀ ਅਤੇ ਅਜੇ ਗੱਲਬਾਤ ਚੱਲ ਰਹੀ ਸੀ ਕਿ ਇਸ ਵਿਚਾਲੇ ਦੂਜੀ ਧਿਰ ਵੱਲੋਂ ਉਸ ਉੱਤੇ ਹਮਲਾ ਕਰ ਦਿੱਤਾ ਗਿਆ।
ਗ੍ਰੰਥੀ ਸਿੰਘ ਦਾ ਦੋਸ਼ ਹੈ ਕਿ ਇਸ ਦੌਰਾਨ ਨਾ ਤਾਂ ਉਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੀ ਅਤੇ ਨਾ ਹੀ ਪਿੰਡ ਪੰਚਾਇਤ ਦੀ ਪਰਵਾਹ ਕੀਤੀ। ਗੁਰਦੁਆਰਾ ਸਾਹਿਬ ਦੇ ਦਰਬਾਰ ਅੰਦਰ ਹੀ ਉਸਦੇ ਨਾਲ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਉਸਦੀ ਪੱਗ ਲੱਥ ਵੀ ਗਈ, ਜਿਸ ਨਾਲ ਮਾਹੌਲ ਹੋਰ ਵੀ ਤਣਾਅਪੂਰਨ ਹੋ ਗਿਆ।
ਉਧਰ ਪਿੰਡ ਵਾਸੀਆਂ ਵੱਲੋਂ ਕੁੱਟਮਾਰ ਦਾ ਸ਼ਿਕਾਰ ਹੋਏ ਗ੍ਰੰਥੀ ਸਿੰਘ ਗੁਰੂਨਾਮ ਸਿੰਘ ਨੂੰ ਤੁਰੰਤ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹਨ। ਡਾਕਟਰਾਂ ਅਨੁਸਾਰ ਗ੍ਰੰਥੀ ਸਿੰਘ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਪਰ ਫਿਰ ਵੀ ਉਸਦੀ ਸਿਟੀ ਸਕੈਨ ਕਰਵਾਉਣ ਲਈ ਭੇਜਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਹੋਵੇਗੀ।
ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਇਸਨੂੰ ਬਹੁਤ ਹੀ ਮੰਦਭਾਗੀ ਘਟਨਾ ਦੱਸਦੇ ਹੋਏ ਦੋਸ਼ੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮਾਮਲੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਪੀੜਿਤ ਗ੍ਰੰਥੀ ਸਿੰਘ ਨੂੰ ਇਨਸਾਫ ਦਵਾਉਣ ਦੀ ਅਪੀਲ ਵੀ ਕੀਤੀ ਗਈ ਹੈ।ਲੋਕਾਂ ਦੀ ਮੰਗ ਹੈ ਕਿ ਧਾਰਮਿਕ ਅਸਥਾਨ ਵਿੱਚ ਹੋਈ ਇਸ ਅਪਮਾਨਜਨਕ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਉਧਰ, ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ