Breaking News

CM Bhagwant Mann – ਪੰਜਾਬ ਸਰਕਾਰ ਵੱਲੋਂ ਮਾਲ ਅਧਿਕਾਰੀਆਂ ਦੇ ਵਿਆਪਕ ਤਬਾਦਲੇ

CM Bhagwant Mann – ਜੇ ਕੈਪਟਨ ਤੇ ਸੁਖਬੀਰ ਨੇ ਮੈਨੂੰ ਨੌਕਰੀ ਦਿੱਤੀ ਹੁੰਦੀ ਤਾਂ ਮੈਂ ਅੱਜ ਮੁੱਖ ਮੰਤਰੀ ਨਾ ਹੁੰਦਾ – CM ਭਗਵੰਤ ਮਾਨ

Punjab News – Transfers of Revenue Officers: ਪੰਜਾਬ ਸਰਕਾਰ ਵੱਲੋਂ ਮਾਲ ਅਧਿਕਾਰੀਆਂ ਦੇ ਵਿਆਪਕ ਤਬਾਦਲੇ
CM Bhagwant Mann spoke about MoS Ravneet Bittu, saying that he was trying to enter the CM’s residence, but Punjabis will never allow him to enter as CM. A few days ago, Ravneet Bittu went to the CM’s house to speak about the arrests made by the Punjab Police of his close aides.

Punjab News – Transfers of Revenue Officers: ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਮਾਲ ਅਧਿਕਾਰੀਆਂ ਦੇ ਵੱਡੇ ਪੱਧਰ ਉੱਤੇ ਤਬਾਦਲੇ ਕੀਤੇ ਹਨ। ਇਹ ਕਾਰਵਾਈ ਸੂਬੇ ਭਰ ਵਿਚ ਮਾਲ ਅਧਿਕਾਰੀਆਂ ਵੱਲੋਂ ਕੀਤੀ ਗਈ ਹੜਤਾਲ ਦੇ ਮੱਦੇਨਜ਼ਰ ਕੀਤੀ ਗਈ ਹੈ।

ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਅਧਿਕਾਰੀਆਂ ਖਿਲਾਫ ਇਹ ਦੂਜਾ ਵੱਡਾ ਐਕਸ਼ਨ ਲਿਆ ਹੈ। ਅੱਜ 177 ਨਾਇਬ ਤਹਿਸੀਲਦਾਰਾਂ ਅਤੇ 58 ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਹਨ।

ਗ਼ੌਰਤਲਬ ਹੈ ਕਿ ਲੰਘੇ ਕੱਲ੍ਹ ਸਰਕਾਰ ਨੇ 15 ਹੜਤਾਲੀ ਤਹਿਸੀਲਦਾਰ ਸਸਪੈਂਡ ਕੀਤੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮਾਲ ਅਫ਼ਸਰਾਂ ਨੂੰ ਹੜਤਾਲ ਛੱਡ ਕੇ ਕੰਮ ’ਤੇ ਪਰਤਣ ਜਾਂ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਵਾਸਤੇ ਕਿਹਾ ਸੀ।

Video – Punjab News: ਨਿਯੁਕਤੀ ਪੱਤਰ ਵੰਡਦਿਆਂ Bhagwant Mann ਨੇ ਪਿੰਡ ਸਤੌਜ ਦੀ ਨੂੰਹ ਨੂੰ ਦਿੱਤਾ ਸ਼ਗਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 763 ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ; ਮਾਨ ਨੇ ਰਵਨੀਤ ਬਿੱਟੂ ਸਣੇ ਵਿਰੋਧੀਆਂ ਨੂੰ ਘੇਰਿਆ


Punjab News – Appointment Letters: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 18 ਸਥਿਤ ਟੈਗੋਰ ਥੀਏਟਰ ਵਿੱਚ 763 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਸ ਵਿੱਚ ਸਿਹਤ, ਸਿੱਖਿਆ ਅਤੇ ਸਹਿਕਾਰੀ ਬੈਂਕ ਦੇ ਮੁਲਾਜ਼ਮ ਸ਼ਾਮਲ ਹਨ।

ਇਸ ਮੌਕੇ ਭਗਵੰਤ ਮਾਨ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸਣੇ ਵਿਰੋਧੀਆਂ ‘ਤੇ ਜ਼ੋਰਦਾਰ ਹਮਲੇ ਕੀਤੇ ਹਨ। ਸ੍ਰੀ ਮਾਨ ਨੇ ਕਿਹਾ ਕਿ ਰਵਨੀਤ ਬਿੱਟੂ ਪਿਛਲੇ ਦਿਨੀ ਬਿਨਾਂ ਸਮਾਂ ਲਏ ਉਨ੍ਹਾਂ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਘਰ ਪਹੁੰਚ ਗਏ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਵਾਸ ’ਤੇ ਰਹਿਣ ਦੀ ਚਾਬੀ ਸੂਬੇ ਦੇ ਲੋਕ ਦਿੰਦੇ ਹਨ, ਪਰ ਉਨ੍ਹਾਂ ਲੋਕਾਂ ਨੇ ਰਵਨੀਤ ਬਿੱਟੂ ਵਰਗਿਆਂ ਨੂੰ ਨਕਾਰ ਦਿੱਤਾ ਹੈ। ਲੋਕ ਹੁਣ ਅਜਿਹੇ ਆਗੂਆਂ ਨੂੰ ਮੁੱਖ ਮੰਤਰੀ ਨਿਵਾਸ ਦੀ ਚਾਬੀ ਨਹੀਂ ਦੇਣਗੇ।

ਨਿਯੁਕਤੀ ਪੱਤਰ ਲੈਣ ਆਈ ਪਿੰਡ ਸਤੌਜ ਦੀ ਨੂੰਹ ਨੂੰ ਦਿੱਤਾ ਸ਼ਗਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਿਯੁਕਤੀ ਪੱਤਰ ਵੰਡ ਸਮਾਰੋਹ ਵਿੱਚ ਨਿਯੁਕਤੀ ਪੱਤਰ ਲੈਣ ਪਹੁੰਚੀ ਉਨ੍ਹਾਂ ਦੇ ਪਿੰਡ ਸਤੌਜ ਦੀ ਨੂੰਹ ਸੰਦੀਪ ਕੌਰ ਨੂੰ ਸ਼ਗਨ ਦੇ ਕੇ ਭੇਜਿਆ।