Breaking News

Man said to be in coma walks out of ICU, exposes alleged Rs 1 lakh hospital scam – ਹਸਪਤਾਲ ਨੇ ਪੈਸੇ ‘ਠੱਗਣ’ ਲਈ ਚੰਗੇ-ਭਲੇ ਬੰਦੇ ਨੂੰ ‘ਕੋਮਾ’ ਵਿਚ ਦੱਸ ਕੇ ਆਈਸੀਯੂ ਵਿੱਚ ਰੱਖਿਆ

Man said to be in coma walks out of ICU, exposes alleged Rs 1 lakh hospital scam in Madhya Pradesh
He was admitted to the hospital after getting injured in a fight. His family was told that he had suffered a severe spinal fracture and had slipped into a coma.

ਹਸਪਤਾਲ ਨੇ ਪੈਸੇ ‘ਠੱਗਣ’ ਲਈ ਚੰਗੇ-ਭਲੇ ਬੰਦੇ ਨੂੰ ‘ਕੋਮਾ’ ਵਿਚ ਦੱਸ ਕੇ ਆਈਸੀਯੂ ਵਿੱਚ ਰੱਖਿਆ

ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ ਦਾ ਦੋਸ਼ ਹੈ ਕਿ ਹਸਪਤਾਲ ਨੇ ਪੈਸੇ ਠੱਗਣ ਲਈ ਉਸਨੂੰ ਕੋਮਾ ਵਿੱਚ ਰੱਖਣ ਦਾ ਦਿਖਾਵਾ ਕੀਤਾ

ਮੱਧ ਪ੍ਰਦੇਸ਼ ਦੇ ਰਤਲਾਮ ਦੀਆਂ ਸੜਕਾਂ ’ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿਥੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਬੰਦੀ ਬਣਾਇਆ ਗਿਆ ਹੈ।

ਉਸਦੀ ਪਤਨੀ ਨੂੰ ਕਥਿਤ ਤੌਰ ’ਤੇ ਇਹ ਕਹਿ ਕੇ ਗੁੰਮਰਾਹ ਕੀਤਾ ਗਿਆ ਕਿ ਉਹ ਕੋਮਾ ਵਿੱਚ ਹੈ ਅਤੇ ਉਸਦੇ ਇਲਾਜ ਲਈ ਪੈਸਿਆਂ ਦੀ ਲੋੜ ਹੈ।

ਆਈਸੀਯੂ ਤੋਂ ਭੱਜ ਕੇ ਬਾਹਰ ਆਏ ਵਿਅਕਤੀ ਨੇ ਪੂਰੀ ਆਪ ਬੀਤੀ ਸਾਂਝੀ ਕੀਤੀ। ਇਸ ਘਟਨਾ ਦੀ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

MP is not for beginners..
A Pvt Hospital in Ratlam restrained a patient in the ICU and told the family that he went to coma and extorted 2 lacs from them in the name of treatment. Later the patient ran away from the ICU wearing a breathing tube and a catheter and punctured the claim of the hospital.

ਇਸ ਤੋਂ ਕੁੱਝ ਸਮੇਂ ਬਾਅਦ ਫਿਰ ਕਿਹਾ ਗਿਆ ਕਿ ਉਸਦੇ ਪਤੀ ਦੀ ਹਾਲਤ ਵਿਗੜ ਗਈ ਹੈ ਅਤੇ ਉਹ ਕੋਮਾ ਵਿੱਚ ਚਲਾ ਗਿਆ ਹੈ। ਫਿਰ ਹਸਪਤਾਲ ਨੇ ਉਸਦੀ ਦੇਖਭਾਲ ਲਈ ਹੋਰ ਪੈਸਿਆਂ ਦੀ ਮੰਗ ਕੀਤੀ।

ਜਦੋਂ ਪਤਨੀ 1 ਲੱਖ ਰੁਪਏ ਲੈ ਕੇ ਹਸਪਤਾਲ ਵਾਪਸ ਆਈ ਤਾਂ ਉਸ ਨੇ ਦੇਖਿਆ ਵਿਅਕਤੀ (ਉਸਦਾ ਪਤੀ) ਸੜਕ ’ਤੇ ਖੜ੍ਹਾ ਹੈ, ਜਿਸਨੂੰ ਕਥਿਤ ਤੌਰ ’ਤੇ ਆਈਸੀਯੂ ਵਿੱਚ ਬੰਨ੍ਹ ਕੇ ਰੱਖਿਆ ਗਿਆ ਸੀ ਪਰ ਉਹ ਆਪਣੇ ਆਪ ਨੂੰ ਛੁਡਾਉਣ ਵਿੱਚ ਕਾਮਯਾਬ ਹੋ ਗਿਆ।

ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਵਿਅਕਤੀ ਸੜਕ ’ਤੇ ਹੈ ਅਤੇ ਉਸ ਨੇ ਪੂਰੇ ਕੱਪੜੇ ਵੀ ਨਹੀਂ ਪਾਏ ਹੋਏ ਹਨ ਅਤੇ ਨੱਕ ਵਿਚ ਇੱਕ ਪਾਈਪ ਲੱਗੀ ਹੋਈ ਹੈ। ਇਸ ਦੌਰਾਨ ਉਹ ਲੋਕਾਂ ਨੂੰ ਸਾਰੀ ਘਟਨਾ ਬਾਰੇ ਦੱਸ ਰਿਹਾ ਹੈ।

ਇਸ ਘਟਨਾ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ ਅਤੇ ਸੋਸ਼ਲ ਮੀਡੀਆ ‘ਤੇ ਵਿਆਪਕ ਰੋਸ ਫੈਲ ਗਿਆ। ਬਹੁਤ ਸਾਰੇ ਲੋਕ ਹੁਣ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ।