Punjab – ਮਰਹੂਮ ਪੰਜਾਬੀ ਅਦਾਕਾਰ ਘਰ ਗੂੰਜੀਆਂ ਕਿਲਕਾਰੀਆਂ, ਪਰਿਵਾਰ ਨੇ ਕਿਹਾ….
ਪੰਜਾਬੀ ਇੰਡਸਟਰੀ ਦੇ ਮਰਹੂਮ ਅਦਾਕਾਰ ਮਨੀ ਕੁਲਾਰ ਦੇ ਪਰਿਵਾਰ ਤੋਂ ਇੱਕ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਦੇ ਦੇਹਾਂਤ ਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ।

ਇਸ ਖ਼ਬਰ ਨੇ ਜਿੱਥੇ ਪਰਿਵਾਰ ਦੇ ਜ਼ਖ਼ਮਾਂ ‘ਤੇ ਮਲ੍ਹਮ ਲਗਾਈ ਹੈ, ਉੱਥੇ ਹੀ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਵੀ ਇਸ ਨੂੰ ਪ੍ਰਮਾਤਮਾ ਦੀ ਖੇਡ ਦੱਸ ਰਹੇ ਹਨ।
ਇਸ ਖਬਰ ਦੀ ਜਾਣਕਾਰੀ ਮਰਹੂਮ ਅਦਾਕਾਰ ਦੇ ਫੇਸਬੁੱਕ ਪੋਸਟ ਰਾਹੀਂ ਸਾਂਝੀ ਕੀਤੀ ਗਈ। ਸਾਂਝੀ ਕੀਤੀ ਭਾਵੁਕ ਪੋਸਟ ‘ਚ ਲਿਖਿਆ ਗਿਆ- ‘ਵੱਡੇ ਪੈਰੀਂ ਜਾ ਕੇ, ਨਿੱਕੇ ਪੈਰੀਂ ਮੁੜ ਆਏ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਦਾਕਾਰ ਮਨੀ ਕੁਲਾਰ ਦਾ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਪੂਰਾ ਪਰਿਵਾਰ ਅਤੇ ਪ੍ਰਸ਼ੰਸਕ ਡੂੰਘੇ ਸਦਮੇ ਵਿੱਚ ਸਨ। ਬੱਚੇ ਦੇ ਜਨਮ ਨਾਲ ਅਦਾਕਾਰ ਮਨੀ ਦੇ ਪਰਿਵਾਰ ਲਈ ਉਮੀਦ ਦੀ ਨਵੀਂ ਕਿਰਨ ਜਾਗ ਗਈ ਹੈ।
ਮਨੀ ਕੁਲਾਰ ਦੇ ਜਾਣ ਦਾ ਘਾਟਾ ਤਾਂ ਕਦੇ ਪੂਰਾ ਨਹੀਂ ਹੋ ਸਕਦਾ, ਪਰ ਉਨ੍ਹਾਂ ਦੇ ਪੁੱਤਰ ਦੇ ਜਨਮ ਨੇ ਪਰਿਵਾਰ ਨੂੰ ਦੁੱਖ ਦੀ ਘੜੀ ਵਿੱਚ ਹੌਸਲਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਲੋਕ ਲਗਾਤਾਰ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ ਅਤੇ ਇਸ ਬੱਚੇ ਵਿੱਚ ਮਨੀ ਕੁਲਾਰ ਦੀ ਪਰਛਾਈ ਦੇਖ ਰਹੇ ਹਨ।