Trump’s Bizarre Letter to Norway PM Links Greenland Demand to Nobel Snub
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਾਹਰ ਸਟੋਰੇ ਨੂੰ ਇੱਕ ਟੈਕਸਟ ਮੈਸੇਜ (ਪੱਤਰ ਵਜੋਂ ਵੀ ਜਾਣਿਆ ਜਾਂਦਾ ਹੈ) ਭੇਜਿਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਨਾਰਵੇ ਨੇ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾ ਦੇਣ ਕਾਰਨ ਉਹ ਹੁਣ “ਸਿਰਫ਼ ਸ਼ਾਂਤੀ ਬਾਰੇ ਸੋਚਣ” ਲਈ ਬਾਧਿਆ ਨਹੀਂ ਰਹਿੰਦੇ। ਟਰੰਪ ਨੇ ਲਿਖਿਆ: “Considering your Country decided not to give me the Nobel Peace Prize for having stopped 8 Wars PLUS, I no longer feel an obligation to think purely of Peace, although it will always be predominant, but can now think about what is good and proper for the United States of America.”
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਜੇ ਸਟੋਰ ਨੂੰ ਪੱਤਰ ਲਿਖ ਕੇ ਨੋਬੇਲ ਸ਼ਾਂਤੀ ਪੁਰਸਕਾਰ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਅੱਠ ਅਹਿਮ ਜੰਗਾਂ ਰੁਕਵਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਨੋਬੇਲ ਨਹੀਂ ਮਿਲਿਆ, ਇਸ ਲਈ ਉਨ੍ਹਾਂ ਨੇ ਸ਼ਾਂਤੀ ਸਥਾਪਤ ਕਰਨ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ।
ਸ੍ਰੀ ਟਰੰਪ ਨੇ ਕਿਹਾ ਕਿ ਆਲਮੀ ਰੁਝਾਨਾਂ ਦੇ ਮੱਦੇਨਜ਼ਰ ਵਿਸ਼ਵ ਭਰ ਵਿਚ ਸ਼ਾਂਤੀ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗਰੀਨਲੈਂਡ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਇਕ ਕਾਰਨ ਇਹ ਵੀ ਹੈ ਕਿ ਹੁਣ ਉਨ੍ਹਾਂ ਸ਼ਾਂਤੀ ਸਥਾਪਤ ਕਰਨ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ।
ਦੱਸਣਾ ਬਣਦਾ ਹੈ ਕਿ ਨਾਰਵੇ ਤੇ ਫਿਨਲੈਂਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪਹਿਲਾਂ ਪੱਤਰ ਲਿਖ ਕੇ ਯੂਰਪੀ ਦੇਸ਼ਾਂ ’ਤੇ ਟੈਕਸ ਵਧਾਉਣ ਦਾ ਵਿਰੋਧ ਕੀਤਾ ਸੀ। ਇਸ ਦਾ ਜਵਾਬ ਟਰੰਪ ਨੇ ਨੋਬੇਲ ਨਾ ਮਿਲਣ ਬਾਰੇ ਸ਼ਿਕਾਇਤ ਕਰਦਿਆਂ ਦਿੱਤਾ।
ਉਨ੍ਹਾਂ ਨਾਰਵੇ ਦੇ ਪ੍ਰਧਾਨ ਮੰਤਰੀ ਨੂੰ ਇੱਕ ਸਖ਼ਤ ਸੰਦੇਸ਼ ਦਿੰਦਿਆਂ ਨਾਟੋ ਸਹਿਯੋਗੀਆਂ ਨਾਲ ਵੀ ਤਣਾਅ ਪੈਦਾ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੂੰ ਗ੍ਰੀਨਲੈਂਡ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਕਿਉਂਕਿ ਡੈਨਮਾਰਕ ਇਸ ਨੂੰ ਰੂਸ ਅਤੇ ਚੀਨ ਤੋਂ ਨਹੀਂ ਬਚਾ ਸਕਦਾ, ਇਸ ਖੇਤਰ ’ਤੇ ਡੈਨਮਾਰਕ ਦੇ ਲੰਬੇ ਸਮੇਂ ਤੋਂ ਦਾਅਵੇ ਦਾ ਉਨ੍ਹਾਂ ਵਿਰੋਧ ਕੀਤਾ।
ਟਰੰਪ ਨੇ ਕਿਹਾ, ‘ਮੈਂ ਨਾਟੋ ਦੀ ਸਥਾਪਨਾ ਤੋਂ ਬਾਅਦ ਕਿਸੇ ਵੀ ਹੋਰ ਵਿਅਕਤੀ ਨਾਲੋਂ ਜ਼ਿਆਦਾ ਕੰਮ ਕੀਤਾ ਹੈ ਅਤੇ ਹੁਣ ਨਾਟੋ ਨੂੰ ਸੰਯੁਕਤ ਰਾਜ ਅਮਰੀਕਾ ਲਈ ਕੁਝ ਕਰਨਾ ਚਾਹੀਦਾ ਹੈ। ਦੁਨੀਆਂ ਉਦੋਂ ਤੱਕ ਸੁਰੱਖਿਅਤ ਨਹੀਂ ਹੈ ਜਦੋਂ ਤੱਕ ਅਮਰੀਕਾ ਦਾ ਗਰੀਨਲੈਂਡ ’ਤੇ ਪੂਰਾ ਕਬਜ਼ਾ ਨਹੀਂ ਹੋ ਜਾਂਦਾ।
ਇਸ ਤੋਂ ਦੋ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਅਮਰੀਕਾ ਨੂੰ ਗਰੀਨਲੈਂਡ ਖਰੀਦਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਉਹ ਆਪਣੇ ਯੂਰਪੀਅਨ ਸਹਿਯੋਗੀ ਦੇਸ਼ਾਂ ’ਤੇ ਨਵਾਂ ਟੈਕਸ ਲਾਉਣਗੇ।
ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਦੱਸਿਆ ਕਿ 1 ਫਰਵਰੀ ਤੋਂ ਡੈਨਮਾਰਕ, ਨਾਰਵੇ, ਸਵੀਡਨ, ਫਰਾਂਸ, ਜਰਮਨੀ, ਨੀਦਰਲੈਂਡ, ਫਿਨਲੈਂਡ ਅਤੇ ਬ੍ਰਿਟੇਨ ਤੋਂ ਆਉਣ ਵਾਲੀਆਂ ਵਸਤੂਆਂ ’ਤੇ ਵਾਧੂ 10 ਫੀਸਦੀ ਟੈਰਿਫ ਲਾਗੂ ਹੋਵੇਗਾ ਜੋ 1 ਜੂਨ ਤੱਕ ਵਧ ਕੇ 25 ਫੀਸਦੀ ਹੋ ਜਾਵੇਗਾ।
ਟਰੰਪ ਨੇ ਗਰੀਨਲੈਂਡ ਨੂੰ ਅਮਰੀਕੀ ਸੁਰੱਖਿਆ ਅਤੇ ਖਣਿਜ ਭੰਡਾਰਾਂ ਲਈ ਅਹਿਮ ਦੱਸਿਆ, ਜਦਕਿ ਡੈਨਮਾਰਕ ਅਤੇ ਗਰੀਨਲੈਂਡ ਦੇ ਨੇਤਾਵਾਂ ਨੇ ਸਪੱਸ਼ਟ ਕੀਤਾ ਸੀ ਕਿ ਇਹ ਟਾਪੂ ਵਿਕਾਊ ਨਹੀਂ ਹੈ।