India Vs Pakistan – CSIS ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼
ਦੋਵੇਂ ਦੇਸ਼ ਪਿਛਲੇ ਦੋ ਦਿਨਾਂ ਤੋਂ ਇੱਕ ਦੂਜੇ ਨੂੰ ਡਰਾਉਣ ਧਮਕਾਉਣ ਲਈ ਮਿਜ਼ਾਈਲਾਂ ਦਾ ਪ੍ਰੀਖਣ ਕਰ ਰਹੇ ਹਨ।
ਅਸੀਂ “CSIS ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼” ਦੇ ਲਿੰਕ ਸਾਂਝੇ ਕਰ ਰਹੇ ਹਾਂ ਜੋ ਦੋਵਾਂ ਦੇਸ਼ਾਂ ਦੀਆਂ ਸਮਰੱਥਾਵਾਂ ਨੂੰ ਦਰਸਾਉਂਦੇ ਹਨ। CSIS ਦੇ ਅਨੁਸਾਰ, ਦੋਵਾਂ ਦੇਸ਼ਾਂ ਵਿੱਚ ਮਿਜ਼ਾਈਲ ਤਕਨਾਲੋਜੀ ਅਤੇ ਤਾਕਤ ਵਿੱਚ ਤਕਰੀਬਨ ਬਰਾਬਰ ਦਾ ਸੰਤੁਲਨ ਹੈ। ਆਮ ਤੌਰ ‘ਤੇ ਇਸ ਸ਼ੁਰੂਆਤੀ ਦੁਸ਼ਮਣੀ ਪੜਾਅ ਅਤੇ ਧਮਕੀ ਭਰੇ ਮਹੌਲ ਦੌਰਾਨ ਮਿਜ਼ਾਈਲਾਂ ਇੱਕ ਦੂਜੇ ‘ਤੇ ਦਾਗੀਆਂ ਜਾਣ ਦੀ ਸੰਭਾਵਨਾ ਹੁੰਦੀ ਹੈ।
ਦੋਵਾਂ ਦੇਸ਼ਾਂ ਕੋਲ ਇੱਕ ਦੂਜੇ ਦੀਆਂ ਮਿਜ਼ਾਈਲਾਂ ਨੂੰ ਰੋਕਣ ਦੀ ਸਮਰੱਥਾ ਨਹੀਂ ਹੈ, ਪਰ ਉਨ੍ਹਾਂ ਕੋਲ ਇੱਕ ਦੂਜੇ ਦਾ ਬਰਾਬਰ ਨੁਕਸਾਨ ਕਰਨ ਦੀਆਂ ਸਮਰੱਥਾਵਾਂ ਹਨ।
ਟਰੰਪ ਵੱਲੋਂ ਪਹਿਲੇ ਦੌਰ ਵਿਚ ਦਖ਼ਲ ਦੇਣ ਦੀ ਸੰਭਾਵਨਾ ਘੱਟ ਹੈ। ਸ਼ਾਇਦ ਉਹ ਦੋਵੇਂ ਦੇਸ਼ਾਂ ਦੇ ਥੋੜ੍ਹਾ ਜਿਹੇ ਉਲਝਣ ਦੀ ਉਡੀਕ ਕਰੇਗਾ, ਇਸ ਤੋਂ ਪਹਿਲਾਂ ਕਿ ਉਹ ਉਨ੍ਹਾਂ ਨੂੰ ਫ਼ੋਨ ਕਰੇ ਅਤੇ ਉਨ੍ਹਾਂ ਨੂੰ ਸਿਆਣਪ ਵਰਤਣ ਲਈ ਕਹੇ।
ਜਦੋਂ ਦੋਵੇਂ ਮਾੜੀ ਮੋਟੀ ਹਰਕਤ ਕਰ ਬੈਠਣਗੇ, ਫੇਰ ਉਹ ਟਰੰਪ ਨੂੰ ਆਪੇ ਬਲਾਉਣਗੇ ਤੇ ਕਹਿਣਗੇ ਸਾਡਾ ਮਸਲਾ ਸੁਲਝਾਓ।
ਪਿਛਲੀ ਵਾਰ ਅਮਰੀਕਾ ਨੇ ਅਭਿਨੰਦਨ ਨੂੰ ਕਾਫੀ ਜਲਦੀ ਛੁਡਵਾ ਦਿੱਤਾ ਸੀ।
ਪਰ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਬਿਹਾਰ ਵਿਚ ਕੀ ਪ੍ਰਭਾਵ ਪਵੇਗਾ।
#Unpopular_Opinions
#Unpopular_Ideas
#Unpopular_Facts