Breaking News

Ludhiana -ਓਵਰਸਪੀਡ ਨਾਲ ਯੂ-ਟਰਨ ਲੈਣ ਦੀ ਕੋਸ਼ਿਸ਼ ਵਿਚ ਔਰਤ ਨੇ Thar ਥੱਲੇ ਦੇ ਕੇ ਮਾਰ’ਤਾ ਸਰਦਾਰ ਮੁੰਡਾ!

Ludhiana -ਔਰਤ ਨੇ Thar ਥੱਲੇ ਦੇ ਕੇ ਮਾਰ’ਤਾ ਸਰਦਾਰ ਮੁੰਡਾ!

 

 

A tragic road accident occurred near Saggu Chowk, Ludhiana, on Wednesday afternoon, resulting in the death of a motorcyclist named Sukhwinder Singh. The incident took place when a woman, Rajwinder Kaur, driving a white Thar at high speed, attempted a U-turn and collided with Sukhwinder Singh’s motorcycle. The out-of-control Thar dragged Sukhwinder and his motorcycle into a closed shop, breaking its shutter and causing his immediate death at the scene.

 

 

ਸੱਗੂ ਚੌਕ, ਲੁਧਿਆਣਾ ਨੇੜੇ ਬੁੱਧਵਾਰ ਦੁਪਹਿਰ ਨੂੰ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਔਰਤ, ਰਾਜਵਿੰਦਰ ਕੌਰ, ਨੇ ਚਿੱਟੇ ਰੰਗ ਦੀ ਥਾਰ ਗੱਡੀ ਵਿੱਚ ਓਵਰਸਪੀਡ ਨਾਲ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਅਤੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਬੇਕਾਬੂ ਹੋਈ ਥਾਰ ਨੇ ਸੁਖਵਿੰਦਰ ਸਿੰਘ ਨੂੰ ਮੋਟਰਸਾਈਕਲ ਸਮੇਤ ਘੜੀਸਦੇ ਹੋਏ ਇੱਕ ਬੰਦ ਦੁਕਾਨ ਦੇ ਸ਼ਟਰ ਵਿੱਚ ਵਾੜ ਦਿੱਤਾ, ਜਿਸ ਨਾਲ ਸ਼ਟਰ ਟੁੱਟ ਗਿਆ ਅਤੇ ਸੁਖਵਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ।

 

 

ਹਾਦਸੇ ਤੋਂ ਬਾਅਦ ਰਾਜਵਿੰਦਰ ਕੌਰ ਗੱਡੀ ਛੱਡ ਕੇ ਫਰਾਰ ਹੋ ਗਈ, ਪਰ ਥਾਣਾ ਡਵੀਜ਼ਨ ਨੰ. 8 ਦੀ ਘੁਮਾਰਮੰਡੀ ਚੌਕੀ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਥਾਰ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ। ਕੁਝ ਸਮੇਂ ਬਾਅਦ ਪੁਲਸ ਨੇ ਰਾਜਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਐੱਸ.ਐੱਚ.ਓ. ਅੰਮ੍ਰਿਤਪਾਲ ਸ਼ਰਮਾ ਦੀ ਅਗਵਾਈ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ।

 

 

 

 

 

 

 

 

ਸੱਗੂ ਚੌਕ ਦੇ ਨੇੜੇ ਯੂ-ਟਰਨ ਲੈ ਰਹੀ ਓਵਰਸਪੀਡ ਥਾਰ ਨੇ ਇਕ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ। ਬੇਕਾਬੂ ਹੋਈ ਥਾਰ ਮੋਟਰਸਾਈਕਲ ਸਮੇਤ ਨੌਜਵਾਨ ਨੂੰ ਘੜੀਸਦੇ ਹੋਏ ਲੈ ਗਈ ਅਤੇ ਬੰਦ ਪਈ ਦੁਕਾਨ ਵਿਚ ਜਾ ਵੜੀ। ਜਿਸ ਨਾਲ ਦੁਕਾਨ ਦਾ ਸ਼ਟਰ ਤੱਕ ਟੁੱਟ ਗਿਆ ਅਤੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ।

 

 

 

 

ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 8 ਦੇ ਅਧੀਨ ਆਉਂਦੀ ਚੌਕੀ ਘੁਮਾਰਮੰਡੀ ਦੀ ਪੁਲਸ ਪੁੱਜੀ। ਪਰ ਪੁਲਸ ਦੇ ਪੁੱਜਣ ਤੋਂ ਪਹਿਲਾ ਮਹਿਲਾ ਥਾਰ ਛੱਡ ਕੇ ਫਰਾਰ ਹੋ ਗਈ। ਪੁਲਸ ਨੇ ਥਾਰ ਕਬਜ਼ੇ ਵਿਚ ਲੈ ਲਈ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ। ਪੁਲਸ ਨੂੰ ਮੁਲਜ਼ਮ ਮਹਿਲਾ ਦੀ ਪਛਾਣ ਰਾਜਵਿੰਦਰ ਕੌਰ ਵਜੋਂ ਹੋਈ ਹੈ। ਕੁਝ ਦੇਰ ਬਾਅਦ ਹੀ ਪੁਲਸ ਨੇ ਮਹਿਲਾ ਨੂੰ ਫੜ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ।

 

 

 

 

ਜਾਣਕਾਰੀ ਅਨੁਸਾਰ ਘਟਨਾ ਬੁੱਧਵਾਰ ਦੁਪਹਿਰ ਦੀ ਹੈ। ਸੱਗੂ ਚੌਕ ਕੋਲ ਇਕ ਮਹਿਲਾ ਨੇ ਚਿੱਟੇ ਰੰਗ ਦੀ ਥਾਰ ਵਿਚ ਯੂ-ਟਰਨ ਲੈਣਾ ਸੀ। ਉਸ ਨੇ ਬਿਨਾ ਕਿਸੇ ਨੂੰ ਦੇਖੇ ਗੱਡੀ ਘੁੰਮਾ ਦਿੱਤੀ ਤੇ ਮਗਰੋਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਚਪੇਟ ਵਿਚ ਲੈ ਲਿਆ। ਮਹਿਲਾ ਗੱਡੀ ਤੋਂ ਕੰਟਰੋਲ ਗੁਆ ਬੈਠੀ ਅਤੇ ਮੋਟਰਸਾਈਕਲ ਸਵਾਰ ਨੂੰ ਘੜੀਸਦੇ ਹੋਏ ਲੈ ਗਈ।

 

 

 

ਇਸ ਦੇ ਬਾਅਦ ਥਾਰ ਇਕ ਬੰਦ ਪਈ ਦੁਕਾਨ ਵਿਚ ਜਾ ਵੜੀ। ਜਿਸ ਦੇ ਬਾਅਦ ਨੌਜਵਾਨ ਨੂੰ ਲੋਕਾਂ ਨੇ ਕਿਸੇ ਤਰ੍ਹਾਂ ਹੇਠੋਂ ਕੱਢਿਆ ਅਤੇ ਮਹਿਲਾ ਮੌਕਾ ਦੇਖ ਕੇ ਫਰਾਰ ਹੋ ਗਈ। ਉਹ ਗੱਡੀ ਵਿਚ ਆਪਣਾ ਸਾਰਾ ਸਾਮਾਨ ਵੀ ਛੱਡ ਗਈ। ਇਸ ਮਗਰੋਂ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਉੱਧਰ ਥਾਣਾ ਡਵੀਜ਼ਨ ਨੰ. 8 ਦੇ ਐੱਸ.ਅੇੱਚ.ਓ. ਅੰਮ੍ਰਿਤਪਾਲ ਸ਼ਰਮਾ ਨੇ ਮੁਲਜ਼ਮ ਮਹਿਲਾ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

 

 

 

After the accident, Rajwinder Kaur abandoned the vehicle and fled, but the police from Ghumarmandi Chowki, under Division No. 8 Police Station, arrived at the scene and took possession of the Thar and the deceased’s body. The body was sent to the mortuary at Civil Hospital. Shortly afterward, the police apprehended Rajwinder Kaur, and under the supervision of SHO Amritpal Sharma, legal proceedings were initiated.
According to the police, Rajwinder turned the vehicle without checking her surroundings, leading to the collision. Locals managed to pull Sukhwinder from under the shop’s debris and rushed him to the hospital, but doctors declared him dead. The police have started an investigation, and legal action against the accused is underway.

Check Also

BBMB row ਸੋਮਵਾਰ ਨੂੰ ਸੁਪਰੀਮ ਕੋਰਟ ਦਾ ਰੁਖ਼ ਕਰੇਗੀ ਪੰਜਾਬ ਸਰਕਾਰ

BBMB row ਚੰਡੀਗੜ੍ਹ : ਪੰਜਾਬ ਸਰਕਾਰ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਹਾਈ ਕੋਰਟ ਦੇ …