Breaking News

US ‘ਚ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 30 ਭਾਰਤੀ ਗ੍ਰਿਫ਼ਤਾਰ, ਅੰਤਰਰਾਜੀ ਰੂਟਾਂ ‘ਤੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਨਾਲ ਚਲਾ ਰਹੇ ਸਨ ਸੈਮੀ-ਟਰੱਕ

US ‘ਚ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 30 ਭਾਰਤੀ ਗ੍ਰਿਫ਼ਤਾਰ, ਅੰਤਰਰਾਜੀ ਰੂਟਾਂ ‘ਤੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਨਾਲ ਚਲਾ ਰਹੇ ਸਨ ਸੈਮੀ-ਟਰੱਕ

US ਕਸਟਮਜ਼ ਅਤੇ ਸਰਹੱਦੀ ਸੁਰੱਖਿਆ ਨੇ ਦਸਿਆ ਸੀ ਕਿ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਵਿਚ ਸਰਹੱਦੀ ਗਸ਼ਤ ਦੇ ਕਈ ਏਜੰਟਾਂ ਨੇ ਇਮੀਗ੍ਰੇਸ਼ਨ ਚੌਕੀਆਂ ’ਤੇ ਵਾਹਨਾਂ ਨੂੰ ਰੋਕ ਕੇ ਅਤੇ ਅੰਤਰ-ਏਜੰਸੀ ਕਾਰਵਾਈਆਂ ਦੌਰਾਨ ਅਜਿਹੇ ਕਈ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ

America : ਅਮਰੀਕੀ ਸਰਹੱਦੀ ਗਸ਼ਤ ਅਧਿਕਾਰੀਆਂ ਨੇ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 30 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਯੂਐਸ ਕਸਟਮਜ਼ ਅਤੇ ਸਰਹੱਦੀ ਸੁਰੱਖਿਆ (ਸੀਬੀਪੀ) ਨੇ ਪਿਛਲੇ ਹਫ਼ਤੇ ਇਕ ਬਿਆਨ ਵਿਚ ਦਸਿਆ ਸੀ ਕਿ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਵਿਚ ਸਰਹੱਦੀ ਗਸ਼ਤ ਦੇ ਕਈ ਏਜੰਟਾਂ ਨੇ ਇਮੀਗ੍ਰੇਸ਼ਨ ਚੌਕੀਆਂ ’ਤੇ ਵਾਹਨਾਂ ਨੂੰ ਰੋਕ ਕੇ ਅਤੇ ਅੰਤਰ-ਏਜੰਸੀ ਕਾਰਵਾਈਆਂ ਦੌਰਾਨ ਅਜਿਹੇ ਕਈ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲ ਵਪਾਰਕ ਵਾਹਨ ਚਲਾਉਣ ਦੇ ਡਰਾਈਵਿੰਗ ਲਾਇਸੈਂਸ ਸਨ।

ਅਧਿਕਾਰੀਆਂ ਨੇ 23 ਨਵੰਬਰ ਤੋਂ 12 ਦਸੰਬਰ ਦੇ ਵਿਚਕਾਰ ਅੰਤਰਰਾਜੀ ਰੂਟਾਂ ’ਤੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਨਾਲ ਸੈਮੀ-ਟਰੱਕ ਚਲਾ ਰਹੇ 42 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚੋਂ 30 ਭਾਰਤ ਤੋਂ, ਦੋ ਐਲ ਸੈਲਵਾਡੋਰ ਤੋਂ ਅਤੇ ਬਾਕੀ ਚੀਨ, ਏਰੀਟਰੀਆ, ਹੈਤੀ, ਹੋਂਡੁਰਾਸ, ਮੈਕਸੀਕੋ, ਰੂਸ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਤੋਂ ਸਨ। ਸੀਬੀਪੀ ਨੇ ਕਿਹਾ ਕਿ ਕੈਲੀਫੋਰਨੀਆ ਨੇ 31 ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਸਨ।

Check Also

Jeffrey Epstein files latest: ਐਪਸਟੀਨ ਸੈਕਸ ਸਕੈਂਡਲ: ਲੜਕੀਆਂ ਨਾਲ ਹੌਟ ਟੱਬ ’ਚ ਨਹਾਉਂਦੇ ਨਜ਼ਰ ਆਏ ਕਲਿੰਟਨ, 3 ਲੱਖ ਦਸਤਾਵੇਜ਼ ਜਾਰੀ

Jeffrey Epstein files latest: ਐਪਸਟੀਨ ਸੈਕਸ ਸਕੈਂਡਲ: ਲੜਕੀਆਂ ਨਾਲ ਹੌਟ ਟੱਬ ’ਚ ਨਹਾਉਂਦੇ ਨਜ਼ਰ ਆਏ …