Breaking: Last night around 9:30 PM in Moga, three motorcycle-borne assailants shot and killed Mangat Ram Manga, district president of Shiv Sena Bal Thackeray Shinde. In protest, Shiv Sena leaders have announced a shutdown in Moga. Two other individuals were also shot and injured in the attack. Punjab Police have registered an FIR and named six accused—Sikandar Singh, Virendra Kumar, Sahil Kumar, Jagga Singh, Shankar, and Arun Singla—stating that the murder was due to personal enmity. The investigation is ongoing, and police are actively tracking the suspects.
Shiv Sena Leader Murder : ਮੋਗਾ ‘ਚ ਵੱਖ-ਵੱਖ ਥਾਂਵਾਂ ‘ਤੇ ਗੋਲੀਬਾਰੀ, ਸ਼ਿਵ ਸੈਨਾ ਸ਼ਿੰਦੇ ਦੇ ਜ਼ਿਲ੍ਹਾ ਪ੍ਰਧਾਨ ਦਾ ਕਤਲ Shiv Sena Leader Murder : ਮੋਗਾ ‘ਚ ਵੱਖ-ਵੱਖ ਥਾਂਵਾਂ ‘ਤੇ ਗੋਲੀਬਾਰੀ, ਸ਼ਿਵ ਸੈਨਾ ਸ਼ਿੰਦੇ ਦੇ ਜ਼ਿਲ੍ਹਾ ਪ੍ਰਧਾਨ ਦਾ ਕਤਲ
ਪੰਜਾਬ ਦਾ ਮੋਗਾ ਅਣਪਛਾਤੇ ਬਦਮਾਸ਼ਾਂ ਵੱਲੋਂ ਗੋਲੀਬਾਰੀ ਨਾਲ ਕੰਬਾਉਣ ਦੀ ਖ਼ਬਰ ਹੈ। ਮੋਗਾ ਵਿੱਚ ਵੱਖ ਵੱਖ ਥਾਂਵਾਂ ‘ਤੇ ਹੋਈ ਫਾਈਰਿੰਗ ਵਿੱਚ ਸ਼ਿਵ ਸੈਨਾ ਲੀਡਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਤ ਰਾਮ ਮੰਗਾ, ਸ਼ਿਵ ਸੈਨਾ ਸ਼ਿੰਦੇ ਪਾਰਟੀ ਦਾ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਸੀ, ਜਿਸ ਨੂੰ ਅਣਪਛਾਤਿਆਂ ਨੇ ਕਤਲ ਕਰ ਦਿੱਤਾ।
ਜਾਣਕਾਰੀ ਸ਼ਹਿਰ ਵਿੱਚ ਪਹਿਲੀ ਗੋਲੀਬਾਰੀ ਬਗਿਆਨਾ ਬਸਤੀ ਦੇ ਸਟੇਡੀਅਮ ਰੋਡ ‘ਤੇ ਇੱਕ ਸੈਲੂਨ ‘ਤੇ ਹੋਈ, ਜਿਸ ਵਿੱਚ 3 ਅਣਪਛਾਤੇ ਮੋਟਰਸਈਕਲ ਸਵਾਰਾਂ ਨੇ ਗੋਲੀਆਂ ਚਲਾ ਕੇ ਸੈਲੂਨ ਮਾਲਕ ਨੂੰ ਜ਼ਖ਼ਮੀ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸੈਲੂਨ ਵਿੱਚ ਪਹਿਲਾਂ ਕਟਿੰਗ ਕਰਵਾਉਣ ਦੇ ਬਹਾਨੇ ਆਏ ਸਨ ਅਤੇ ਫਿਰ ਸੈਲੂਨ ਮਾਲਕ ‘ਤੇ ਗੋਲੀ ਚਲਾ ਦਿੱਤੀ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮੋਗਾ ਵਿੱਚ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੰਗਤ ਰਾਮ ਮੰਗਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਇਹ ਆਪਸੀ ਰੰਜਿਸ਼ ਦਾ ਮਾਮਲਾ ਲੱਗਦਾ ਹੈ।
ਦੂਜੀ ਤਰਫ, ਮੰਗਤ ਰਾਏ ਮੰਗਾ, ਜੋ ਕਿ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦਾ ਜ਼ਿਲ੍ਹਾ ਪ੍ਰਧਾਨ ਸੀ, ਨੂੰ ਅਣਪਛਾਤਿਆਂ ਨੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਮੰਗਤ ਰਾਮ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ, ਡੀਐਸਪੀ ਸਿਟੀ ਨੇ ਦੱਸਿਆ ਕਿ ਉਕਤ ਮਾਮਲੇ ਦਾ ਸਬੰਧ ਬੀਤੇ ਦਿਨੀ ਹੋਈ ਆਪਸੀ ਲੜਾਈ ਕਾਰਨ ਨਿੱਜੀ ਰੰਜਿਸ਼ ਨਾਲ ਹੈ। ਪੁਲਿਸ ਇਸ ਮਾਮਲੇ ਵਿੱਚ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਮਲਾ ਆਪਸੀ ਰੰਜਿਸ਼ ਦਾ ਨਤੀਜਾ ਹੈ। ਕੁਝ ਦਿਨ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਲੜਾਈ ਹੋਈ ਸੀ, ਜਿਸ ਕਾਰਨ ਇਹ ਗੋਲੀਬਾਰੀ ਹੋਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਪੁਲਿਸ ਨੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਤੇਜ਼ ਕਰ ਦਿੱਤੀ ਹੈ ਅਤੇ ਵਾਧੂ ਬਲ ਤਾਇਨਾਤ ਕੀਤੇ ਹਨ।
ਦੱਸ ਦੇਈਏ ਕਿ ਮੰਗਤ ਰਾਏ ਮੰਗਾ ਸ਼ਿਵ ਸੈਨਾ ਸ਼ਿੰਦੇ ਦਾ ਮੋਗਾ ਜ਼ਿਲ੍ਹਾ ਪ੍ਰਧਾਨ ਸੀ ਅਤੇ ਲੰਮੇ ਸਮੇਂ ਤੋਂ ਹਿੰਦੂ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ। ਉਸ ਦੇ ਕਤਲ ਤੋਂ ਬਾਅਦ ਹਿੰਦੂ ਸੰਗਠਨਾਂ ‘ਚ ਗੁੱਸਾ ਹੈ ਅਤੇ ਉਨ੍ਹਾਂ ਨੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
Breaking: Last night around 9:30 PM in Moga, three motorcycle-borne assailants shot and killed Mangat Ram Manga, district president of Shiv Sena Bal Thackeray Shinde. In protest, Shiv Sena leaders have announced a shutdown in Moga. Two other individuals were also shot and injured… pic.twitter.com/NfisIvqlAF
— Gagandeep Singh (@Gagan4344) March 14, 2025
Last night Shiv Sena leader Mangat Ram Manga shot dead in Moga. Family & Supporters of Manga protest in Moga demanding arrest of the culprits.
Last night Shiv Sena leader Mangat Ram Manga shot dead in Moga. Family & Supporters of Manga protest in Moga demanding arrest of the culprits. pic.twitter.com/QngZH5AnX6
— Akashdeep Thind (@thind_akashdeep) March 14, 2025