Canada News – -ਐਡਮਿੰਟਨ ਪੁਲਿਸ ਨੇ ਪੰਜਾਬੀ ਦੇ ਕਤਲ ਦੀ ਗੁੱਥੀ ਸੁਲਝਾਈ
-ਐਡਮਿੰਟਨ ਪੁਲਿਸ ਨੇ ਪੰਜਾਬੀ ਦੇ ਕਤਲ ਦੀ ਗੁੱਥੀ ਸੁਲਝਾਈ
-“ਚਿੱਟੀਸਿੰਘਪੁਰਾ ਸਿੱਖ ਕਤਲੇਆਮ” ਬਾਰੇ ਪੰਨੂੰ ਨੇ ਕੀਤਾ ਵੱਡਾ ਖੁਲਾਸਾ
-ਪੁਰਾਣੇ ਅਤੇ ਚਰਚਿਤ ਕਬੱਡੀ ਖਿਡਾਰੀ ਜੀਤੇ ਮੌੜ ਦੀ ਹੋਈ ਅਚਾਨਕ ਮੌਤ
-ਐਮਪੀ ਅੰਮ੍ਰਿਤਪਾਲ ਸਿੰਘ ਦੇ 7 ਸਾਥੀ ਜਲਦ ਪੰਜਾਬ ਪੁੱਜਣਗੇ
-ਪੰਜਾਬ ‘ਚ ਬੁਲਡੋਜ਼ਰ ਚੱਲਣੇ ਤੇ ਪੁਲਿਸ ਮੁਕਾਬਲੇ ਬਣਨੇ ਹੋਈ ਆਮ ਗੱਲ
-ਗੰਜੇਪਣ ਦਾ ਇਲਾਜ ਕਰਵਾਉਣ ਗਿਆਂ ਨੇ ਅੱਖਾਂ ਖਰਾਬ ਕਰਵਾ ਲਈਆਂ
“ਚਿੱਟੀਸਿੰਘਪੁਰਾ ਸਿੱਖ ਕਤਲੇਆਮ” ਬਾਰੇ ਪੰਨੂੰ ਨੇ ਕੀਤਾ ਵੱਡਾ ਖੁਲਾਸਾ
ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਨੇ “ਚਿੱਟੀਸਿੰਘਪੁਰਾ ਸਿੱਖ ਕਤਲੇਆਮ” ਬਾਰੇ ਇੱਕ ਭਾਰਤੀ ਫੌਜੀ ਅਧਿਕਾਰੀ ਦੀ ਗਵਾਹੀ ਪੇਸ਼ ਕਰਦਿਆਂ ਦਾਅਵਾ ਕੀਤਾ ਹੈ ਕਿ ਇਸ ਕਤਲੇਆਮ ਪਿੱਛੇ ਅਜੀਤ ਡੋਵਾਲ ਸੀ।
ਇੱਕ ਮੀਡੀਆ ਰਿਲੀਜ਼ ਜਾਰੀ ਕਰਦਿਆਂ ਪੰਨੂੰ ਨੇ ਦਾਅਵਾ ਕੀਤਾ ਹੈ ਕਿ ਚਿੱਟੀਸਿੰਘਪੁਰਾ ਸਿੱਖ ਕਤਲੇਆਮ ਨੂੰ ਅੰਜਾਮ ਦੇਣ ਵਾਲਾ ਕੈਪਟਨ ਰਾਠੌਰ ਭਗੌੜਾ ਹੋ ਚੁੱਕਾ ਸੀ ਕਿਉਂਕਿ ਉਸਦੇ ਸਾਰੇ ਨਾਲ ਦੇ ਸਾਥੀ ਇੱਕ ਇੱਕ ਕਰ ਕਰਕੇ ਮਾਰ ਦਿੱਤੇ ਗਏ।
ਇਹ ਗੱਲ ਉਹ ਖੁਦ ਵੀ ਇਸ ਵੀਡੀਓ ਵਿੱਚ ਦੱਸਦਾ ਹੈ ਕਿ ਕਿਵੇਂ ਉਹ ਯੂਰਪ ਹੁੰਦਾ ਹੋਇਆ ਅਮਰੀਕਾ ਪੁੱਜਾ।
ਭਾਰਤੀ ਕੈਪਟਨ ਰਾਠੌਰ ਵੀਡੀਓ ਵਿੱਚ ਕਬੂਲ ਕਰਦਾ ਹੈ ਕਿ ਉਹ ਉਸ ਟੁਕੜੀ ਨੂੰ ਲੀਡ ਕਰ ਰਿਹਾ ਸੀ, ਜਿਸਨੇ ਬੇਰਹਮੀ ਨਾਲ ਚਿੱਟੀਸਿੰਘਪੁਰਾ ਵਿੱਚ ਸਿੱਖਾਂ ਨੂੰ ਕਤਲ ਕੀਤਾ ਸੀ।
ਉਸਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਤਰਾਂ ਸਿਖਲਾਈ ਦਿੱਤੀ ਗਈ ਸੀ ਕਿ ਇਹ ਹਮਲਾ ਇਸ ਤਰਾਂ ਲੱਗੇ ਕਿ ਇਸ ਪਿੱਛੇ ਪਾਕਿਸਤਾਨ ਪੱਖੀ ਕਸ਼ਮੀਰੀ ਗਰੁੱਪਾਂ ਦਾ ਹੱਥ ਹੈ।
ਵਕੀਲ ਪੰਨੂੰ ਦਾ ਡੋਵਾਲ ਬਾਰੇ ਕਹਿਣਾ ਹੈ ਕਿ ਸਰਕਾਰੀ ਅਤਿਵਾਦ ਫੈਲਾਉਣ ਲਈ ਹੁਣ ਗਲੋਬਲ ਇੰਟੈਲੀਜੈਂਸ ਕਮਿਉਨਟੀ ਡੋਵਾਲ ਅਤੇ ਭਾਰਤ ਨੂੰ ਜਵਾਬਦੇਹ ਬਣਾਵੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ